ਇੱਟ ਦਾ ਜੁਆਬ, ਕੱਚੇ ਡਲ਼ੇ ਨਾਲ਼
********************
ਇਹ ਗੱਲ ਸਾਲ 1999 ਦੀ ਹੈ। ਮੈਂ ਉਦੋਂ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾਂ ਵਿੱਚੋਂ ਤਾਜ਼ੀ–ਤਾਜ਼ੀ ਬੀ.ਏ. ਕੀਤੀ ਸੀ ਤੇ ਹੁਣ ਕਾਲਜ ਵਿੱਚ ਹੀ ਐਮ.ਏ. ਰਾਜਨੀਤੀ ਸ਼ਾਸਤ੍ਰ ਦਾ ਵਿਦਿਆਰਥੀ ਸਾਂ। ਮਨ ਵਿੱਚ ਜਨੂਨ ਸਵਾਰ ਸੀ ਕਿ ‘ਪੜ੍ਹ–ਲਿਖ ਕੇ ਕਾਲਜ ਦਾ ਲੈਕਚਰਾਰ ਲੱਗਣਾ ਹੈ ਤੇ ਲੱਗਣਾ ਵੀ ਪੰਜਾਬੀ ਦਾ ਹੈ।’ ਮਨ ਵਿੱਚ ਧਾਰਿਆ ਹੋਇਆ ਸੀ ਕਿ ‘ਰਾਜਨੀਤੀ ਦੀ ਐਮ.ਏ. ਨਿੱਬੜਦਿਆਂ ਹੀ ਐਮ.ਏ. ਪੰਜਾਬੀ ਸ਼ੁਰੂ ਕਰ ਦੇਣੀ ਹੈ।” (ਮੈਂ ਐਮ.ਏ. ਰਾਜਨੀਤੀ ਸ਼ਾਸਤ੍ਰ ਵਿੱਚ ਦਾਖ਼ਲਾ ਕਿਉਂ ਲਿਆ, ਇਹ ਇੱਕ ਵੱਖਰਾ ਬਿਰਤਾਂਤ ਹੈ, ਸੋ ਇਹ ਬਿਰਤਾਂਤ ਕਦੇ ਫਿਰ ਸਹੀ।)
ਉਦੋਂ ਸਾਡੇ ਬੀ.ਐੱਡ ਕਰਨ ਦਾ ਬਾਹਲ਼ਾ ਰਵਾਜ ਸੀ ਪਰ ਮੈਂ ਬੀ.ਐੱਡ ਕਰਨੋ ਟਲ਼ਦਾ ਸਾਂ। ਬੀ.ਐੱਡ. ਕਰ ਕੇ ਮੈਂ ਬੱਸ ਸਕੂਲ ਵਿੱਚ ਮਾਸਟਰ ਹੀ ਲੱਗ ਸਕਦਾ ਸਾਂ, ਕਾਲਜ ਵਿੱਚ ਲੈਕਚਰਾਰ ਲੱਗਣ ਦਾ ਸੁਪਨਾ ਅੱਧਵਾਟੇ ਰਹਿ ਜਾਣਾ ਸੀ ਸੋ ਮੈਂ ਬੀ.ਐੱਡ. ਆਲ਼ਾ ਵਰਕਾ ਹੀ ਪਾੜ ਦਿੱਤਾ ਸੀ। ਵੱਡੀ ਭੈਣ ਵੀ ਬੀ.ਐੱਡ. ਦੀ ਤਿਆਰੀ ਕਰ ਰਹੀ ਸੀ ਸੋ ਘਰਦਿਆਂ ਦੇ ਜ਼ੋਰ ਦੇਣ ‘ਤੇ ਮੈਂ ਵੀ ਬੀ.ਐੱਡ. ਦਾ ਪੇਪਰ ਭਰ ਦਿੱਤਾ (ਉਦੋਂ ਬੀ.ਐੱਡ. ਕਾਲਜ ਵਿੱਚ ਦਾਖ਼ਲੇ ਲਈ ਪੇਪਰ ਹੋਇਆ ਕਰਦਾ ਸੀ ਅਤੇ ਮੈਰਿਟ ਦੇ ਆਧਾਰ ‘ਤੇ ਹੀ ਦਾਖ਼ਲਾ ਹੋਇਆ ਕਰਦਾ ਸੀ।) ਹਾਲਾਂਕਿ ਮੈਂ ਆਪਣੇ ਵੱਲ੍ਹੋਂ ਪੂਰਾ ਜ਼ੋਰ ਲਾਇਆ ਸੀ ਕਿ ਮੇਰਾ ਬੀ.ਐੱਡ. ਦਾ ਪੇਪਰ ਕਲੀਅਰ ਨਾ ਹੋਵੇ ਪਰ ਮਾੜੀ ਕਿਸਮਤ, ਮੇਰਾ ਪੇਪਰ ਵੀ ਕਲੀਅਰ ਹੋ ਗਿਆ ਤੇ ਮੈਂ ਮੈਰਿਟ ਵਿੱਚ ਵੀ ਆ ਗਿਆ। ਹੁਣ ਨਵੀਂ ਟੈਨਸ਼ਨ ਪੈ ਗਈ ਕਿ ‘ਘਰਦਿਆਂ ਦਾ ਮਨ ਰੱਖਣ ਲਈ ਇੰਟਰਵਿਊ ਉੱਤੇ ਜਾਣਾ ਹੀ ਪੈਣਾ ਹੈ ਤੇ ਜੇ ਬੀ.ਐੱਡ. ਆਲ਼ੀ ਇੰਟਰਵਿਊ ਫੇਜ਼ ਕੀਤੀ ਤਾਂ ਐਡਮਿਸ਼ਨ ਵੀ ਹੋ ਜਾਣੀ ਐ। ਇੰਟਰਵਿਊ ਤੋਂ ਕਿਵੇਂ ਟਲ਼ੀਏ !!’
ਇੰਟਰਵਿਊ ਪੰਜਾਬੀ ਯੂਨੀਵਰਸਿਟੀ, ਪਟਿਆਲ਼ੇ ਵਿਖੇ ਸੀ। ਇੰਟਰਵਿਊ ‘ਤੇ ਹੀ ਕਾਲਜ ਅਲਾੱਟ ਹੋ ਜਾਣਾ ਸੀ (ਉਦੋਂ ਬੀ.ਐੱਡ. ਕਰਨ ਲਈ ਪੰਜਾਬ ਵਿੱਚ ਗਿਣਤੀ ਦੇ 2–4 ਕਾਲਜ ਹੀ ਹੁੰਦੇ ਸਨ।) ਸੋ ਉਨ੍ਹਾਂ ਨੇ ਕਿਹਾ ਸੀ ‘ਪਹਿਲੀ ਫ਼ੀਸ ਨਾਲ਼ ਲੈ ਕੇ ਆਓ।’ ਫ਼ੀਸ ਦੀ ਪਹਿਲੀ ਕਿਸ਼ਤ ਸੀ ਸ਼ਾਇਦ 1400 ਰੁਪਏ ਜਾਂ 1600 ਰੁਪਏ, ਪ੍ਰੋਪਰ ਯਾਦ ਨਹੀਂ। ਉਦੋਂ ਮੇਰੇ ਡੈਡੀ ਨੌਕਰੀ ਦੇ ਸਿਲਸਿਲੇ ਵਿੱਚ ਚੰਦੌਸੀ ਗਏ ਹੋਏ ਸਨ, ਘਰ ਪੈਸਾ ਕੋਈ ਨਹੀਂ ਸੀ। ਸੋ ਮੈਂ ਸੋਚਿਆ ਕਿ ‘ਚਲੋ ਬਚਾਅ ਹੋ ਗਿਆ।’ ਮੰਮੀ ਨੇ ਕਿਹਾ ਕਿ ‘ਬਠਿੰਡੇ ਆਲ਼ੇ ਮਾਮੇ ਕੋਲ਼ੋਂ ਪੈਸੇ ਫੜ ਕੇ ਤੇ ਤੂੰ ਇੰਟਰਵਿਊ ‘ਤੇ ਜਾ ਆ।’ ਮੇਰੇ ਲਈ ਜ਼ਿੰਦਗੀ ਦਾ ਸਭ ਤੋਂ ਔਖਾ ਕੰਮ ਐ, ਕਿਸੇ ਤੋਂ ਪੈਸੇ ਉਧਾਰ ਮੰਗਣਾ ਤੇ ਉਸ ਤੋਂ ਵੀ ਔਖਾ ਕੰਮ ਐ, ਕਿਸੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਮੰਗਣੇ। ਸੋ ਮੈਂ ਮਾਮੇ ਕੰਨੀਓਂ ਟਲ਼ ਗਿਆ।
ਮੈਂ ਉਦੋਂ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦਾ ਸਟੂਡੈਂਟ ਸੀ ਸੋ ਸੋਚਿਆ ਕਿ ‘ਆਪਣੇ ਕਿਸੇ ਪ੍ਰੋਫ਼ੈਸਰ ਸਾਹਬ ਤੋਂ ਪੈਸੇ ਮੰਗ ਲੈਨਾਂ।’ ਯੁਵਕ ਮੇਲਿਆਂ ਵਿੱਚ ਭਾਗ ਲੈਣ ਕਰਕੇ ਮੇਰੀ ਕਾਲਜ ਵਿੱਚ ਪੂਰੀ ਟੌਹਰ ਸੀ। ਸਾਰਾ ਕਾਲਜ ਹੀ ਮੈਨੂੰ ਜਾਣਦਾ ਸੀ ਤੇ ਮੈਨੂੰ ਇਹ ਵੀ ਭੁਲੇਖਾ ਸੀ ਸ਼ਾਇਦ ਸਾਰੇ ਮੇਰੇ ਲਈ ਸਹਾਈ ਵੀ ਹੋਣਗੇ ਪਰ ਮੇਰਾ ਇਹ ਭਰਮ ਛੇਤੀ ਹੀ ਟੁੱਟ ਗਿਆ ਜਦੋਂ ਯੁਵਕ ਮੇਲੇ ਵਿੱਚ ਸਾਡੇ ਅੰਗ–ਸੰਗ ਰਹਿੰਦੇ ਇੱਕ ਪ੍ਰੋ. ਸਾਹਬ ਕੋਲ਼ੋਂ ਮੈਂ 1500 ਰੁਪਏ ਦੀ ਮੰਗ ਕੀਤੀ। ਮੈਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਬੰਦਾ ਮੇਰਾ ਮਾਣ ਨਹੀਂ ਤੋੜੇਗਾ ਪਰ ਉਹਨੇ ਮੇਰਾ ਮਾਣ ਨਹੀਂ ਰੱਖਿਆ। ਪਹਿਲਾਂ ਤਾਂ ਪ੍ਰੋ. ਸਾਹਬ ਨੇ 1500 ਦਾ ਸੁਣ ਕੇ ਇੰਝ ਰਿਐਕਟ ਕੀਤਾ ਜਿਵੇਂ ਮੈਂ ਡੇਢ ਕਰੋੜ ਮੰਗ ਲਿਆ ਹੋਵੇ !! ਫੇਰ ਲੱਗ ਪਿਆ ਕਹਾਣੀਆਂ ਜਿਹੀਆਂ ਪਾਉਣ। ਹਾਲਾਂਕਿ ਉਦੋਂ ਓਸ ਪ੍ਰੋ. ਦੀ ਤਨਖ਼ਾਹ 40, 50 ਹਜ਼ਾਰ ਦੇ ਨੇੜੇ–ਤੇੜੇ ਹੋਊ, ਬਾਕੀ ਟਿਊਸ਼ਨਾਂ ਕਰ ਕੇ ਵੀ ਖਾਸੇ ਪੈਸੇ ਕਮਾ ਲੈਂਦਾ ਸੀ। ਕਹਿੰਦਾ, “ਸਵਾਮੀ ਤੈਨੂੰ ਨਹੀਂ ਪਤਾ, ਘਰਾਂ ਵਿੱਚ ਕਿੰਨੇ ਛੋਟੇ–ਛੋਟੇ ਖਰਚੇ ਹੁੰਦੇ ਆ। ਤਰੀਕਾਂ ਵੀ ਆਖ਼ਰੀ ਚੱਲ ਰਹੀਆਂ। ਮੈਂ ਤਾਂ ਆਪ ਟਿਊਸ਼ਨ ਆਲ਼ੇ ਵਿਦਿਆਰਥੀਆਂ ਤੋਂ ਐਡਵਾਂਸ ਫੜ ਕੇ ਇਹ ਮਹੀਨੇ ਦਾ ਗੁਜ਼ਾਰਾ ਚਲਾ ਰਿਹਾਂ। ਜੇ 100, 200 ਦੀ ਗੱਲ ਹੁੰਦੀ ਤਾਂ ਆਪਾਂ ਕਰ ਲੈਂਦੇ। ਆਹ 1500 ਤਾਂ ਬਾਹਲ਼ੇ ਆ। ਤੂੰ ਐਂ ਕਰ ਮੈਥੋਂ 100 ਰੁਪਈਆ ਲੈਜਾ, ਬਾਕੀ ਸੌ–ਸੌ ਹੋਰ ਪ੍ਰੋਫ਼ੈਸਰਾਂ ਤੋਂ ‘ਕੱਠਾ ਕਰਲਾ।”
ਮੈਂ ਕਿੰਨੀ ਹੀ ਦੇਰ ਹੈਰਾਨ–ਪਰੇਸ਼ਾਨ ਹੋਇਆ ਓਸ ਪ੍ਰੋਫ਼ੈਸਰ ਦੇ ਮੂੰਹ ਕੰਨ੍ਹੀਂ ਝਾਕਦਾ ਰਿਹਾ। ਦਿਲ ਕੀਤਾ ਕਿ ‘ਹੁਣੇ ਲਾਹਣਤਾਂ ਪਾਵਾਂ।’ ਹਫ਼ਤੇ ਕੁ ਪਹਿਲਾਂ ਉਹ ਆਪਣੇ ਮੁੰਡੇ ਦਾ ਜਨਮਦਿਨ ਮਨਾ ਕੇ ਹਟਿਆ ਸੀ ਤੇ ਹੁੱਬ ਕੇ ਦੱਸ ਰਿਹਾ ਸੀ ਕਿ ‘ਲੱਖ ਰੁਪਈਆ ਲਵਾਤਾ ਰਿਸ਼ਤੇਦਾਰਾਂ ਨੇ।’ ਮੈਂ ਕਹਿਣ ਲੱਗਾ ਸਾਂ ਕਿ ‘ਹੋਲੀ ਗ਼ੈਰਾਂ ਨਾਲ਼ ਖੇਡੀ ਤੂੰ ਬਥੇਰੀ, ਸਾਡੀ ਆਰੀ ਰੰਗ ਮੁੱਕਿਆ।’ ਪਰ ਕਹਿ ਨਾ ਸਕਿਆ। ਸੁੱਕਾ ਸ਼ੁਕਰਾਨਾ ਕਰ ਕੇ ਵਾਪਸ ਆ ਗਿਆ। ਫੇਰ ਮੈਂ ਕਾਲਜ ਦੀ ਇੱਕ ਨੁੱਕਰੇ ਬਹਿ ਕੇ ਖ਼ੂਬ ਰੋਇਆ। ਮੈਨੂੰ ਆਸ ਨਹੀਂ ਸੀ ਕਿ ਦੁਨੀਆ ਇੰਨੀ ਜ਼ਾਲਮ ਹੈ, ਮੈਂ ਤਾਂ ਇਹਨੂੰ ਆਪਣੇ ਅਰਗੀ ਭੋਲ਼ੀ–ਭਾਲ਼ੀ ਮੰਨਦਾ ਸੀ। ਮੈਨੂੰ ਇਹ ਵੀ ਲਗਦਾ ਸੀ ਕਿ ‘ਕਾਲਜ ਵਿੱਚ ਮੇਰੀ ਪੂਰੀ ਠੁੱਕ ਹੈ, ਇੰਨੇ ਪ੍ਰੋਫ਼ੈਸਰਾਂ ਨਾਲ਼ ਮੇਰੀ ਜਾਣ–ਪਛਾਣ ਹੈ, ਮੈਂ ਸਭ ਦਾ ਚਹੇਤਾ ਹਾਂ।’ ਉਸ ਦਿਨ ਮੇਰੇ ਬਹੁਤ ਸਾਰੇ ਭਰਮ ਦੂਰ ਹੋ ਗਏ। ‘ਕੀ ਹਾਲ ਵੇ ਭਮੱਕੜਾ ਤੇਰਾ, ਦੀਵੇ ਵਿੱਚੋਂ ਤੇਲ ਮੁੱਕਿਆ !!’
ਖ਼ੈਰ ਮੈਂ ਆਖ਼ਰੀ ਹੱਲਾ ਮਾਰਨ ਲਈ ਤੇ ਯਾਰਾਂ ਦੇ ਯਾਰ ਫ਼ਿਲਾਸਫ਼ੀ ਦੇ ਪ੍ਰੋ. ਗੁਰਜੀਤ ਮਾਨ (ਮੇਰੇ ਗੁਰੂਦੇਵ) ਨੂੰ ਪਰਖਣ ਲਈ ਪਹੁੰਚ ਗਿਆ। ਜੇ ਪ੍ਰੋ. ਗੁਰਜੀਤ ਮਾਨ ਵੀ ਮਨ੍ਹਾ ਕਰ ਦਿੰਦੇ ਤਾਂ ਮੇਰਾ ਇਸ ਦੁਨੀਆ ਤੋਂ, ਇਮਾਨਦਾਰੀ ਤੋਂ, ਮਿਹਨਤ ਤੋਂ, ਕਲਾਕਾਰੀ ਤੋਂ ਵਿਸ਼ਵਾਸ ਚੁੱਕਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ