More Gurudwara Wiki  Posts
ਬੇਬੇ ਨਾਨਕੀ ਜੀ


ਬੇਬੇ ਨਾਨਕੀ ਜੀ
ਮਹਿਤਾ ਕਲਿਆਨ ਰਾਏ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਇਕ ਬੱਚੀ ਨੇ ੧੪੬੪ ਵਿਚ ਆਪਣੇ ਨਾਨਕੇ ਪਿੰਡ ਚਾਹਿਲ ਵਿਚ ਜਨਮ ਲਿਆ । ਇਹ ਪਿੰਡ ਲਾਹੌਰ ਛਾਉਣੀ ਤੋਂ ਅੱਠ ਮੀਲ ਦੱਖਣ ਪੂਰਬ ਵੱਲ ਹੈ । ਨਾਨਕੇ ਪਿੰਡ ਜਨਮ ਲੈਣ ਕਰਕੇ ਘਰਦਿਆਂ ਨੇ ਇਸ ਦਾ ਨਾਮ ਨਾਨਕੀ ਰੱਖ ਦਿੱਤਾ | ਪੰਜ ਸਾਲ ਬਾਅਦ ਰਾਏ ਭੋਏ ਦੀ ਤਲਵੰਡੀ ਵਿਚ . ਇਸਦਾ ਇਕ ਵੀਰ ਜਨਮਿਆ ਜਿਸ ਦਾ ਨਾਂ ਇਸ ਦੇ ਨਾਲ ਰਲਦਾ ਨਾਨਕ ਰੱਖਿਆ । ਇਸ ਨੂੰ ਇਹ ਬਹੁਤ ਪਿਆਰ ਕਰਦੇ ਤੇ ਖਿਡਾਉਂਦੇ ਕੁਛੜੋ ਨਾ ਲਾਉਂਦੇ । ਮਾਤਾ ਤ੍ਰਿਪਤਾ ਏਨਾਂ ਦੋਵਾਂ ਨੂੰ ਆਪਸ ਵਿਚ ਪਿਆਰ ਕਰਦਿਆਂ ਵੇਖ ਬਹਾਰੇ ਜਾਂਦੇ , ਵਾਰੇ ਜਾਂਦੇ । ਵੀਰ ਨੂੰ ਬਾਹਰ ਸਖੀਆਂ ਪਾਸ ਲਿਜਾ ਖਿਡਾਉਂਦੇ ।
ਕਈ ਵਾਰ ਵੀਰ ਨਾਨਕ ਬਾਹਰ ਘਰ ਦੀਆਂ ਵਸਤੂਆਂ ਦੇ ਆਉਂਦਾ । ਛੋਟੇ ਛੋਟੇ ਬੱਚੇ ਇਕੱਠੇ ਕਰ ਘਰੋਂ ਰੋਟੀਆਂ ਕੱਢ ਕੇ ਲੈ ਜਾਂਦਾ ਤੇ ਬੱਚਿਆਂ ਨੂੰ ਕਤਾਰਾਂ ਵਿਚ ਬਿਠਾ ਕੇ ਰੋਟੀਆਂ ਦੇ ਟੋਟੇ ਕਰ ਕੇ ਵੰਡਦਾ ਤਾਂ ਭੈਣ ਨਾਨਕੀ ਜੀ ਪਿਛੇ ਜਾ ਕੇ ਤਕਦੇ ਬੜੇ ਖੁਸ਼ ਹੁੰਦੇ । ਇਸੇ ਤਰ੍ਹਾਂ ਬਾਲਕ ਗੁਰੂ ਨਾਨਕ ਘਰੋਂ ਭਾਂਡੇ , ਬਸਤਰ ਇਥੋਂ ਤਕ ਕਿ ਇਕ ਵਾਰੀ ਆਪਣੇ ਹੱਥ ਦੀ ਅੰਗੂਠੀ ਵੀ ਬਾਹਰ ਦੇ ਆਇਆ ਮਾਂ ਨੇ ਖਫਾ ਹੋ ਕੇ ਝਿੜਕਣਾ ਤਾਂ ਭੈਣ ਨਾਨਕੀ ਜੀ ਕਹਿਣਾ “ ਮਾਤਾ ! ਮੇਰੇ ਵੀਰ ਨੂੰ ਪੁੱਤਰ ਕਰਕੇ ਨਾ ਜਾਣੀ । ਇਹ ਰੱਬ ਰੂਪ ਹੈ । ਇਸੇ ਤਰ੍ਹਾਂ ਭੈਣ ਨਾਨਕੀ ਜੀ ਪਿਤਾ ਕਾਲੂ ਰਾਇ ਨੂੰ ਕਹਿੰਦੇ ਪਿਤਾ ਜੀ ! ਨਾਨਕ ਫਕੀਰ ਦੋਸਤ ਹੈ । ਇਹ ਸੰਸਾਰੀ ਜੀਵ ਨਹੀਂ ਹੈ । ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਸਨ ਜਿਨਾਂ ਇਨ੍ਹਾਂ ਨੂੰ ( ਗੁਰੂ ) ਸਮਝਣ ਤੇ ਇਨ੍ਹਾਂ ਦਾ ਧਰਮ ਧਾਰਿਆ । ਇਹ ਵੀਰ ਗੁਰੂ ਨਾਨਕ ਜੀ ਨੂੰ ਵੀ ਨਹੀਂ ਪੀਰ ਕਰ ਕੇ ਜਾਣਦੀ । ਦੂਜੇ ਰਾਇ ਬੁਲਾਰ ਸੀ ਜਿਸ ਨੇ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ ਨੂੰ ਜਾਣਿਆ ।
ਜਦੋਂ ਗੁਰੂ ਨਾਨਕ ਜੀ ਨੇ ਸਾਧਾਂ ਫਕੀਰਾਂ ਨੂੰ ਸੌਦਾ ਖਰੀਦ ਕੇ ਲਿਆਉਣ ਵਾਲੀ ਰਕਮ ਦਾ ਲੰਗਰ ਪਾਣੀ ਛਕਾਇਆ ਤਾਂ ਪਿਤਾ ਕਾਲੂ ਜੀ ਨੇ ( ਗੁਰੂ ) ਨਾਨਕ ਜੀ ਨੂੰ ਕਰੋਧ ਵਿਚ ਆ ਕੇ ਚਪੇੜ ਮਾਰੀ ਤੇ ਭੈਣ ਨਾਨਕੀ ਜੀ ਦਾ ਹਿਰਦਾ ( ਵੀਰ ਦੀ ਲਾਲ ਗਲ ਵੇਖ ਕੇ ਪਿਘਲ ਗਿਆ । ਵੀਰ ਨੂੰ ਗਲ ਲੈ ਕੇ ਪਿਆਰ ਕੀਤਾ । ਉਧਰੋਂ ਮਾਤਾ ਤ੍ਰਿਪਤਾ ਜੀ ਦੌੜੇ ਆਏ । ਲਾਡਲੇ ਦੀ ਲਾਲ ਗਲ ਆ ਕੇ ਪਲੋਸਣ ਲੱਗੇ । ਮਾਤਾ ਜੀ ਨੂੰ ਕੀ ਪਤਾ ਸੀ ਜਿਸ ਦੀਆਂ ਗਲਾਂ ਪਲੋਸ ਕੇ ਉਸ ਦੀ ਪੀੜ ਹਟਾਉਣ ਲੱਗੀ ਹੈ ਵੱਡੇ ਹੋ ਕੇ ਜਗਤ ਜਲੰਦੇ ਦੀ ਪੀੜ ਹਰਨ ਲਈ ਘਰ ਬਾਰ ਛੱਡ ਉਦਾਸੀਆਂ ਤੇ ਚੱਲ ਪੈਣਾ ਹੈ । ਬੇਬੇ ਨਾਨਕ ਜੀ ਦਾ ਵਿਆਹ ਜੈ ਰਾਮ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਨਾਲ ਕਰ ਦਿੱਤਾ । ਇਹ ਛੈਲ , ਛਬੀਲਾ ਹਸਮੁਖ ਨੌਜੁਆਨ ਸੀ । ਇਹ ਨਵਾਬ ਦੌਲਤ ਖਾਂ ਦਾ ਆਮਿਲ ( ਜ਼ਮੀਨ ਮਿਣਨ ) ਵਾਲਾ ਸੀ । ਤੇ ਰਾਇ ਬੁਲਾਰ ਪਾਸ ਅਕਸਰ ਆਉਂਦਾ ਰਹਿੰਦਾ ਸੀ । ਰਾਇ ਬੁਲਾਰ ਨੇ ਵਿਚ ਪੈ ਕੇ ਇਨ੍ਹਾਂ ਦਾ ਰਿਸ਼ਤਾ ਕਰਾ ਦਿੱਤਾ ਸੀ । ਕਾਲੂ ਚੰਦ ਜੀ ਨੇ ਆਪਣੇ ਸੌਹਰੇ ਰਾਮ ਜੀ ਨਾਲ ਸਲਾਹ ਕਰਕੇ ਰਿਸ਼ਤਾ ਪੱਕਾ ਕੀਤਾ । ਵਿਆਹ ਬੜੀ ਧੂਮ ਧਾਮ ਨਾਲ ਕੀਤਾ ਗਿਆ । ਤਿੰਨ ਦਿਨ ਜੰਝ ਰੱਖੀ ਗਈ ਨਵਾਬ ਦੌਲਤ ਖਾਂ ਵੀ ਬਰਾਤ ਵਿਚ ਆਇਆ । ਨਾਨਕਿਆਂ ਮਾਮਾ ਕ੍ਰਿਸ਼ਨ ਚੰਦ ਨੇ ਵੀ ਬੜਾ ਖਰਚ ਕੀਤਾ । ਫਿਰ ਪੰਜ ਸਾਲ ਬਾਦ ਮੁਕਲਾਵਾ ਦਿੱਤਾ ਗਿਆ ।
ਬੇਬੇ ਜੀ ਦਾ ਸਰੀਰ ਸੁਲਤਾਨਪੁਰ ਤੇ ਮਨ ਵੀਰ ( ਗੁਰੂ ) ਨਾਨਕ ਵਿਚ । ਬੇਬੇ ਜੀ ਉਦਾਸ ਹੋ ਜਾਂਦੇ ਤਾਂ ਜਦੋਂ ਇਕ ਵਾਰੀ ( ਗੁਰੂ ) ਨਾਨਕ ਜੀ ਬੇਬੇ ਨਾਨਕੀ ਜੀ ਨੂੰ ਮਿਲਣ ਆਏ । ਤਾਂ ਤੀਜੇ ਦਿਨ ਹੀ ਵਾਪਸ ਤਲਵੰਡੀ ਪਰਤ ਗਏ । ਉਸ ਨੇ ਜੀਜਾ ਜੈ ਰਾਮ ਨੂੰ ਇਕ ਵਾਰੀ ਵੀ ਨਹੀਂ ਕਿਹਾ ਕਿ ਉਸ ਦੀ ਭੈਣ ਨੂੰ ਉਸ ਨਾਲ ਭੇਜੋ । ਬੀਬੀ ਨਾਨਕੀ ਜੀ ਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਇਨ੍ਹਾਂ ਨੂੰ ਇਕੱਲੇ ਵਾਪਸ ਨਾ ਮੋੜੋ । ਮੇਰਾ ਵੀਰ ਕਲਾਵਾਨ ਹੈ । ਜੇ ਤੁਸੀਂ ਆਗਿਆ ਦੇਵੋ ਤਾਂ ਆਪਣੇ ਉਡੀਕਦਿਆਂ ਮਾਪਿਆਂ ਕੋਲੋਂ ਹੋ ਆਵਾਂ ਅਤੇ ਵੀਰ ਨੂੰ ਏਡੇ ਲੰਮੇ ਪੈਂਡੇ ਵਿਚ ਇਕੱਲਾ ਨਾ ਭੇਜਾਂ । ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਸਾਡੀ ਤਲਵੰਡੀ ਉਡੀਕ ਰਹੀ ਹੈ । ਜਦੋਂ ਭੈਣ ਭਰਾ ਘਰ ਪੁੱਜੇ ਤਾਂ ਮਾਂ ਦੀਆਂ ਅੱਖਾਂ ਨੂੰ ਸੁਖ ਤੇ ਕਾਲਜੇ ਠੰਡ ਪੈ ਗਈ । ਜਦੋਂ ਦੀਵਾਨ ਜੈ ਰਾਮ ਤਲਵੰਡੀ ਆਪਣੀ ਪਤਨੀ ਨੂੰ ਲੈਣ ਆਏ ਤਾਂ ਰਾਇ ਬੁਲਾਰ ਨੂੰ ਮਿਲੇ ਤਾਂ ਰਾਇ ਨੇ ਕਿਹਾ “ ਤੁਹਾਨੂੰ ਪਤਾ ਹੈ ( ਗੁਰੂ ) ਨਾਨਕ ਦੇਵ ਕਲਾਵਾਨ ਹਨ , ਪਰ ਤੇਰੇ ਧਰਮ ਪਿਤਾ ਦਾ ਸੁਭਾਅ ਕਠੋਰ ਹੈ । ਉਹ ਰੋਜ਼ ਕੋਈ ਨਾ ਕੋਈ ਝਗੜਾ ਆਪਣੇ ਪੁੱਤਰ ਨਾਲ ਛੇੜੀ ਰੱਖਦਾ ਹੈ , ਤੁਸੀਂ ਇਸ ਨੂੰ ਆਪਣੇ ਸਾਥ ਲੈ ਜਾਉ ਤੁਹਾਡਾ ਬੜੇ ਨੇੜੇ ਦਾ ਸਾਕ ਹੈ । ਦੂਜੀ ਮੇਰੀ ਵੀ ਇਹ ਮੰਗ ਹੈ । ਤੀਜਾ ਤੇਰਾ ਪ੍ਰਲੋਕ ਵੀ ਇਸ ਤਰ੍ਹਾਂ ਕਰਨ ਨਾਲ ਸੁਧਰੇਗਾ । ” ਜੈ ਰਾਮ ਸੁਣ ਕੇ ਬੜਾ ਖੁਸ਼ ਹੋਇਆ ਤੇ ਕਿਹਾ “ ਮੈਂ ਭਾਗਾਂ ਵਾਲਾ ਹੋਵਾਂਗਾ ਜੇ ਉਹ ਮੇਰੇ ਪਾਸ ਚਲੇ ਜਾਵੇ ।
ਜੈ ਰਾਮ ਨੇ ਨਵਾਬ ਦੌਲਤ ਖਾਂ ਨਾਲ ਚੰਗੀ ਬਣਾਈ ਹੋਈ ਸੀ । ਇਸ ਨੇ ਉਸ ਨੂੰ ਕਹਿ ( ਗੁਰੂ ) ਨਾਨਕ ਦੇਵ ਜੀ ਨੂੰ ਉਸ ਦੇ ਮੋਦੀਖਾਨੇ ਵਿਚ ਲਵਾ ਦਿੱਤਾ । ( ਗੁਰੂ ) ਨਾਨਕ ਦੇਵ ਜੀ ਦਾ ਕੰਮ ਸੀ ਲੋਕਾਂ ਵਲੋਂ ( ਜ਼ਿਮੀਦਾਰਾਂ ਵਲੋਂ ਜ਼ਮੀਨ ਵਾਹੁਣ ਦਾ ਹਿੱਸਾ ਜਿਹੜਾ ਨਵਾਬ ਨੂੰ ਮਿਲਦਾ ਸੀ । ਅਨਾਜ ਦੇ ਰੂਪ ਵਿਚ ਕਣਕ , ਛੋਲੇ , ਮੱਕੀ ਆਦਿ । ਮਾਲੀਆ ਆਇਆ ਅੱਗੋਂ ਲੋਕਾਂ ਨੂੰ ਵੇਚਣਾਂ ਤੇ ਉਸ ਦਾ ਹਿਸਾਬ ਕਿਤਾਬ ਰੱਖਣਾ । ਤੋਲ ਕੇ ਲੈਣਾ ਤੇ ਤੋਲ ਕੇ ਦੇਣਾ । ਇਸ ਵਿਚ ਆਪ ਬੜੇ ਸਫਲ ਹੋਏ ਤਾਂ ਬੇਬੇ ਨਾਨਕੀ ਜੀ ਨੇ ਵੀਰ ਦਾ ਵਿਆਹ ਕਰਨ ਦੀ ਵਿਚਾਰ ਬਣਾਈ । ਜੈ ਰਾਮ ਜਿਵੇਂ ਤਲਵੰਡੀ ਜਾਇਆ ਕਰਦਾ ਸੀ ਇਸੇ ਤਰਾਂ ਪਖੋਕੇ ਰੰਧਾਵਾ ਪਰਗਨਾ ਗੁਰਦਾਸਪੁਰ ਵਿਚ ਮੂਲ ਚੰਦ ਖੱਤਰੀ ਪਾਸ ਵੀ ਜਾਂਦਾ ਸੀ ਜਿਹੜਾ ਕਿ ਇਸ ਪਿੰਡ ਦਾ ਪਟਵਾਰੀ ਸੀ । ਇਸ ਦੀ ਲੜਕੀ ਸੁਲਖਣੀ ਸੀ । ਇਸ ਦਾ ਰਿਸ਼ਤਾ ਮਾਤਾ ਤ੍ਰਿਪਤਾ ਤੇ ਪਿਤਾ ਕਾਲੂ ਜੀ ਦੀ ਸਲਾਹ ਨਾਲ ਗੁਰੂ ਨਾਨਕ ਦੇਵ ਜੀ ਨੂੰ ਕਰ ਦਿੱਤਾ । ਪੰਜ ਵਿਸਾਖ ੧੫੪੨ ਬਿ . ਨੂੰ ਕੁੜਮਾਈ ਕਰ ਦਿੱਤੀ ਤੇ ੨੪ ਜੇਠ ੧੫੪੪ ਬਿ : ਨੂੰ ਵਿਆਹ ਕਰ ਦਿੱਤਾ । ਤਲਵੰਡੀ ਤੋਂ ਪਹਿਲਾਂ ਸਾਰੇ ਸੁਲਤਾਨਪੁਰ ਪੁੱਜੇ ਫਿਰ ਇਥੋਂ ਸਾਰੀ ਬਰਾਤ ਬੜੀ ਧੂਮਧਾਮ ਨਾਲ ਬਟਾਲੇ ਪੁੱਜੀ । ਕਿਉਂਕਿ ਭਾਈ ਮੂਲ ਚੰਦ ਇਥੇ ਰਹਿੰਦਾ ਸੀ । ਵਿਆਹ ਤੋਂ ਬਾਦ ਬਰਾਤ ਸੁਲਤਾਨਪੁਰ ਪੁੱਜੀ । ਜੰਝ ਵਿਚ ਨਵਾਬ ਦੌਲਤ ਖਾਂ , ਰਾਇ ਬੁਲਾਰ ਵਰਗੇ ਚੌਧਰੀ ਆਏ ਸਨ । ਕੁਝ ਦਿਨ ਮਾਤਾ ਤ੍ਰਿਪਤਾ ਜੀ ਤੇ ਕਾਲੂ ਜੀ ਸੁਲਤਾਨਪੁਰ ਰਹੇ ਫਿਰ ਸਾਰੇ ਸਾਕ ਸੰਬੰਧੀਆਂ ਸਮੇਤ ਵਾਪਸ ਤਲਵੰਡੀ ਚਲੇ ਗਏ ।
ਵਿਆਹ ਤੋਂ ਬਾਦ ਕੁਝ ਚਿਰ ਭੈਣ ਨਾਨਕੀ ਜੀ ਨੇ ਭਰਜਾਈ ਨੂੰ ਆਪਣੇ ਨਾਲ ਰਖਿਆ ਵਿਆਹ ਤੋਂ ਪਹਿਲਾਂ ਹੀ ਭੈਣ ਨਾਨਕੀ ਜੀ ਵੀਰ ਦੀ ਰਿਹਾਇਸ਼ ਲਈ ਇਕ ਖੁਲ੍ਹਾ ਵਿਹੜਾ ਤੇ ਮਕਾਨ ਬਣਵਾ ਦਿੱਤਾ । ਕਿਉਂਕਿ ਭੈਣ ਜੀ ਨੂੰ ਪਤਾ ਸੀ ਕਿ ਇਸ ਦੇ ਸੰਗੀ ਸਾਥੀ ਸੰਤਾਂ ਫਕੀਰਾਂ ਨੇ ਇਨ੍ਹਾਂ ਪਾਸ ਆ ਕੇ ਰਿਹਾ ਕਰਨਾ ਹੈ । ਸੋ ਚੰਗਾ ਖੁਲਾ ਥਾਂ ਬਣਾ ਦਿੱਤਾ ਗਿਆ । ਡਾ . ਮਹਿੰਦਰ ਕੌਰ ਗਿੱਲ ਇਸ ਬਾਰੇ ਇਉਂ ਲਿਖਦੇ ਹਨ ਕੁਝ ਦਿਨਾਂ ਬਾਦ ਸੁਲਖਣੀ ਜੀ ਵੀ ਆ ਗਈ । ਬੀਬੀ ਨਾਨਕੀ ਨੇ ਭਰਾ ਭਰਜਾਈ ਨੂੰ ਵੱਖਰਿਆਂ ਕਰ ਦਿੱਤਾ । ਵੀਰ ਨੂੰ ਘਰ ਦਾ ਸਮਾਨ ਬਣਾਇਆ ਵੇਖ ਭੈਣ ਨਾਨਕੀ ਮਨ ਵਿਚ ਬਲਿਹਾਰੇ ਜਾਂਦੀ ਕਿ ਹੁਣ ਉਸ ਦਾ ਵੀਰ ਗਰਹਿਸਤੀ ਬਣ ਗਿਆ ਹੈ । ਵੀਰ ਦਾ ਘਰ ਆਬਾਦ ਵੇਖ ਕੇ ਹਰ ਵੇਲੇ ਸ਼ੁਕਰ ਸ਼ੁਕਰ ਕਰਦੀ ਰਹਿੰਦੀ ਸੀ ਬੀਬੀ ਨਾਨਕੀ ।
ਇਸ ਤਰਾਂ ਗੁਰੂ ਨਾਨਕ ਦੇਵ ਜੀ ਚੰਗਾ ਗਰਹਿਸਤੀ ਜੀਵਨ ਬਿਤਾਉਂਦੇ ਰਹੇ । ਮੋਦੀਖਾਨੀਓ ਗਰੀਬਾਂ ਨੂੰ ਮੁਫਤ ਅਨਾਜ ਚੁਕਾ ਦੇਣਾ । ਹੁਣ ਦੋ ਬੱਚੇ ਵੀ ਹੋ ਗਏ । ਹੋਰ ਸਾਧਾਂ , ਸੰਤਾਂ ਪੀਰਾਂ ਫਕੀਰਾਂ ਦੀਆਂ ਗੁਰੂ ਜੀ ਦੇ ਵਿਹੜੇ ਰੌਣਕਾਂ ਲੱਗੀਆਂ ਰਹਿੰਦੀਆਂ । ਮਾਤਾ ਸੁਲਖਣੀ ਜੀ ਕੰਮ ਕਰਦੇ ਨਾ ਥਕਦੇ।ਹਰ ਸਮੇਂ ਆਏ ਗਏ ਦੀ ਸੇਵਾ ਵਿਚ ਰੁਝੇ ਰਹਿੰਦੇ । ਘਰ ਘਟ ਧਿਆਨ ਦੇਂਦੇ ਕਈ ਕਈ ਘੰਟੇ ਵੇਈਂ ਦੇ ਕੰਢੇ ਬਾਹਰ ਬੈਠੇ ਰਹਿੰਦੇ । ਇਕ ਵਾਰੀ ਚੰਦੋ ਰਾਣੀ ( ਗੁਰੂ ਜੀ ਦੀ ਸੱਸ ) ਵੀ ਆਈ ਹੋਈ ਸੀ । ਮਾਤਾ ਸੁਲੱਖਣੀ ਜੀ ਨੇ ਆਪਣੀ ਮਾਤਾ ਨੂੰ ਗੁਰੂ ਜੀ ਦੀ ਇਸ ਲਾਪ੍ਰਵਾਹੀ ਬਾਰੇ ਦੱਸਿਆ ਤਾਂ ਚੰਦੋਂ ਰਾਣੀ ਨੇ ਬੀਬੀ ਨਾਨਕੀ ਜੀ ਪਾਸ ਸ਼ਿਕਾਇਤ ਕੀਤੀ ਜਿਸ ਦਾ ਜ਼ਿਕਰ ਡਾ : ਮਹਿੰਦਰ ਕੌਰ ਗਿੱਲ “ ਗੁਰੂ ਮਹਿਲ ਗਾਥਾ ‘ ਵਿਚ ਇਵੇਂ ਕਰਦੇ ਹਨ । ਇਕ ਦਿਨ ਬੀਬੀ ਨਾਨਕੀ ਜੀ ਬੈਠੇ ਸਨ ਕਿ ਉਨਾਂ ਦੀ ਭਰਜਾਈ ਸੁਲਖਣੀ ਜੀ ਆਏ ਨਾਲ ਹੀ ਉਸ ਦੀ ਮਾਤਾ ਚੰਦੋ ਰਾਣੀ ਵੀ ਸੀ । ਮਾਵਾਂ ਧੀਆਂ ਆਣ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)