ਨੋਟ : ਕਹਾਣੀ ਸੱਚੀ ਘਟਨਾ ਤੇ ਅਧਾਰਿਤ ਹੈ
ਚੁੱਪ
ਮੇਰਾ ਰਾਜ ਕੁਮਾਰ , ਮੇਰਾ ਰਾਜ ਕੁਮਾਰ
ਕਰਾਂ ਬਹੁਤ ਮੈਂ ਪਿਆਰ , ਮੇਰਾ ਰਾਜ ਕੁਮਾਰ
ਕਰਾਂ ਬਹੁਤ ਪਿਆਰ ਹੈ !
ਸੰਤੋਸ਼ ਰਾਹੁਲ ਨੂੰ ਲੋਰੀਆਂ ਦਿੰਦੀ ਪਿੱਠ ਥਪ ਥਪਾ ਕੇ ਸੁਲਾਉਂਣ ਦੀ ਕੋਸ਼ਿਸ਼ ਕਰ ਰਹੀ ਸੀ ।
“ਮੰਮਾ ਰੁਕ ਗਏ ਗਾਤੇ ਰਹੋ”
ਮੇਰਾ ਰਾਜ ਕੁਮਾਰ ,
ਮੇਰਾ ਰਾਜ ਕੁਮਾਰ
ਕਰਾਂ ਬਹੁਤ ਮੈਂ ਪਿਆਰ ,
ਮੇਰਾ ਰਾਜ ਕੁਮਾਰ,
ਮੇਰਾ ਪੁੱਤ ਵੱਡਾ ਹੋ ਕੇ ਪਾਇਲਟ ਬਣੇਗਾ ਫਿਰ ਮੇਰਾ ਬਹੁਤ ਆਪਣਾ ਜਹਾਜ ਸਾਡੇ ਕੋਠੇ ਉਪਰੋਂ ਦੀ ਲੈ ਕੇ ਜਾਇਆ ਕਰੇਗਾ ਅਤੇ ਆਪਣੀ ਮੰਮੀ ਨੂੰ ਬਾਏ ਕਰਕੇ ਜਾਇਆ ਕਰੇਗਾ ਮੇਰਾ ਰਾਜ ਦੁਲਾਰਾ ।
ਸੰਤੋਸ਼ ਕਿੰਨੀ ਦੇਰ ਆਪਣੇ ਆਪ ਨਾਲ ਹੀ ਗੱਲਾਂ ਕਰਦੀ ਰਹੀ ਰਾਹੁਲ ਦੀ ਪਿੱਠ ਥਪਾਉਂਦੀ ਰਹੀ ਤੇ ਰਾਹੁਲ ਪਤਾ ਨਹੀਂ ਕਦੋਂ ਸੌਂ ਗਿਆ ਸੀ ।
ਸੰਤੋਖ ਰਾਹੁਲ ਦੇ ਮੱਥੇ ਤੇ ਪਿਆਰੀ ਜਿਹੀ ਕਿਸੀ ਕਰਦੀ ਹੋਈ ਬੋਲੀ
” ਰਾਹੁਲ ਦੇ ਪਾਪਾ ਅਸੀਂ ਕੱਲ ਰਾਹੁਲ ਦਾ ਜਨਮਦਿਨ ਬੜੀ ਧੂਮਧਾਮ ਨਾਲ ਮਨਾਵਾਂਗੇ । ਮੇਰਾ ਰਾਜ ਦੁਲਾਰਾ ਕਹਿ ਰਿਹਾ ਸੀ ਕਿ ਮੈਂ ਇਸ ਵਾਰ ਆਪਣੇ ਜਨਮਦਿਨ ਤੇ ਰਾਈਡਿੰਗ ਕਾਰ ਲੈਣੀ ਹੈ । ਇਸ ਜਨਮ ਦਿਨ ਤੇ ਅਸੀਂ ਇਸ ਨੂੰ ਜੋ ਮੰਗੇਗਾ ਉਹ ਲੈ ਦੇਵਾਗੇ ” ।
“ਕਿਉਂ ਨੀ ਜ਼ਰੂਰ ਲੈ ਕੇ ਦੇਵਾਂਗੇ
ਸੁਖ ਨਾਲ ਸਾਡਾ ਇੱਕੋ-ਇੱਕ ਪੁੱਤ ਇਸ ਦੀ ਹਰ ਰੀਝ ਪੂਰੀ ਕਰਨੀ ਹੈ”
ਸੁਰੇਸ਼ ਨੇ ਵੀ ਰਾਹੁਲ ਦੇ ਮੱਥੇ ਤੇ ਪਿਆਰੀ ਜਿਹੀ ਕਿਸ ਕਰਦੇ ਹੋਏ ਕਿਹਾ
ਦੋਵਾ ਨੂੰ ਰਾਹੁਲ ਦੀਆਂ ਗੱਲਾਂ ਕਰਦਿਆਂ-ਕਰਦਿਆਂ ਨੂੰ ਕਦੋਂ ਨੀਂਦ ਆ ਗਈ ਤੇ ਕਦੋ ਦਿਨ ਚੜ ਗਿਆ ਕੁਝ ਪਤਾ ਹੀ ਨਹੀਂ ਚੱਲਿਆ ।
ਇੱਕ ਮਾਂ ਦੀ ਆਪਣੀ ਔਲਾਦ ਪ੍ਰਤੀ ਪਿਆਰ ਦੀ ਮਿਸਾਲ ਪੂਰੀ ਦੁਨੀਆਂ ਵਿੱਚ ਕਿਤੇ ਨਹੀਂ ਮਿਲ ਸਕਦੀ ਇਕ ਮਾਂ ਰੱਬ ਨੂੰ ਭੁੱਲ ਸਕਦੀ ਹੈ ਪਰ ਆਪਣੀ ਔਲਾਦ ਨੂੰ ਕਦੀ ਨਹੀਂ ਭੁੱਲ ਸਕਦੀ ਤਾਂ ਹੀ ਕਿਸੇ ਸ਼ਾਇਰ ਨੇ ਲਿਖਿਆ ਹੈ
” ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ
ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ
ਕੁੱਲ ਦੁਨੀਆਂ ਦੇ ਬੂਟੇ ਜੜ੍ਹ ਸੁੱਕਿਆਂ ਸੁੱਕ ਜਾਂਦੇ
ਐਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਏ ”
ਸੰਤੋਸ਼ ਸਾਰੀ ਰਾਤ ਰਾਹੁਲ ਦੇ ਸੁਪਨਿਆਂ ਚ ਖੋਈ ਸਵੇਰੇ 5 ਵਜੇ ਉੱਠਦੀ ਹੈ ਸਭ ਤੋਂ ਪਹਿਲਾਂ ਰਾਹੁਲ ਦਾ ਮੱਥਾ ਚੁੰਮ ਦੀ ਹੈ ਤੇ ਬਾਕੀ ਦੇ ਕੰਮਾਂ ਵਿਚ ਰੁੱਝ ਜਾਂਦੀ ਹੈ ।
“ਰਾਹੁਲ ਬੇਟਾ ਉੱਠੋ । ਆਜ ਸਕੂਲ ਨਹੀਂ ਜਾੳਗੇ । ਉਠੌ ਜਲਦੀ ਮੇਰਾ ਰਾਜ ਕੁਮਾਰ”।
ਸੰਤੋਸ਼ ਸੁਰੇਸ਼ ਨੂੰ ਚਾਹ ਦਾ ਕੱਪ ਹੱਥ ਵਿਚ ਫੜਾਉਂਦਿਆਂ ਕਹਿ ਰਹੀ ਹੈ
” ਨਹੀਂ ਮੰਮਾ ਆਜ ਮੈਂ ਸਕੂਲ ਨਹੀਂ ਜਾਊਗਾ ”
ਰਾਹੁਲ ਅੱਧ ਕੱਚੀ ਨੀਂਦ ਅੰਗੜਾਈਆਂ ਲੈਂਦਾ ਬੋਲਦਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇਕ ਹੂਰ ਆਪਣੇ ਮਹੱਲਾਂ ਵਿਚ ਕਲੀਆਂ ਸੰਗ ਖੇਲ ਰਹੀ ਹੋਵੇ
” ਨਹੀਂ ਬੇਟਾ ਐਸੇ ਨਹੀਂ ਬੋਲਤੇ ਸਕੂਲ ਨਹੀਂ ਜਾਓਗੇ ਤੋਂ ਪਾਇਲਟ ਕੈਸੇ ਬਨੌਗੇ”
ਸੰਤੋਸ਼ ਰਾਹੁਲ ਦੀ ਯੂਨੀਫਾਰਮ ਅਲਮਾਰੀ ਚੋਂ ਕੱਢਦੇ ਹੋਏ ਬੋਲੀ
“ਨਹੀਂ ਮੰਮਾ ਮੈ ਆਜ ਸਕੂਲ ਨਹੀ ਜਾਓੂਗਾ ਆਜ ਮੇਰਾ ਮਨ ਨਹੀਂ ਕਰ ਰਹਾ”।
ਰਾਹੁਲ ਅੰਗੜਾਈਆਂ ਲੈਂਦਾ ਇਕ ਮਾਸੂਮ ਕਬੂਤਰ ਦੀ ਤਰ੍ਹਾਂ ਆਪਣੀਆਂ ਲੱਤਾਂ ਗਰਦਨ ਵਿਚ ਕਰਕੇ ਫਿਰ ਸੌਂ ਜਾਂਦਾ ਹੈ ।
” ਨਹੀਂ ਬੇਟਾ ਉਠੌ ਜਲਦੀ ਉੱਠੋ ਕੱਲ ਫਿਰ ਹੌਲੀਡੇ ਹੈ”
ਸੰਤੋਸ਼ ਜਬਰਦਸਤੀ ਰਾਹੁਲ ਨੂੰ ਆਪਣੀ ਗੋਦੀ ਵਿਚ ਲੈਂਦੀ ਹੋਈ ਵਾਸ਼ਰੂਮ ਤੱਕ ਲੈ ਜਾਂਦੀ ਅਤੇ ਬਰੱਸ਼ ਕਰਵਾਉਣ ਲਗਦੀ ਹੈ । ਬੁਰਸ਼ ਕਰਵਾਉਣ ਤੋਂ ਬਾਅਦ ਨਹਾ ਧੁਆ ਕੇ ਤੇ ਜੂਨੀਫੋਰਮ ਪਾ ਕੇ ਡਾਈਨਿੰਗ ਟੇਬਲ ਤੇ ਬਿਠਾ ਦਿੰਦੀ ਹੈ ।
“ਮੰਮਾ ਹਮਾਰੇ ਡਰਾਈਵਰ ਅੰਕਲ ਬਹੁਤ ਤੇਜ ਬੱਸ ਚਲਾਤੇ ਹੈ ਵੋ ਸਾਰੀ ਗਾੜੀਓ ਕੋ ਪੀਸ਼ੇ ਛੋੜ ਦੇਤੇ ਹੈ । ਵੋ ਬਹੁਤ ਅੱਛੇ ਹੈ ਮੁਜਸੇ ਬਹੁਤ ਪਿਆਰ ਕਰਤੇ ਹੈ” । ਰਾਹੁਲ ਟੋਸਟ ਖਾਂਦਾ ਹੋਇਆ ਆਉਣੀ ਮੰਮਾ ਨਾਲ ਆਪਣੇ ਡਰਾਈਵਰ ਦੀ ਗੱਲ ਸੁਣਾ ਰਿਹਾ ਹੈ ।
“ਚਲੋ ਚਲੋ ਜਲਦੀ ਚੱਲੋ ਟਾਈਮ ਹੋ ਗਿਆ ਹੈ ਬਸ ਆਨੇ ਹੀ ਵਾਲੀ ਹੈ” ਸੰਤੋਸ਼ ਦੀ ਨਜਰ ਦੀਵਾਰ ਘੜੀ ਤੇ ਪੈਂਦੀ ਹੈ ਜਿਸ ਤੇ ਟਾਇਮ 7:55 ਮਿੰਟ ਹੋਏ ਸੀ ਅਤੇ ਰਾਹੁਲ ਦੀ ਬੱਸ ਪੂਰੇ ਅੱਠ ਵਜੇ ਗੇਟ ਤੇ ਆਉਂਦੀ ਹੈ
“ਚੱਲੌ ਰਾਹੁਲ ਜਲਦੀ ਚਲੋ ਅਪਨਾ ਬੈਗ ਓਠਾਓ , ਵਾਟਰ ਬਾਟਲ ਪਕੜੌ”
ਸੰਤੋਸ਼ ਦੇ ਮਨ ਅੰਦਰ ਕਾਹਲੀ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ ਤੇ ਬਸ ਦਾ ਹਾਰਨ ਲਗਾਤਾਰ ਵੱਜ ਰਿਹਾ ਸੀ ।
“ਬਾਏ ਪਾਪਾ ਮੈ ਜਾ ਰਹਾ ਹੂੰ”
“ਬਾਏ ਮੇਰਾ ਸ਼ੇਰ ਬੇਟਾ ਧਿਆਨ ਸੇ ਜਾਨਾ”
ਰਾਹੁਲ ਆਪਣੇ ਪਾਪਾ ਨੂੰ ਬਾਏ ਕਰਦਾ ਘਰ ਦਾ ਦਰਵਾਜਾ ਟੱਪਿਆ ਹੀ ਸੀ ਕੇ ਅਚਾਨਕ ਸੰਤੋਸ਼ ਨੂੰ ਯਾਦ ਆਉਂਦਾ ਹੈ
“ਰੁਕੋ ਬੇਟਾ ਫਿਰ ਭੂਲ ਗਈ ਆਜ ਮੈ ਮਾਥੇ ਪੇ ਟੀਕਾ ਲਗਾਨਾ ਰੌਜ ਭੂਲ ਜ਼ਾਤੀ ਹੂ”
ਬੱਸ ਵਾਲੇ ਨੇ ਵੀ ਅੱਜ ਬੜੀ ਕਾਹਲੀ ਪਾਈ ਹੋਈ ਹੈ ਇਹਨੇ ਕੀ ਜਾ ਕੇ ਅੱਗ ਬੁਝਾਉਣੀ ਹੈ , ਉਹ ਆ ਗਈ ਭਰਾਵਾਂ ਸਾਹ ਤਾ ਲੈ ”
ਸੰਤੋਸ਼ ਰਾਹੁਲ ਦੀ ਬਾਂਹ ਫੜੀ ਬੜੀ ਕਾਹਲੀ ਨਾਲ ਤੁਰੀ ਜਾਂਦੀ ਕਹਿ ਰਹੀ ਹੈਂ
” ਰਾਹੁਲ ਆਜ ਸਾਰਾ ਟਿਫਨ ਖਤਮ ਕਰਕੇ ਆਨਾ , ਔਰ ਕਿਸੀ ਸੇ ਜਗੜਾ ਮਤ ਕਰਨਾ”
ਰਾਹੁਲ ਬੱਸ ਵਿਚ ਬੈਠ ਜਾਂਦਾ ਹੈ ਅਤੇ ਆਖਰੀ ਵਾਰ ਬੱਸ ਦੀ ਖਿੜਕੀ ਵਿੱਚੋਂ ਆਪਣੀ ਮੰਮੀ ਨੂੰ ਬਾਏ ਬੋਲਦਾ ਹੈ
“ਬਾਏ ,ਬਾਏ ਮੰਮਾ , ਮੈਂ ਜਾ ਰਹਾ ਹੂੰ ਬਾਏ ਲਵ ਯੂ”
ਬੱਸ ਸਕੂਲ ਲਈ ਰਵਾਨਾ ਹੋ ਜਾਂਦੀ ਹੈ
ਸੰਤੋਸ਼ ਵੀ ਉਦੋਂ ਤਕ ਰਾਹੁਲ ਦੀ ਬੱਸ ਵੱਲ ਦੇਖਦੀ ਰਹਿੰਦੀ ਹੈ ਜਦੋਂ ਤੱਕ ਬੱਸ ਦਾ ਅਕਸ ਧੁੰਦਲਾ ਨਹੀਂ ਹੋ ਜਾਂਦਾ ।
ਰਾਹੁਲ ਨੂੰ ਸਕੂਲ ਛੱਡਣ ਤੋਂ ਬਾਅਦ ਸੰਤੋਸ਼ ਘਰ ਦਾ ਕੰਮ ਕਾਰ ਕਰ ਖ਼ਤਮ ਕਰਕੇ ਅਜੇ ਆਰਾਮ ਕਰਨ ਲਈ ਬੈਠੀ ਹੀ ਸੀ ਕਿ ਅਚਾਨਕ ਫੋਨ ਦੀ ਘੰਟੀ ਵਜਦੀ ਹੈ
“ਟ੍ਰਿੰਗ ਟ੍ਰਿੰਗ ਟ੍ਰਿੰਗ ਤ੍ਰਿੰਗ ”
ਸੰਤੋਸ਼ ਫੋਨ ਪਿਕ ਕਰਦੀ ਹੈ
“ਹੈੱਲੋ”
“ਤੁਸੀਂ ਰਾਹੁਲ ਦੇ ਘਰ ਤੋਂ ਬੋਲ ਰਹੇ ਹੋ ? ” ਅੱਗੋਂ ਜਵਾਬ ਆਇਆ
” ਹਾਂ ਜੀ ! ਤੁਸੀਂ ਕੌਣ ?”
“ਤੁਹਾਡੇ ਬੱਚੇ ਦੀ ਸਕੂਲ ਬੱਸ ਦਾ ਐਕਸੀਡੈਂਟ ਗਲਤ ਹੋ ਗਿਆ ਹੈ ”
ਇਹ ਸੁਣਦਿਆਂ ਸਾਰ ਹੀ ਸੰਤੋਸ਼ ਦੀ ਇੱਕ ਦਰਦ ਭਰੀ ਚੀਕ ਨਿਕਲਦੀ ਹੈ ਤੇ ਉੱਥੇ ਹੀ ਥਾਂ ਤੇ ਹੀ ਡਿਗ ਜਾਂਦੀ ਹੈ
“ਸੰਤੋਸ਼ ਕੀ ਹੋਇਆ ! ਸੰਤੋਸ਼ ਪੁੱਤ ਕੀ ਹੋਇਆ ?”
ਸੰਤੋਸ਼ ਦੀ ਚੀਕ ਸੁਣ ਕੇ ਉਸ ਦੀ ਸੱਸ ਰਤਨਾ ਦੇਵੀ ਭੱਜੀ ਆਉਂਦੀ ਹੈ
“ਸੁਣੋ ਜਲਦੀ ਆਓ ! ਸੰਤੋਸ਼ ਨੂੰ ਦੇਖੋ ਕੀ ਹੋ ਗਿਆ”
ਰਤਨਾ ਦੇਵੀ ਆਪਣੇ ਪਤੀ ਆਤਮਾ ਰਾਮ ਨੂੰ ਅਵਾਜ਼ ਦਿੰਦੀ ਹੈ
ਫੋਨ ਤੇ ਕੋਈ ਲਗਾਤਾਰ ਹੈਲੋ ਹੈਲੋ ਕਰੀ ਜਾ ਰਿਹਾ ਸੀ । ਆਤਮਾ ਰਾਮ ਗੱਲ ਕਰਦਾ ਹੈ
“ਹੈਲੋ ਤੁਸੀਂ ਜਲਦੀ ਸਰਕਾਰੀ ਹਸਪਤਾਲ ਵਿਖੇ ਪਹੁੰਚੋ ਤੁਹਾਡੇ ਬੱਚੇ ਦੀ ਬੱਸ ਦਾ ਐਕਸੀਡੈਂਟ ਹੋ ਗਿਆ ਹੈ ਮੈ ਇਸ ਵਖਤ ਫੋਨ ਤੇ ਕੁਝ ਨਹੀਂ ਦੱਸ ਸਕਦਾ ”
ਉਧਰ ਰਤਨਾ ਦੇਵੀ ਸੰਤੋਸ਼ ਨੂੰ ਉਠਾਉਣ ਦੀ ਦੀ ਕੋਸ਼ਿਸ਼ ਕਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ