ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ ਨੌਵੇਂ ਦਿਨ ਨਿਸ਼ਾਨਾਂ ਵਾਲੀ ਮਿਸਲ ਬਾਰੇ ਜਾਣਕਾਰੀ ਪੜੋ ਜੀ।
ਨਾਵੀਂ ਮਿਸਲ ਨਿਸਾਨਾ ਵਾਲੀ ਜਿਸ ਜ਼ਮਾਨੇ ਵਿਚ ਖਾਲਸੇ ਦਾ ਦਲ ਕਾਇਮ ਹੋਇਆ ਤੇ ਖਾਲਸਾ ਜ਼ਾਲਮ ਦੀ ਸੋਧ ਲਈ ਦੂਰ ੨ ਤਕ ਚੜਾਈ ਕਰਨ ਲਗਾ । ਉਸ ਸਮੇਂ ਖਾਲਸਾ ਪੰਥ ਦੇ ਅਗੇ ਇਸ ਮਿਸਲ ਦੇ ਬਾਨੀ ਨਿਸ਼ਾਨ ਸਾਹਿਬ ਲੈ ਕੇ ਚਲਦੇ ਸਨ ਇਸ ਲਈ ਇਸ ਮਿਸਲ ਦਾ ਨਾਂ ਨਿਸ਼ਾਨਾ ਵਾਲੀ ਮਿਸਲ ਹੋ ਗਿਆ | ਇਸ ਮਿਸਲ ਦੇ ਬਾਨੀ ਸ : ਦਸੌਂਧਾ ਸਿੰਘ ਤੇ ਸੰਗਤ ਸਿੰਘ ਸੀ । ਇਨ੍ਹਾਂ ਦੇ ਪਿਤਾ ਚੌਧਰੀ ਸਾਹਿਬ ਰਾਏ ਤੇ ਪਿੰਡ ਮਨਸੂਰ ਜ਼ਿਲਾ ਫੀਰੋਜ਼ਪੁਰ ਦੇ ਰਹਿਣ ਵਾਲੇ ਸਨ । ਜੈ ਸਿੰਘ , ਕੌਰ ਸਿੰਘ , ਮਾਨ ਸਿੰਘ ਵੀ ਇਨ੍ਹਾਂ ਦੇ ਨਾਲ ਸਨ । ਇਨ੍ਹਾਂ ਸਰਦਾਰਾਂ ਨੇ ਸ : ਦੀਵਾਨ ਸਿੰਘ ਤੋਂ ਅੰਮ੍ਰਿਤ ਛਕ ਸਿਖ ਧਰਮ ਦੀ ਤਰੱਕੀ ਤੇ ਜ਼ਾਲਮਾਂ ਦੀ ਸੋਧ ਵਿਚ ਕੋਈ ਕਸਰ ਨਾ ਛੱਡੀ । ਹੋਲੀ ੨ ਇਨ੍ਹਾਂ ਨੇ ਅੱਠ ਹਜ਼ਾਰ ਦਾ ਜਥਾ ਬਣਾ ਲਿਆ : ਸਿੰਘ ਵਾਲਾ , ਸਾਹਨੇ ਵਾਲ , ਸਰਾਏ ਲਸ਼ਕਰੀ ਲਧੜ , ਦੋਰਾਹਾ , ਸੌਟੀ , ਅਮਲੋਹ , ਜ਼ੀਰਾ , ਅੰਬਾਲਾ , ਸ਼ਾਹ ਅਬਾਦ ਆਦਿਕ ਇਲਾਕਿਆਂ ਨੂੰ ਫਤਿਹ ਕਰਕੇ ਆਪਣੇ ਕਬਜ਼ੇ ਵਿਚ ਕਰ ਲਿਆ । ਏਸ ਮਿਸਲ ਵਾਲੇ ਜੋ ਮਾਲ ਲਿਆਉਂਦੇ ਉਸ ਦਾ ਦਸਵਾਂ ਹਿਸਾ ਨਿਸ਼ਾਨ ਸਾਹਿਬ ਅਗੇ ਭੇਟਾ ਕਰ ਦਿੰਦੇ ਸਨ । ੧੮੨੨ ਬਿ : ਵਿਚ ਦਸੌਂਧਾ ਸਿੰਘ ਦੇ ਮਰਨ ਪਿਛੋਂ ਸੰਗਤ ਸਿੰਘ ਮਿਸਲ ਦਾ ਮਾਲਕ ਬਣਿਆ । ਅੰਬਾਲੇ ਦਾ ਕਾਰੋ ਬਾਰ ਆਪਣੇ ਸਬੰਧੀਆਂ ਨੂੰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ