ਹਰ ਸਾਲ ਜਦੋਂ ਵੀ ਇਹ ਗਰਮੀਆਂ ਦੇ ਦਿਨ ਆਉਂਦੇ ਹਨ । ਜਦੋਂ ਅੰਬਾਂ ਦਾ ਮੌਸਮ ਹੁੰਦਾ ਹੈ ਅਤੇ ਕੋਇਲ ਦੀ ਮਿੱਠੀ ਮਿੱਠੀ ਆਵਾਜ਼ ਕਾਇਨਾਤ ਵਿਚ ਇਕ ਵੱਖਰਾ ਹੀ ਸੁਰ ਛੇੜ ਦਿੰਦੀ ਹੈ ਤਾਂ ਜ਼ਿਹਨ ਵਿਚ ਬਚਪਨ ਦੀਆਂ ਕਈ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ।
ਮੇਰਾ ਪਿੰਡ ਸਰਹਿੰਦ ਨਹਿਰ ਦੇ ਕੰਢੇ ਤੇ ਵੱਸਿਆ ਰੋਪੜ ਜ਼ਿਲ੍ਹੇ ਦਾ ਇਕ ਛੋਟਾ ਜਿਹਾ ਪਿੰਡ ਹੈ ।ਨਹਿਰ ਦਾ ਪੁਲ ਪਾਰ ਕਰਨ ਤੋਂ ਬਾਅਦ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਕੇ ਪਿੰਡ ਪਹੁੰਚਿਆ ਜਾਂਦਾ ਹੈ ।ਸਾਰਾ ਆਲਾ ਦੁਆਲਾ ਦਰੱਖਤਾਂ ਨਾਲ ਭਰਿਆ ਹੋਇਆ ਹੈ ਇੱਕ ਵਾਰ ਤਾਂ ਲੱਗਦਾ ਹੈ ਕਿਸੇ ਜੰਗਲ ਵਿੱਚ ਆ ਗਏ ਹਾਂ।ਸੁਵੱਖਤੇ ਅਤੇ ਸ਼ਾਮੀ ਵੱਖਰਾ ਹੀ ਮਨਮੋਹਕ ਨਜ਼ਾਰਾ ਹੁੰਦਾ ਹੈ ।
ਗੱਲ ਕਰਦੇ ਸੀ ਬਚਪਨ ਦੀ ।ਨਹਿਰ ਦੇ ਕੰਢੇ ਤੇ ਹੀ ਅੰਬਾਂ ਦਾ ਇੱਕ ਬਹੁਤ ਵੱਡਾ ਬਾਗ਼ ਹੁੰਦਾ ਸੀ ।ਕੱਚੀਆਂ ਅੰਬੀਆਂ ਖਾਣ ਦਾ ਬਚਪਨ ਵਿੱਚ ਬਹੁਤ ਜ਼ਿਆਦਾ ਸ਼ੌਕ ਸੀ ।ਅਕਸਰ ਸ਼ਾਮੀਂ ਜਦੋਂ ਵੱਡੀਆਂ ਭੈਣਾਂ ਨੇ ਸੈਰ ਲਈ ਨਹਿਰ ਦੇ ਕੰਢੇ ਜਾਣਾ ਤਾਂ ਅਸੀਂ ਛੋਟੀ ਪਲਟਨ ਨੇ ਵੀ ਨਾਲ ਹੀ ਤੁਰ ਜਾਣਾ ।ਅਤੇ ਨਾਲ ਹੀ ਪੁੜੀ ਵਿਚ ਕਾਲਾ ਨਮਕ ਵੀ ਲੈ ਜਾਣਾ ਤਾਂ ਕੇ ਅੰਬੀਆਂ ਨਾਲ ਖਾਧਾ ਜਾ ਸਕੇ
ਅਕਸਰ ਅੰਬੀਆਂ ਨੂੰ ਲੈ ਕੇ ਮੰਮੀ ਤੋਂ ਬਹੁਤ ਗਾਲ੍ਹਾਂ ਖਾਣੀਆਂ ਮੰਮੀ ਨੇ ਕਹਿਣਾ ਇਨ੍ਹਾਂ ਅੰਬੀਆਂ ਨੇ ਤੈਨੂੰ ਬੀਮਾਰ ਕਰ ਦੇਣੈ ਨਾਲੇ ਤੇਰੇ ਦੰਦ ਨਹੀਂ ਖੱਟੇ ਹੁੰਦੇ।ਮੈਂ ਹੱਸ ਕੇ ਕਹਿਣਾ ਨਹੀਂ ਮੰਮੀ ਇਹ ਤਾਂ ਮੈਨੂੰ ਸੁਆਦ ਹੀ ਬਹੁਤ ਲੱਗਦੀਆ ਹਨ।
ਉਦੋਂ ਨੌਂ ਕੁ ਸਾਲ ਦੀ ਸੀ ਇਕ ਦਿਨ ਹਨੇਰੀ ਚੱਲਣੀ ਸ਼ੁਰੂ ਹੋ ਗਈ ।ਮਨ ਵਿੱਚ ਆਇਆ ਅੰਬੀਆਂ ਬਹੁਤ ਗਿਰਨ ਗਈਆਂ ਇਸ ਲਈ ਆਪਣੀ ਛੋਟੀ ਪਲਟਨ ਨੂੰ ਤਿਆਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ