ਚੌਧਰ !!!
ਚਾਹੇਂ ਕੋਈ ਕਿੰਨਾਂ ਵੀ ਸੂਝਵਾਨ ਹੋਵੇ ਪਰ ਜਦੋਂ ਆਂਢ ਗੁਆਂਢ ਦਾ ਮੁੱਦਾ ਆਉਂਦਾ, ਹਰ ਇੱਕ ਆਪਣੀ ਝੂਠੀ ਤਾਕਤ ਦਿਖਾਂਉਦਾ ਨਜ਼ਰ ਆਉਂਦਾ ਖ਼ਾਸ ਤੌਰ ਤੇ ਪਿੰਡਾਂ ਵਿੱਚ, ਮੇਰੇ ਵਰਗੇ ਨੂੰ ਘਰਵਾਲ਼ੀ ਤਾਂ ਪੁੱਛਦੀ ਨਹੀਂ, ਪਰ ਉਹ ਵੀ ਕਹਿੰਦਾ ਐਮ ਐਲ ਤਾਂ ਬੱਸ ਜੇਬ ਚ। ਇੰਝ ਹੀ, ਬਿਸ਼ਨਾਂ ਤੇ ਕਰਤਾਰਾ ਚਾਚੇ ਤਾਏ ਦੇ ਪੁੱਤ ਸੀ। ਇੱਕੋ ਪਰਿਵਾਰ ਚ ਰਹਿੰਦੇ ਹੋਣ ਕਰਕੇ ਬਚਪਨ ਤਾਂ ਸੋਹਣਾ ਕੱਢਿਆ। ਪਰ ਜਿਵੇਂ ਜਿਵੇਂ ਵੱਡੇ ਹੋਏ ਰਾਜਨੀਤੀ ਦੇ ਸੇਕ ਨੇ ਉਹਨਾਂ ਨੂੰ ਵੀ ਵਲੂੰਦਰਨਾਂ ਸ਼ੁਰੂ ਕਰ ਦਿੱਤਾ। ਜਦੋਂ ਪਹਿਲੇ ਨੇ ਇੱਕ ਰਾਜਨੀਤਿਕ ਪਾਰਟੀ ਨਾਲ ਸੰਬੰਧ ਬਨ੍ਹਾਉਣਾ ਸ਼ੁਰੂ ਕਰਿਆ, ਉਸਦੇ ਘਰ ਗੱਡੀਆਂ ਘੁੰਮਦੀਆਂ ਦੇਖ, ਤਾਂ ਕਰਤਾਰੇ ਨੇ ਵੀ ਦੂਸਰੀ ਪਾਰਟੀ ਨਾਂ ਗੰਢ ਤੁੱਪ ਕਰਨੀ ਸ਼ੁਰੂ ਕਰ ਦਿੱਤੀ । ਉਹਨਾਂ ਦੇ ਹਿਸਾਬ ਨਾਲ ਭਾਵੇਂ ਉਹ ਰਾਜਨੀਤਿਕ ਤੌਰ ਤੇ ਉਹਨਾਂ ਦੇ ਸੰਬੰਧ ਬਣ ਰਹੇ ਸੀ, ਪਰ ਕਿਤੇ ਨਾਂ ਕਿਤੇ ਉਹਨਾਂ ਨੇ ਆਪਣੇ ਘਰੇ ਬੇਰੀ ਦਾ ਬੀਜ ਦੱਬ ਦਿੱਤਾ ਸੀ । ਜਿਵੇਂ ਜਿਵੇਂ ਇਲੈਕਸਨ ਆਉਂਦੇ ਗਏ, ਇਹਨਾਂ ਨੇ ਬੀਜ ਉੱਗਣ ਲਈ ਮੀਂਹ ਦਾ ਕੰਮ ਕੀਤਾ। ਜਿਹੜੇ ਕਿਤੇ ਇਕੱਠੇ ਹਲ੍ਹ ਚਲਾਉਂਦੇ ਸੀ ਹੁਣ ਇਕ ਦੂਜੇ ਦੀਆਂ ਜੜਾਂ ਵੱਢਣ ਲੱਗੇ। ਇਸਦਾ ਜ਼ਹਿਰ ਬੱਚਿਆ ਵਿੱਚ ਵੀ ਫੈਲਣ ਲੱਗਿਆ। ਅਸਲ ਚ, ਦੋਨੇ ਚਾਚੇ ਤਾਏ ਦਿਆਂ ਪੁੱਤਾਂ ਨੂੰ ਸੀ ਕਿ ਸਾਇਦ ਐਮ ਐਲ ਏ ਉਹਨਾਂ ਦੇ ਬੱਚਿਆ ਨੂੰ ਨੌਕਰੀਆਂ ਲਗਵਾ ਦੇਣਗੇ, ਮੇਰਾ ਪਿੰਡ ਵਿੱਚ ਸਿੱਕਾ ਚੱਲੂ ਤਾਂਹੀ ਤਾਂ ਭਰੱਪੇ ਦੀਆ ਸਰੇਆਂਮ ਧੱਜੀਆਂ ਉੱਡਣ ਲੱਗੀਆਂ । ਬੇਰੀ ਦੇ ਕੰਢੇ ਘਰ ਵਿੱਚ ਖਿੰਢਣ ਲੱਗੇ ਪਰ ਚੁਗਣ ਵਾਲਾ ਕੋਈ ਨਹੀਂ ਸੀ । ਵੋਟਾਂ, ਸਰਪੰਚੀ ਦੀਆ ਹੋਣ, ਗੁਰਦੁਆਰਾ ਕਮੇਟੀ, ਜਾਂ ਐਮ ਐਲ ਏ ਦੀਆ, ਬੱਸ ਪਾੜੇ ਦਿਨੋ ਦਿਨ ਵੱਧਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ