ਯੱਕਦਮ ਈ ਗੁਰੂ ਘਰ ‘ਚ ਅਨਾਊਂਸਮੈਂਟ ਹੁੰਦੀ ਐ ਬੀ ਪੰਜਾਬ ‘ਚ ਕੋਰੋਨਾ ਇੰਨਾ ਵੱਧ ਗਿਆ ਕਿ ਕਰਫਿਊ ਲੱਗ ਜਾਣੈ! ਜਲਦੀ-ਜਲਦੀ ਰਮਨ ਤੇ ਸੰਦੀਪ ਰਾਸ਼ਨ ਦੀ ਇਕ ਲਿਸਟ ਤਿਆਰ ਕਰਨ ਲੱਗਦੇ ਹਨ, “ਆਹ ਵੀ ਹੈ ਨੀ! ਉਹ ਵੀ ਲੈ ਆਓ! ਸੱਚ ਇਹ ਵੀ ਨਹੀਂ ਪਤਾ ਕਿ ਕਿੰਨਾ ਕੁ ਸਮਾਂ ਇਹ ਕੋਰੋਨਾ ਸੰਤਾਪ ਹੰਢਾਉਣਾ ਪੈਣੈ! ਚਲੋ ਜੀ, ਤੁਸੀਂ ਲਿਖੀ ਚਲੋ,ਚੌਲ ਥੋੜੇ ਵੱਧ ਲੈ ਆਉਣਾ ਜਵਾਕ ਖਾਂਦੇ ਈ ਰਹਿੰਦੇ ਨੇ ਹਨਾ!”,ਸੰਦੀਪ ਲਿਖਦੀ ਹੋਈ ਕਹਿੰਦੀ ਐ।”ਆਹ ਫੜ ਪੈੱਨ,ਤੂੰ ਲਿਖੀ ਜਾ ਜੋ-ਜੋ ਵੀ ਦਿਮਾਗ ਚ ਆਉਂਦੈ, ਮੈਂ ਤਾਂ ਬੱਸ ਪਜਾਮਾ ਈ ਬਦਲਣੈ, ਸਕੂਟੀ ਚੱਕ ਕੇ ਜਾ ਵੜੂੰਗਾ ਦੁਕਾਨ ਤੇ।”,ਰਮਨ ਪਜਾਮਾ ਪਹਿਨਦੇ ਹੋਏ ਕਹਿੰਦਾ ਹੈ….. ਗਗਨ ਭੱਜਿਆ ਆਉਂਦੈ….”ਪਾਪਾ ਮੇਰੀਆਂ ਚਾਕਲੇਟਸ ਲੈ ਕੇ ਆਉਣਾ ਪਲੀਜ਼!” ਸੰਦੀਪ ਹੱਸ ਕੇ ਘੂਰਦੀ ਹੋਈ,”ਆਹੋ! ਰਾਸ਼ਨ ਚੋਂ ਭਾਵੇਂ ਦੋ ਚੀਜ਼ਾਂ ਘੱਟ ਕਰ ਦਿਓ ਪਰ ਇਹਦਾ ਬੱਬਰ ਨਾ ਖਾਲੀ ਰਹਿ ਜੇ ਕਿਤੇ! ਚੱਲ ਕੋਈ ਨਾ, ਮੈਂ ਵੈਸੇ ਵੀ ਲੈ ਈ ਆਉਣੀਆਂ ਸੀ,ਰਮਨ ਸਕੂਟੀ ਤੇ ਸਵਾਰ ਹੋਣ ਲੱਗੇ ਕਹਿੰਦਾ ਐ। ਦਰਵਾਜ਼ੇ ਦੇ ਜਮਾਂ ਈ ਲਾਗੇ ਖੜੀ ਗੁੜੀਆ ਆਪਣੇ ਮੰਮੀ-ਪਾਪਾ ਵੱਲ ਬੱਸ ਚੁੱਪ-ਚਾਪ ਦੇਖਦੀ ਐ ਜਿਵੇਂ ਮਨ ‘ਚ ਕਹਿੰਦੀ ਹੋਏ ਕਿ ਮੈਨੂੰ ਤਾਂ ਇਹਨਾਂ ਨੇ ਪੁੱਛਿਆ ਈ ਨਹੀਂ ਬੀ ਤੂੰ ਕੁਝ ਮੰਗਾਉਣੈ!? ਤੇ ਰਮਨ ਸਕੂਟੀ ਸਟਾਰਟ ਕਰਕੇ ਚਲੇ ਜਾਂਦਾ ਹੈ।ਘੰਟੇ ਕੁ ਬਾਅਦ ਰਮਨ ਵਾਪਿਸ ਘਰ ਆਉਂਦੈ,ਵੱਡੇ-ਵੱਡੇ ਥੈਲੇ ਤੇ ਡੱਬੇ ਲੱਦੀ….ਓ ਹੋ! ਮੈਂ ਕਹਿਨਾ ਜਿਹੜੀ ਹਫੜਾ-ਦਫੜੀ ਮਚੀ ਐ ਬਾਹਰ,ਪੁੱਛੋ ਈ ਨਾ! ਗਗਨ ਪੁੱਤ ਆਹ ਸਮਾਨ ਲੁਹਾਈਂ ਕੇਰਾਂ ਮੇਰੇ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ