More Punjabi Kahaniya  Posts
ਮੈਂ ਕੁਝ ਨਹੀਂ ਸੁਣਿਆ


ਮੈਂ ਕੁਝ ਨਹੀਂ ਸੁਣਿਆ …ਕਹਾਣੀ
ਅੱਜ ਜਦੋੰ ਮੈਂ ਗੱਲ ਕਰ ਰਹੀਂ ਸਾਂ ਤਾਂ ਮੈਂ ਵੇਖਿਆ ਆਪਣੀ ਮਾਂ ਦੇ ਮੱਥੇ ਤੇ ਉੱਭਰੀਆਂ ਹੋਈਆਂ ਤਿਊੜੀਆਂ , ਗੁੱਸੇ ਨਾਲ ਫੜਫ਼ੜਾ ਰਹੇ ਬੁੱਲ ਅਤੇ ਉਨ੍ਹਾਂ ਦੀਆਂ ਮੈਨੂੰ ਲਗਾਤਾਰ ਘੂਰਦੀਆਂ ਅੱਖਾਂ ਜਿਵੇਂ ਕਹਿ ਰਹੀਆਂ ਹੋਣ ,” ਹਾਲੇ ਥੱਕੀ ਨਈ ਗੱਲ ਕਰਕੇ । ਹੋਰ ਕਿੰਨੀਆਂ ਕੁ ਗੱਲਾਂ ਰਹਿ ਗਈਆਂ ?” ਭਾਵੇਂ ਮੌਸਮ ਠੰਡਾ ਸੀ ਪਰ ਪਸੀਨੇ ਦੀਆਂ ਬੂੰਦਾਂ ਮੇਰੀ ਮਾਂ ਦੇ ਮੱਥੇ ਤੇ ਉੱਭਰ ਰਹੀਆਂ ਸਨ । ਆਪਣੇ ਮਾਂ ਪਿਓ ਦੇ ਅੱਜਕੱਲ੍ਹ ਬਦਲ ਰਹੇ ਵਤੀਰੇ ਨੂੰ ਵੇਖ ਮੇਰੀਆਂ ਸੋਚਾਂ ਵਿਚ ਵੀ ਅਜੀਬ ਜਿਹੀ ਹਲਚਲ ਮਚੀ ਹੋਈ ਹੈ ਜਿਹੜੀ ਮੈਨੂੰ ਰਾਤਾਂ ਨੂੰ ਚੱਜ ਨਾਲ ਸੌਣ ਵੀ ਨਹੀਂ ਦਿੰਦੀ । ਮੈਂਨੂੰ ਸਮਝ ਨਹੀਂ ਆ ਰਿਹਾ ਕਿ ਮੇਰੀ ਮਾਂ ‘ਚ ਅਚਾਨਕ ਇਹ ਬਦਲਾਅ ਕਿਉਂ ? ਅੱਗੇ ਤਾਂ ਕਦੇ ਮੈਨੂੰ ਫੋਨ ਤੇ ਗੱਲ ਕਰਨ ਤੋਂ ਨਹੀਂ ਸਨ ਰੋਕਦੇ । ਸਗੋਂ ਆਪ ਮੇਰੀ ਗੱਲ ਕਰਵਾਉੰਦੇ ਸਨ ਮੇਰੀ ਭੂਆ ਨਾਲ । ਉਹ ਤਾਂ ਬੇਚਾਰੀ ਪਹਿਲਾਂ ਹੀ ਦੁੱਖਾਂ ਦੀ ਭੰਨੀ ਹੋਈ ਹੈ ਤੇ ਹੁਣ ਅਸੀਂ ਵੀ ਉਸ ਤੋਂ ਪਾਸਾ ਵੱਟ ਲਈਏ ? ਮੈਨੂੰ ਤਾਂ ਕਦੇ ਕਦੇ ਆਪਣੇ ਪਿਓ ਤੇ ਵੀ ਬਹੁਤ ਗੁੱਸਾ ਆਉਂਦਾ ਇੰਜ ਲੱਗਦੈ ਜਿਵੇੰ ਉਹ ਵੀ ਕਤਰਾਉਂਦਾ ਏ ਮੇਰੀ ਭੂਆ ਨਾਲ ਗੱਲ ਕਰਨ ਤੋਂ । ਇਹ ਮੇਰੇ ਪਿਓ ਦੀ ਓਹੀ ਲਾਡਲੀ ਭੈਣ ਹੈ ਜਿਹਨੂੰ ਮੇਰਾ ਪਿਓ ਕਦੇ ਮੇਰੇ ਨਾਲੋਂ ਵੀ ਵੱਧ ਪਿਆਰ ਕਰਦਾ ਸੀ ਤੇ ਮੈਂ ਆਪਣੇ ਪਿਓ ਦਾ ਆਪਣੇ ਨਾਲੋੰ ਵੱਧ ਕਿਸੇ ਹੋਰ ਨਾਲ ਮੋਹ ਵੇਖ ਖਿੱਝ ਜਾਂਦੀ ਸਾਂ ਪਰ ਅੱਜ ਮੇਰੇ ਲਈ ਇਹ ਸਹਿਣਾ ਔਖਾ ਹੋਇਆ ਪਿਆ ਕਿ ਮੇਰੀ ਉਸ ਭੂਆ ਤੋ ਮੇਰੇ ਮਾਂ ਪਿਉ ਨੇ ਅਚਾਨਕ ਮੁੱਖ ਕਿਉਂ ਮੋੜ ਲਿਆ ? ਮੈਨੂੰ ਸਮਝ ਨਹੀਂ ਆਉਂਦਾ ਕਿ ਅਜਿਹਾ ਅਚਾਨਕ ਇਕਦਮ ਹੋ ਕੀ ਗਿਆ ? ਐਨੇ ਗੂੜ੍ਹੇ ਰਿਸ਼ਤਿਆਂ ਵਿੱਚ ਐਨੀ ਵਿੱਥ ਦਾ ਪੈ ਜਾਣਾ ? ਰੱਬ ਦੀ ਕਰੀ ਤਾਂ ਬੰਦਾ ਰੋ ਪਿੱਟ ਕੇ ਜਰ ਹੀ ਲੈਂਦਾ ਪਰ ਆਪਣਿਆਂ ਦਾ ਕੀਤਾ ਧੱਕਾ ਜਰਨਾ ਬਹੁਤ ਔਖਾ ਹੁੰਦੈ। ਮੈਂ ਬਹੁਤ ਹੈਰਾਨ ਹੁੰਦੀ ਆਪਣੀ ਭੂਆ ਦਾ ਜੇਰਾ ਵੇਖ ਕੇ ਕਿਵੇਂ ਜਰ ਗਈ ਸਾਰਾ ਕੁਝ ? ਜਦੋੰ ਮੈੰ ਭੂਆ ਦੀਆਂ ਅੱਖਾਂ ਵੱਲ ਵੇਖਦੀ ਤਾਂ ਮੈਨੂੰ ਭੂਆ ਦੀਆਂ ਅੱਖਾਂ ਵਿੱਚ ਆਪਣੇ ਲਈ ਬਹੁਤ ਮੋਹ ਤਰਦਾ ਨਜ਼ਰ ਆਉੰਦਾ । ਭਾਵੇਂ ਭੂਆ ਦੀਆਂ ਅੱਖਾਂ ‘ਚ ਉਹ ਪਹਿਲਾਂ ਵਾਲੀ ਚਮਕ ਨਹੀਂ ਰਹੀ ਜਿਹੜੀ ਚਮਕ ਲਾਲੀ ਵੀਰੇ ਦੇ ਹੁੰਦਿਆਂ ਹੁੰਦੀ ਸੀ। ਲਾਲੀ ਵੀਰੇ ‘ਚ ਭੂਆ ਦੀ ਜਾਨ ਵਸਦੀ ਸੀ । ਭੂਆ ਵੀ ਵੀਰੇ ਦੇ ਮਗਰ ਮਗਰ ਆ ਗਈ ਸੀ ਆਸਟ੍ਰੇਲੀਆ , ਇਹ ਸੋਚ ਕੇ ਕਿ ਵੀਰਾ ਖ਼ਬਰੇ ਰੋਟੀ ਖਾਂਦਾ ਵੀ ਹੈ ਚੱਜ ਨਾਲ ਕਿ ਨਹੀਂ ? ਕਹਿੰਦੀ ਸੀ ਆਪਣੇ ਹੱਥਾਂ ਨਾਲ ਪਕਾ ਕੇ ਦਿਆ ਕਰਾਂਗੀ ਗਰਮ ਗਰਮ ਰੋਟੀਆਂ ਪਰ ਉਹਨੂੰ ਕੀ ਪਤਾ ਸੀ ਜਿਹਨੂੰ ਗਰਮਾ ਗਰਮ ਰੋਟੀਆਂ ਦੇਣੀਆਂ ਉਹ ਤਾਂ ?
ਮੇਰੀ ਭੂਆ ਇੰਡੀਆ ਤੋਂ ਆਸਟ੍ਰੇਲੀਆ ਆਈ ਹੋਈ ਅੱਜਕੱਲ੍ਹ ਆਪਣੇ ਪੁੱਤ ਦੇ ਘਰ ਠਹਿਰੀ ਹੋਈ ਹੈ। ਪੁੱਤ ! ਉਹੀ ਪੁੱਤ ਜਿਹੜਾ ਕਦੋਂ ਦਾ ਸਿਵਿਆਂ ਦੀ ਰਾਖ਼ ‘ਚ ਰਲ਼ ਗਿਆ । ਇੱਕੋ ਇੱਕ ਪੁੱਤ ਸੀ ਮੇਰੀ ਭੂਆ ਦਾ । ਚੌਵੀਆਂ ਸਾਲਾਂ ਦਾ ਗੱਭਰੂ । ਮੇਰੀ ਭੂਆ ਨੇ ਤਾਂ ਆਪਣੀ ਸਾਰੀ ਉਮਰ ਹੀ ਆਪਣੇ ਉਸ ਪੁੱਤ ਬਾਰੇ ਸੋਚ ਸੋਚ ਕੇ ਕੱਢ ਦਿੱਤੀ । ਸੋਚਦੀ ਸੀ ਆਪਣੇ ਪੁੱਤ ਨੂੰ ਵਿਆਹ ਕੇ ਨੂੰਹ ਵਾਲੀ ਬਣ ਜਾਉੂ਼ਂਗੀ ਤੇ ਫੇਰ ਪੋਤੇ ਪੋਤੀਆਂ ‘ਚ ਖੇਡਦੀ ਖੇਡਦੀ ਆਪਣੇ ਹੰਢਾਏ ਦੁੱਖਾਂ ਨੂੰ ਕਿਹਨੇ ਚੇਤੇ ਰੱਖਣਾ ? ਪਰ ਬੇਚਾਰੀ ਨੂੰ ਕੀ ਪਤਾ ਸੀ ? ਐਨੀ ਮਾੜੀ ਤਾਂ ਰੱਬ ਕਿਸੇ ਦੁਸ਼ਮਣ ਨਾਲ ਵੀ ਨਾ ਕਰੇ । ਸੋਚ ਕੇ ਮੇਰੇ ਬੁੱਲ ਮੇਰੇ ਦੰਦਾਂ ਵਿੱਚ ਟੁੱਕੇ ਗਏ।
ਮੇਰੀ ਭੂਆ ਜਿਹੜੀ ਮਸਾਂ ਈ ਅਠਾਈ ਕੁ ਵਰ੍ਹਿਆਂ ਦੀ ਸੀ , ਜਦੋਂ ਉਹਦੇ ਨਾਲ ਲਾਵਾਂ ਲੈਣ ਵਾਲੇ ਦੀਆਂ ਸਾਹਾਂ ਦੀਆਂ ਤੰਦਾਂ ਟੁੱਟ ਗਈਆਂ । ਭੂਆ ਨੂੰ ਮਿੰਟ ਨਈ ਲੱਗਿਆ ਸੁਹਾਗਣ ਤੋਂ ਵਿਧਵਾ ਹੋਣ ‘ਚ । ਉਹ ਤਾਂ ਉੱਦਣ ਬੜੀ ਖੁਸ਼ ਸੀ ਕਿਉਂਕਿ ਪੰਜ ਵਰ੍ਹੇ ਜੋ ਹੋ ਗਏ ਸਨ ਭੂਆ ਨੂੰ ਫੁੱਫੜ ਦੇ ਲੜ ਲੱਗਿਆ । ਇਨ੍ਹਾਂ ਪੰਜ ਵਰ੍ਹਿਆਂ ‘ਚ ਉਹਨੇ ਆਪਣੇ ਪਤੀ ਨਾਲ ਕਦੇ ਲੜ ਕੇ ਨਹੀਂ ਸੀ ਵੇਖਿਆ । ਫੁੱਫੜ ਜੀ ਵੀ ਭੂਆ ਦੀ ਹਰ ਹਾਂ ‘ਚ ਹਾਂ ਮਿਲਾਉਂਦੇ । ਬਹੁਤ ਗੂੜ੍ਹਾ ਪਿਆਰ ਸੀ ਇਨ੍ਹਾਂ ਦੋਵਾਂ ‘ਚ । ਸ਼ਾਇਦ ਇੰਨਾ ਕੁ ਈ ਸੀ। ਉਸ ਸ਼ਾਮ ਭੂਆ ਉਡੀਕ ਰਹੀ ਸੀ ਆਪਣੀਆ ਖੁਸ਼ੀਆਂ ਨੂੰ , ਆਪਣੇ ਜੀਵਨ ਸਾਥੀ ਨੂੰ। ਪਰ ਭੂਆ ਨੂੰ ਕੀ ਪਤਾ ਸੀ ਕਿ ਇਹ ਉਡੀਕ ਉਮਰਾਂ ਦੀ ਉਡੀਕ ਬਣ ਜਾਣੀ। ਉਸ ਸ਼ਾਮ ਭੂਆ ਦੀ ਜ਼ਿੰਦਗੀ ‘ਚ ਅਜਿਹਾ ਹਨੇਰਾ ਪਸਰਿਆ ਜਿਹੜਾ ਭੂਆ ਦੀ ਜ਼ਿੰਦਗੀ ‘ਚ ਪੱਕੇ ਪੈਰ ਪਸਾਰ ਕੇ ਬੈਠ ਗਿਆ । ਉਸ ਦਿਨ ਘਰ ਫੁੱਫੜ ਜੀ ਨਹੀਂ ਆਏ ਉਨ੍ਹਾ ਦੀ ਲਾਸ਼ ਹੀ ਆਈ । ਲਾਸ਼ ਵੀ ਇਸ ਹਾਲਤ ਵਿੱਚ ਜਿਸ ਨੂੰ ਵੇਖਿਆ ਵੀ ਨਹੀਂ ਸੀ ਜਾ ਸਕਦਾ । ਕੋਈ ਟਰੱਕ ਵਾਲਾ ਦਰੜ ਕੇ ਚਲਿਆ ਗਿਆ ਸੀ ਭੂਆ ਦੀਆਂ ਖ਼ੁਸ਼ੀਆਂ,ਉਸ ਦੀਆਂ ਸੱਧਰਾਂ ਨੂੰ ਤੇ ਉਸ ਦੇ ਸੁਪਨਿਆਂ ਨੂੰ। ਫੁੱਫੜ ਜੀ ਦੇ ਤੁਰ ਜਾਣ ਮਗਰੋਂ ਭੂਆ ਜਿਵੇਂ ਪੱਥਰ ਦੀ ਬਣ ਗਈ ਹੋਵੇ । ਉਹਨੂੰ ਕੋਈ ਸੁੱਧ ਬੁੱਧ ਨਹੀਂ ਸੀ ਰਹਿੰਦੀ । ਬੀਬੀ ਦੱਸਦੀ ਹੁੰਦੀ ਉਦੋਂ ਭੂਆ ਦੀ ਕੁੜੀ ਮਹਿਕ ਮਸਾਂ ਹੀ ਡੇਢ ਕੁ ਸਾਲਾਂ ਦੀ ਸੀ ਤੇ ਲਾਲੀ ਵੀਰਾ ਚਾਰ ਕੁ ਸਾਲਾਂ ਦਾ । ਮੇਰੇ ਦਾਦਾ ਦਾਦੀ ਤੇ ਮੇਰੀ ਭੂਆ ਦੇ ਰੱਬ ਵਰਗੇ ਸੱਸ ਸਹੁਰੇ ਨੇ ਬਥੇਰਾ ਜ਼ੋਰ ਲਾਇਆ ਕਿ ਦੁਬਾਰਾ ਭੂਆ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਰੰਗ ਭਰੇ ਜਾਣ । ਪਰ ਭੂਆ ਹਮੇਸ਼ਾਂ ਆਖਦੀ ਜਦੋਂ ਇੱਕ ਵਾਰ ਜ਼ਿੰਦਗੀ ਦੇ ਰੰਗ ਉੱਡ ਜਾਣ ਤਾਂ ਫ਼ਿੱਕੇ ਹੋਏ ਰੰਗਾਂ ‘ਚ ਕੋਈ ਰੰਗ ਨਹੀਂ ਜੱਚਦਾ । ਫਿੱਕੇ ਰੰਗਾਂ ਨਾਲ ਸਾਂਝ ਪਾ ਕੇ ਹੀ ਮੈਂ ਆਪਣੀ ਜ਼ਿੰਦਗੀ ਕੱਢ ਲੈਣੀ । ਨਾਲੇ ਸੁੱਖ ਨਾਲ ਮੈਨੂੰ ਕਾਹਦਾ ਘਾਟਾ ? ਰੱਬ ਨੇ ਇੱਕ ਧੀ ਤੇ ਪੁੱਤ ਦਿੱਤਾ । ਉਨ੍ਹਾਂ ਨਾਲ ਹੀ ਮੇਰੀ ਜ਼ਿੰਦਗੀ ਦੇ ਰੰਗ ਭਰ ਜਾਣੇ ।
ਭੂਆ ਨੂੰ ਤਿੰਨ ਚਾਰ ਵਰ੍ਹੇ ਲੱਗ ਗਏ ਆਪਣੇ ਆਪ ਨੂੰ ਸੰਭਾਲਦਿਆਂ ਸੰਭਾਲਦਿਆਂ । ਉਦੋੰ ਤੱਕ ਮਹਿਕ ਵੀ ਸਕੂਲ ਜਾਣ ਲੱਗੀ ਤੇ ਲਾਲੀ ਵੀਰਾ ਵੀ ਤੀਜੀ ਜਮਾਤ ਵਿੱਚ ਹੋ ਗਿਆ । ਭੂਆ ਦੀ ਸੱਸ ਬਹੁਤ ਚੰਗੀ ਸੀ ਉਹਨੇ ਤਾਂ ਭੂਆ ਨੂੰ ਆਪਣੀ ਧੀਆਂ ਨਾਲੋਂ ਵੀ ਵੱਧ ਪਿਆਰਿਆ । ਭੂਆ ਦਾ ਦਿਓਰ ਦਰਾਣੀ ਵੀ ਭੂਆ ਦੀ ਬਹੁਤ ਇੱਜ਼ਤ ਕਰਦੇ । ਭੂਆ ਲਈ ਉਹ ਆਪਣੇ ਭੈਣ ਭਰਾਵਾਂ ਨਾਲੋਂ ਵੀ ਵੱਧ ਸਨ । ਚੰਗੀ ਪ੍ਰਾਪਰਟੀ ਬਣਾਈ ਹੋਈ ਸੀ ਫੁੱਫੜ ਜੀ ਨੇ । ਉਨ੍ਹਾਂ ਦਾ ਕੰਮ ਧੰਦਾ ਬਹੁਤ ਚੰਗਾ ਸੀ । ਪਰ ਦਿਓਰ ਨੇ ਕਦੇ ਵੀ ਉਨ੍ਹਾਂ ਦੀ ਕਿਸੇ ਵੀ ਪ੍ਰਾਪਰਟੀ ਤੇ ਹੱਕ ਨਹੀਂ ਜਤਾਇਆ । ਸ਼ਹਿਰ ਵਿਚ ਤਿੰਨ ਦੁਕਾਨਾਂ ਕਿਰਾਏ ਤੇ ਚੜ੍ਹਾਈਆਂ ਹੋਈਆਂ ਸਨ ਅਤੇ ਇੱਕ ਕੋਠੀ ਵੀ ਖ਼ਰੀਦੀ ਹੋਈ ਸੀ । ਕੋਠੀ ਵੀ ਕਿਰਾਏ ਤੇ ਚੜ੍ਹਾ ਦਿੱਤੀ ਗਈ । ਦੁਕਾਨਾਂ ਅਤੇ ਕੋਠੀ ਦੇ ਕਿਰਾਏ ਵੱਲ ਕਦੇ ਵੀ ਕਿਸੇ ਨੇ ਝਾਕ ਨਹੀਂ ਰੱਖੀ । ਉਹ ਰੁਪਏ ਆਏ ਮਹੀਨੇ ਭੂਆ ਦੇ ਹੱਥ ਤੇ ਧਰੇ ਜਾਂਦੇ ਸਨ । ਭੂਆ ਦੇ ਸਹੁਰੇ ਨੇ ਘਰ ਦਾ ਅਤੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਆਪੇ ਚੁੱਕਿਆ ਹੋਇਆ ਸੀ । ਭੂਆ ਨੂੰ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਇੱਕੋ ਕਮੀ ਸੀ ਜਿਹੜੀ ਕਦੇ ਪੂਰੀ ਨਹੀਂ ਸੀ ਹੋ ਸਕਦੀ ਕਿਉਂਕਿ ਜੀਆਂ ਦਾ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੁੰਦੈ।
ਭੂਆ ਹਾਲੇ ਜੀਣਾ ਸਿੱਖ ਹੀ ਰਹੀ ਸੀ ਮਹਿਕ ਅਤੇ ਲਾਲੀ ਨੂੰ ਵੇਖ ਵੇਖ । ਪਰ ਸ਼ਾਇਦ ਜ਼ਿੰਦਗੀ ਨੂੰ ਭੂਆ ਦਾ ਜਿਉਣ ਦਾ ਇਹ ਢੰਗ ਵੀ ਪਸੰਦ ਨਹੀਂ ਆਇਆ । ਇਕ ਹੋਰ ਚਿੰਗਿਆੜੀ ਬੈਠੀ ਹੋਈ ਸੀ ਭੂਆ ਦੇ ਲੇਖਾਂ ਕੋਲ , ਜਿਹੜੀ ਬੇਵਕਤ ਮੱਚ ਗਈ ਇੱਕ ਵਾਰ ਫੇਰ ਭੂਆ ਦੀਆਂ ਖੁਸ਼ੀਆਂ ਤੇ ਸੱਥਰ ਵਿਛਾਉਣ ਲਈ। ਇਸ ਵਾਰ ਕਿਸਮਤ ਨੇ ਭੂਆ ਦੇ ਲੇਖਾਂ ਵਿੱਚੋੰ ਧੀ ਨਾਂ ਦੀ ਲਕੀਰ ਵੱਢ ਪਰ੍ਹਾਂ ਸੁੱਟ ਦਿੱਤੀ । ਬਹੁਤ ਰੋਈ ਮੇਰੀ ਭੂਆ , ਧੀ ਲਈ ਬਹੁਤ ਤੜਪੀ, ਪਰ ਟੁੱਟੀਆਂ ਗੰਢਾਂ ਕਦੋੰ ਜੁੜਦੀਆਂ । ਮਹਿਕ ਦੇ ਸਾਹ ਵੀ ਪਲ਼ਾਂ ਵਿੱਚ ਧੋਖਾ ਦੇ ਗਏ ਭੂਆ ਨੂੰ । ਇੱਕ ਦਿਨ ਮਾੜਾ ਜਿਹਾ ਤਾਪ ਹੋਇਆ ਤੇ ਦੂਜੇ ਦਿਨ ਟੱਟੀਆਂ ਉਲਟੀਆਂ ਨੇ ਖਾ ਲਈ ਮਹਿਕ। ਡਾਕਟਰ ਨੇ ਮਿੰਟ ਲਾਇਆ ਨਾਂਹ ਵਿੱਚ ਸਿਰ ਮਾਰਨ ਨੂੰ । ਆਖਣ ਲੱਗਾ ,” ਹੁਣ ਕੁਝ ਨਈ ਬਚਿਆ ਇਹਦੇ ‘ਚ । ਲੈ ਜਾਓ ਘਰ ।” ਬਥੇਰਾ ਰੋਈ ਮੇਰੀ ਭੂਆ । ਡਾਕਟਰ ਦੇ ਮੁੂਹਰੇ ਹੱਥ ਜੋੜ ਤਰਲੇ ਮਿੰਨਤਾਂ ਕਰਨ ਲੱਗੀ ਕਿ ਮੇਰੀ ਧੀ ਨੂੰ ਬਚਾ ਲਓ ਤੇ ਡਾਕਟਰ ਆਖਣ ਲੱਗਾ ,”ਜੇ ਕੁਝ ਹੁੰਦਾ ਇਹਦੇ ਵਿੱਚ ਤਾਂ ਅਸੀਂ ਪੂਰੀ ਵਾਹ ਲਾ ਦਿੰਦੇ ਪਰ ਹੁਣ ਮਰੀ ਮੁੱਕੀ ‘ਚ ਸਾਹ ਕਿੱਥੋੰ ਭਰੀਏ ।” ਮੇਰੀ ਭੂਆ ਨੇ ਪਹਾੜ ਜਿੱਡਾ ਜੇਰਾ ਕਰ ਇਹ ਦੁੱਖ ਵੀ ਜਰ ਲਿਆ । ਹੁਣ ਉਹਦੀ ਰੂਹ ਦੀਆਂ ਤੰਦਾਂ ਉਹਦੇ ਪੁੱਤ ਨਾਲ ਬੱਝੀਆਂ ਰਹਿ ਗਈਆਂ ।
ਭੂਆ ਸੰਝ ਸਵੇਰ ਰੱਬ ਅੱਗੇ ਅਰਦਾਸਾਂ ਕਰਦੀ ਪੁੱਤ ਦੀਆਂ ਲੰਬੀਆਂ ਉਮਰਾਂ ਦੀ । ਹੋਰ ਬਚਿਆ ਵੀ ਕੀ ਸੀ ਉਹਦੇ ਕੋਲ ? ਇਕ ਪੁੱਤ ਹੀ ਤਾਂ ਸੀ । ਲਾਡਾਂ ਚਾਵਾਂ ਨਾਲ ਪੜ੍ਹਾਇਆ ਲਿਖਾਇਆ ਬਾਰ੍ਹਵੀਂ ਕਰਵਾਈ । ਪੁੱਤ ਹੁਣ ਉਡਾਰ ਹੋ ਗਿਆ ਸੀ ਤੇ ਆਪਣੀਆਂ ਮਨਮਰਜ਼ੀਆਂ ਕਰਨੀਆਂ ਵੀ ਉਹਨੇ ਸਿੱਖ ਲਈਆਂ ਸਨ । ਭੂਆ ਦੇ ਮਾਂ ਪਿਓ ਤੇ ਵੱਡਾ ਭਰਾ ਯਾਨੀ ਮੇਰਾ ਪਿਓ ਆਸਟ੍ਰੇਲੀਆ ਵੱਸਦੇ ਹਨ । ਲਾਲੀ ਦੇ ਮਨ ਵਿਚ ਵੀ ਰੀਝਾਂ ਉੱਗ ਪਈਆਂ ਆਸਟ੍ਰੇਲੀਆ ਆਉਣ ਦੀਆਂ । ਭਾਵੇਂ ਭੂਆ ਭੋਰਾ ਹੱਕ ਵਿੱਚ ਨਹੀਂ ਸੀ ਆਪਣਾ ਘਰ ਬਾਰ ਛੱਡ ਕੇ ਬਾਹਰ ਆਉਣ ਦੇ । ਪਰ ਜਵਾਨ ਪੁੱਤ ਦੀਆਂ ਰੀਝਾਂ ਮੁਹਰੇ ਬੇਵੱਸ ਹੋ ਕੇ ਹਾਮੀ ਭਰ ਦਿੱਤੀ । ਪਹਿਲਾਂ ਪੁੱਤ ਬਾਹਰ ਤੋਰਿਆ ਤੇ ਮਗਰ ਮਗਰ ਆਪ ਵੀ ਆ ਗਈ । ਜਦੋਂ ਲਾਲੀ ਸਾਡੇ ਕੋਲ ਆਇਆ ਉਦੋਂ ਮੇਰੇ ਮਾਂ ਪਿਓ ਬਹੁਤ ਖੁਸ਼ ਸਨ । ਉਦੋਂ ਹੀ ਕਿਉਂ ਉਸ ਤੋਂ ਪਹਿਲਾਂ ਵੀ ਮੇਰੇ ਮਾਂ ਪਿਉ ਮੇਰੀ ਭੂਆ ਨੂੰ ਬਹੁਤ ਮੋਹ ਕਰਦੇ ਸਨ । ਕੋਈ ਦਿਨ ਅਜਿਹਾ ਨਹੀਂ ਸੀ ਲੰਘਦਾ ਜਿੱਦਣ ਭੂਆ ਨਾਲ ਫ਼ੋਨ ਤੇ ਗੱਲ ਨਾ ਹੋਈ ਹੋਵੇ। ਜਦੋਂ ਵੀ ਅਸੀਂ ਇੰਡੀਆ ਜਾਂਦੇ ਮੇਰੀ ਮਾਂ ਭੂਆ ਲਈ ਵਧੀਆ ਤੋਂ ਵਧੀਆ ਤੋਹਫ਼ੇ ਲੈ ਕੇ ਜਾਂਦੀ। ਭੂਆ ਵੀ ਮੇਰੇ ਮਾਂ ਪਿਓ ਨੂੰ ਤੇ ਮੈਨੂੰ ਆਪਣੀਆਂ ਅੱਖਾਂ ਤੇ ਬਿਠਾ ਕੇ ਰੱਖਦੀ । ਮੈਨੂੰ ਤਾਂ ਬਹੁਤਾ ਹੀ ਲਾਡ ਲਡਾਓਂਦੀ । ਉਦੋਂ ਮੇਰੇ ਮਾਂ ਪਿਓ ਨੂੰ ਕਦੇ ਬੁਰਾ ਨਹੀਂ ਲੱਗਿਆ । ਹੁਣ ਪਤਾ ਨਹੀਂ ਕੀ ਹੋ ਗਿਆ ? ਹੁਣ ਜਦੋਂ ਮੇਰੀ ਭੂਆ ਮੇਰੇ ਨਾਲ ਲਾਡ ਨਾਲ ਗੱਲਾਂ ਕਰਦੀ ਤੇ ਮੈਂਨੂੰ ਵੀ ਉਹਦੇ ਤੇ ਮੋਹ ਆਉਂਦਾ ਤਾਂ ਮੇਰੇ ਮਾਂ ਪਿਓ ਦੀਆਂ ਅੱਖਾਂ ਵਿੱਚ ਮੈਨੂੰ ਅਜੀਬ ਜਿਹੇ ਡਰ ਦਾ ਪਰਛਾਵਾਂ ਨਜ਼ਰ ਆਉਣ ਲੱਗਦਾ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)