ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ 12 ਵੀ ਤੇ ਆਖਰੀ ਮਿਸਲ ਬਾਰੇ ਜਾਣਕਾਰੀ ਪੜੋ ਜੀ।
੧੨ ਵੀਂ ਮਿਸਲ ਆਹਲੂਵਾਲੀਆਂ ਇਹ ਮਿਸਲ ਪੰਥ ਵਿਚ ਬਹੁਤ ਪ੍ਰਸਿੱਧ ਰਹੀ ਹੈ ਕਿਉਂਕਿ ਇਸ ਵਿਚ ਕਈ ਐਸੀਆਂ ਪ੍ਰਸਿੱਧ ਹਸਤੀਆਂ ਸ਼ਾਮਲ ਸਨ ਜਿਨ੍ਹਾਂ ਨੇ ਪੰਥ ਨੂੰ ਚੜ੍ਹਦੀਆਂ ਕਲਾਂ ਵਿਚ ਲੈ ਜਾਣ ਲਈ ਬੜੇ ਸ਼ਾਨ ਦਾਰ ਕਾਰਨਾਮੇ ਕੀਤੇ । ਇਸ ਮਿਸਲ ਦੀ ਯਾਦਗਾਰ ਕਪੂਰਥਲਾ ਰਿਆਸਤ ਜਿਸਨੂੰ ਕਾਫੀ ਅਰਸਾ ਪਹਿਲਾਂ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਵਿਚ ਮਿਲਾ ਦਿਤਾ ਗਿਆ ਤੇ ਬਾਅਦ ਵਿੱਚ ਪੈਪਸੂ ਵੀ ੧ ਨਵੰਬਰ ੧੯੫੬ ਤੋਂ ਖਤਮ ਕਰ ਦਿਤਾ ਗਿਆ ਹੈ । ਪੁਰਾਤਨ ਇਤਹਾਸਕ ਪੁਸਤਕਾਂ ਪੜਨ ਤੋਂ ਪਤਾ ਲਗਦਾ ਹੈ ਕਿ ਇਸ ਖਾਨਦਾਨ ਦਾ ਸਬੰਧ ਵੀ ਰਾਜਪੂਤਾਂ ਨਾਲ ਹੈ । ਇਨ੍ਹਾਂ ਦੇ ਪਿਛੇ ਵਡੇ ਹੋਰ ਰਾਉ ਨੇ ਅਕਬਰ ਨੂੰ ਨਾਤਾ ਦੇਣ ਤੋਂ ਇਨਕਾਰ ਕਰ ਦਿਤਾ ਸੀ ਜਿਸ ਕਰਕੇ ਉਸ ਨੂੰ ਆਪਣਾ ਵਤਨ ਰਾਜਪੂਤਾਨਾ ਛਡ ਕੇ ਪੰਜਾਬ ਆਉਣਾ ਪਿਆ ।
ਇਸ ਖਾਨਦਾਨ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਮੇਂ ਸਿਖੀ ਵਿਚ ਪ੍ਰਵੇਸ਼ ਕੀਤਾ ਅਤੇ ਇਨ੍ਹਾਂ ਦੇ ਵੱਡੇ ਗੁਰੂ ਸਾਹਿਬ ਜੀ ਦੀ ਸੇਵਾ ਵਿਚ ਫੌਜ ਲੈਕੇ ਰਹਿੰਦੇ ਰਹੇ । ਇਨ੍ਹਾਂ ਦੇ ਕਲਾਲ ਬਣਨ ਦਾ ਕਾਰਨ ਇਹ ਦਸਿਆ ਜਾਂਦਾ ਹੈ ਕਿ ਸ : ਵਧਾਵਾ ਸਿੰਘ ਇਕ ਕਲਾਲ ਦੀ ਸੁੰਦਰ ਲੜਕੀ ਵੇਖ ਕੇ ਉਸ ਪਰ ਮੋਹਤ ਹੋ ਗਿਆ । ਉਸਨੇ ਆਪਣੀ ਲੜਕੀ ਦਾ ਨਾਤਾ ਇਸ ਸ਼ਰਤ ਪਰ ਦੇਣਾ ਮੰਨ ਲਿਆ ਕਿ ਇਨ੍ਹਾਂ ਦੀ ਜੋ ਸੰਤਾਨ ਹੋਵੇ ਉਸਦੇ ਰਿਸ਼ਤੇ ਨਾਤੇ ਅਗੇ ਤੋਂ ਕਲਾਲਾਂ ਵਿਚ ਹੀ ਕੀਤੇ ਜਾਣ | ਵਧਾਵਾ ਸਿੰਘ ਨੇ ਇਹ ਸ਼ਰਤ ਮੰਨ ਲਈ । ਇਸ ਤਰ੍ਹਾਂ ਇਨ੍ਹਾਂ ਨੂੰ ਭੀ ਲੋਕ ਕਲਾਲ ਹੀ ਕਹਿਣ ਲਗ ਪਏ ।
ਸ : ਜੱਸਾ ਸਿੰਘ ਆਹਲੂਵਾਲੀਆ ਦੇ ਪਿਤਾ ਬਦਰ ਸਿੰਘ ਦੇ ਘਰ ਸੰਤਾਨ ਨਹੀਂ ਸੀ ਹੁੰਦੀ । ਉਸਨੇ ਗੁਰੂ ਘਰ ਦੀ ਸ਼ਰਨ ਲਈ ਤੇ ਗੁਰਮਤ ਅਨੁਸਾਰ ਪਾਠ ਆਦਿ ਕਰਾਏ ਤਾਂ ਸ : ਜੱਸਾ ਸਿੰਘ ਦਾ ਜਨਮ ਹੋਇਆ । ਇਸਦੀ ਮਾਤਾ ਨੂੰ ਡਰ ਸੀ ਕਿ ਉਸਦੇ ਸੰਤਾਨ ਬਚਦੀ ਨਹੀਂ ਇਸ ਕਰਕੇ ਉਹ ਅਪਣੇ ਸਪੂਤ ਨੂੰ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਪਾਸ ਦਿੱਲੀ ਚਲੀ ਗਈ । ਮਾਤਾ ਸੁੰਦਰੀ ਨੇ ਜੱਸਾ ਸਿੰਘ ਨੂੰ ਬੜੇ ਪਿਆਰ ਨਾਲ ਆਪਣੇ ਪਾਸ ਰਖਿਆ ਤੇ ਗੋਦੀ ਚੁਕਕੇ ਖਿਡਾਇਆ ਲੜਕਾ ਸੁੰਦਰ ਸੀ ਸਭ ਨੂੰ ਪਿਆਰਾ ਲਗਦਾ ਸੀ । ਸ : ਜਸਾ ਸਿੰਘ ਜੀ ਦੀ ਮਾਤਾ ਦੁਤਾਰੇ ਨਾਲ ਬੜੀ ਮਿਠੀ ਸੁਰ ਵਿਚ ਆਸਾ ਦੀ ਵਾਰ ਦਾ ਕੀਰਤਨ ਕਰਿਆ ਕਰਦੇ ਸਨ । ਮਾਤਾ ਸੁੰਦਰ ਜੀ ਦਾ ਇਨ੍ਹਾਂ ਨਾਲ ਬਹੁਤ ਪਰੇਮ ਹੋ ਗਿਆ । ਜਦ ਸ : ਜਸਾ ਸਿੰਘ ਥੋੜੇ ਜਿਹੇ ਵਡੇ ਹੋਏ ਤਾਂ ਮਾਤਾ ਜੀ ਨਾਲ ਮਿਲ ਕੇ ਆਪ ਭੀ ਕੀਰਤਨ ਕਰਨ ਲਗੇ । ਆਪਨੇ ਗੁਰਮੁਖੀ ਅੱਖਰ ਮਾਤਾ ਸੁੰਦਰੀ ਜੀ ਪਾਸੋਂ ਲਿਖੇ ਤੇ ਦਿੱਲੀ ਵਿਚ ਰਹਿਣ ਕਰਕੇ ਉਰਦੂ ਵੀ ਲਿਖਣਾ ਪੜਨਾ ਸਿਖ ਲਿਆ । ਸੰਮਤ ੧੭੮੬ ਬਿ : ਨੂੰ ਸ : ਬਾਘ ਸਿੰਘ ਦਿਲੀ ਗਏ ਉਨ੍ਹਾਂ ਨੇ ਮਾਤਾ ਸੁੰਦਰੀ ਜੀ ਪਾਸ ਬਿਨੇ ਕੀਤੀ ਕਿ ਮੇਰੇ ਘਰ ਕੋਈ ਸੰਤਾਨ ਨਹੀਂ ਜੇ ਆਪ ਜਸਾ ਸਿੰਘ ਨੂੰ ਮੈਨੂੰ ਦੇ ਦਿਓ ਤਾਂ ਮੈਂ ਆਪਣਾ ਪਾਲਕ ਪੁਤ ਬਣਾਵਾਂ । ਮਾਤਾ ਜੀ ਆਗਿਆ ਦੇ ਦਿੱਤੀ । ਉਸ ਸਮੇਂ ਆਪ ਨੂੰ ਮਾਤਾ ਜੀ ਨੇ ਇਕ ਤਲਵਾਰ , ਢਾਲ , ਤੀਰ , ਕਮਾਣ , ਖਿਲਅਤ ਤੇ ਚੋਬ ਬਖਸ਼ੀ । ਇਨ੍ਹਾਂ ਨੂੰ ਪਹਿਨ ਕੇ ਆਪ ਬਹੁਤ ਸੋਹਣੇ ਲਗਦੇ ਸਨ । ਮਾਤਾ ਸੁੰਦਰੀ ਜੀ ਨੇ ਵੇਖਕੇ ਕਿਹਾ ਪੁਤ ਉਹ ਸਮਾਂ ਆਉਨ ਵਾਲਾ ਹੈ ਜਦੋਂ ਤੁਹਾਡੇ ਅੱਗੇ ਚੋਬਦਾਰ ਚਲਿਆ ਕਰਨਗੇ । ਸ : ਬਾਘ ਸਿੰਘ ਆਪਣੀ ਭੈਣ ਤੇ ਸ : ਜਸਾ ਸਿੰਘ ਜੀ ਨੂੰ ਨਾਲ ਲੈਕੇ ਜਦ ਵਾਪਸ ਆਏ ਤਾਂ ਨਵਾਬ ਕਪੂਰ ਸਿੰਘ ਖਾਲਸਾ ਦਲ ਸਮੇਤ ਸ੍ਰੀ ਕਰਤਾਰਪੁਰ ਠਹਿਰੇ ਹੋਏ ਸਨ । ਇੰਨਾਂ ਨੇ ਭੀ ਕਰਤਾਰਪੁਰ ਪੜਾਉ ਕੀਤਾ | ਸਵੇਰੇ ਅੰਮ੍ਰਿਤ ਵੇਲੇ ਸ : ਜਸਾ ਸਿੰਘ ਜੀ ਅਤੇ ਉਨਾਂ ਦੀ ਮਾਤਾ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਇਤਨਾ ਰਸ ਭਿੰਨਾ ਕੀਰਤਨ ਕੀਤਾ ਕਿ ਖਾਲਸਾ ਦਲ ਨੂੰ ਵਿਸਮਾਦ ਵਿਚ ਲੈ ਆਂਦਾ । ਸਭ ਨੇ ਇਹੋ ਕਿਹਾ ਕਿ ਇਨ੍ਹਾਂ ਪਾਸੋਂ ਕੀਰਤਨ ਦਾ ਹੋਰ ਆਨੰਦ ਮਾਣਿਆ ਜਾਵੇ । ਸ : ਕਪੂਰ ਸਿੰਘ ਜੀ ਨੇ ਜ਼ੋਰ ਦੇਕੇ ਇਨ੍ਹਾਂ ਨੂੰ ਇਕ ਮਹੀਨਾ ਆਪਣੇ ਪਾਸ ਰਖਿਆ । ਨਵਾਬ ਕਪੂਰ ਸਿੰਘ ਜੀ ਦੇ ਭੀ ਕੋਈ ਲੜਕਾ ਨਹੀਂ ਸੀ ਇਸ ਕਰਕੇ ਇਹ ਭੀ ਸ : ਜਸਾ ਸਿੰਘ ਨੂੰ ਅਪਣੇ ਪੁਤਰਾਂ ਸਮਾਨ ਪਿਆਰ ਕਰਨ ਲਗ ਪਏ ਅਤੇ ਆਪਣੇ ਪਵਿੱਤਰ ਹਥਾਂ ਨਾਲ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸ : ਜਸਾ ਸਿੰਘ ਨੂੰ ਛਕਾਇਆ । ਸ : ਜਸਾ ਸਿੰਘ ਨੂੰ ਘੋੜਿਆਂ ਦਾ ਵੰਡਣ ਦੇਣ ਪਰ ਲਗਾਇਆ ਗਿਆ ਤਾਂ ਇਕ ਦਿਨ ਆਪ ਕੁਝ ਸੰਵਾਰਾਂ ਨਾਲ ਝਗੜਾ ਹੋ ਜਾਣ ਕਰਕੇ ਬਹੁਤ ਦੁਖੀ ਹੋਏ ਤੇ ਨਵਾਬ ਕਪੂਰ ਸਿੰਘ ਜੀ ਨੂੰ ਕਹਿਣ ਲਗੇ ਕਿ ਮੇਰੀ ਇਸ ਨੌਕਰੀ ਤੋਂ ਖਲਾਸੀ ਕਰਾਉ । ਅਗੋਂ ਸਦਾਰ ਕਪੂਰ ਸਿੰਘ ਨੇ ਹੱਸ ਕੇ ਕਿਹਾ ਕਿ ਤੁਸੀਂ ਦਾਣਾ ਵੰਡਦੇ ਘਬਰਾ ਗਏ ਹੋ ਤੁਹਾਡੇ ਹਥੋਂ ਤਾਂ ਅਸੀਂ ਹਜ਼ਾਰਾਂ ਆਦਮੀਆਂ ਨੂੰ ਤਨਖਾਹਾਂ ਵੰਡਾਣੀਆਂ ਹਨ । ਜਿਵੇਂ ਮੈਨੂੰ ਗਰੀਬ ਨਿਵਾਜ਼ ਖਾਲਸਾ ਪੰਥ ਨੇ ਨਵਾਬ ਦਾ ਖਿਤਾਬ ਬਖਸ਼ਿਆ ਹੈ ਇਸੇ ਤਰ੍ਹਾਂ ਆਪ ਨੂੰ ਭੀ ਕਿਸੇ ਦਿਨ ਬਾਦਸ਼ਾਹ ਬਣਾ ਦੇਣਗੇ । ਨਵਾਬ ਕਪੂਰ ਸਿੰਘ ਦਾ ਪੰਥ ਵਿਚ ਬਹੁਤ ਸਤਿਕਾਰ ਸੀ । ਹਰ ਇਕ ਸਿੰਘ ਆਪ ਦੀ ਇਜ਼ਤ ਕਰਦਾ ਸੀ । ਸ : ਜਸਾ ਸਿੰਘ ਜੀ ਆਪ ਦੇ ਮਨਜ਼ੂਰ ਨਜ਼ਰ ਬਣ ਗਏ ਤਾਂ ਆਪ ਜੀ ਨੂੰ ਭੀ ਪੰਥ ਵਿਚ ਬਹੁਤ ਸਤਿਕਾਰ ਪ੍ਰਾਪਤ ਹੋਇਆ | ਇਕ ਗੁਰੂ ਪੰਥ ਦੀ ਸਵੱਲੀ ਨਿਗਾਹ ਸੀ ਅਤੇ ਦੂਜੇ ਸ : ਜਸਾ ਸਿੰਘ ਵਿਚ ਐਸੇ ਗੁਣ ਸਨ ਕਿ ਆਪ ਬਹੁਤ ਛੇਤੀ ਪੰਥ ਵਿਚ ਇਕ ਪ੍ਰਸਿਧ ਜਥੇਦਾਰ ਬਣ ਗਏ । ਸ : ਬਾਘ ਸਿੰਘ ਇਕ ਲੜਾਈ ਵਿਚ ਸ਼ਹੀਦ ਹੋ ਗਏ ਇਸ ਕਰਕੇ ਸ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ