ਛੋਟੇ ਲੋਕ
ਅਕਸਰ ਛੋਟੇ ਨਹੀਂ ਹੁੰਦੇ। ਕਈ ਵਾਰੀ ਇਹਨਾਂ ਦੀ ਸੋਚ ਵੱਡੇ ਕਹਾਏ ਜਾਣ ਵਾਲੇ ਲੋਕਾਂ ਤੋਂ ਵੀ ਕਿਤੇ ਉੱਪਰ ਦੀ ਹੁੰਦੀ ਹੈ। ਮੈਂ ਆਪਣੀ ਬੇਟੀ ਨੂੰ ਉਸਦੇ ਜਨਮ ਤੋਂ ਹੀ ਆਪਣੇ ਨਾਲ ਸਕੂਲ ਡਿਊਟੀ ਤੇ ਲੈਕੇ ਜਾਂਦੀ ਸੀ। ਪਿੰਡ ਦੇ ਹੀ ਇੱਕ ਆਂਟੀ ਜੀ ਨੂੰ ਮੈਂ ਆਪਣੀ ਬੇਟੀ ਦੀ caretaker ਰੱਖਿਆ ਹੋਇਆ ਸੀ। ਸੱਚ ਪੁੱਛੋ ਤਾਂ ਮੈਨੂੰ ਲੱਗਦਾ ਉਹਨਾਂ ਨੇ ਮੇਰੀ ਬੇਟੀ ਨੂੰ ਮੇਰੇ ਨਾਲੋਂ ਵੀ ਵੱਧ ਪਿਆਰ ਦਿੱਤਾ ਸੀ। ਮੈਂ ਆਪਣੀ ਬੇਟੀ ਲਈ ਬਹੁਤ ਕੁਝ ਖਾਣ ਨੂੰ ਲੈਕੇ ਜਾਂਦੀ ਸੀ। ਆਂਟੀ ਪੂਰੀ ਮਿਹਨਤ ਨਾਲ ਮੇਰੀ ਬੇਟੀ ਨੂੰ ਸਾਰਾ ਕੁੱਝ ਖੁਆਉਣ ਦੀ ਕੋਸ਼ਿਸ਼ ਕਰਦੇ ਸੀ। ਜਿੰਨਾ ਬੱਚ ਜਾਂਦਾ ਸੀ ਓਨਾ ਟਿਫਨ ਵਿੱਚ ਵਾਪਿਸ ਰੱਖ ਦਿੰਦੇ ਸੀ। ਡੇਢ ਸਾਲ ਦੇ ਸਮੇਂ ਦੌਰਾਨ ਕਦੇ ਓਹਨਾਂ ਨੇ ਬੇਟੀ ਦੀ ਕਿਸੇ ਵੀ ਖਾਣ ਦੀ ਚੀਜ਼ ਨੂੰ ਦੇਖ ਕੇ ਖਾਣ ਦੀ ਇੱਛਾ ਨਹੀਂ ਜਤਾਈ ਸੀ। ਖਾਣ ਦੀ ਚੀਜ਼ ਸਾਹਮਣੇ ਪਈ ਹੋਵੇ ਤਾਂ ਮਲੋ ਮਲੀ ਉਸਨੂੰ ਖਾਣ ਦਾ ਜੀ ਕਰਦਾ ਹੈ । ਮੈਂ ਆਂਟੀ ਜੀ ਦੇ ਸਬਰ ਨੂੰ ਦੇਖ ਕੇ ਬੇਹੱਦ ਹੈਰਾਨ ਹੁੰਦੀ ਸੀ । ਆਂਟੀ ਦੇ ਏਸੇ ਵਰਤਾਵ ਕਰਕੇ ਮੈਂ ਹਮੇਸ਼ਾਂ ਓਹਨਾਂ ਨੂੰ ਜਿੰਨੀ ਦੇਰ ਸਾਂਝ ਰਹੀ ਆਪਣੇ ਪਰਿਵਾਰ ਦਾ ਇੱਕ ਮੈਂਬਰ ਹੀ ਸਮਝਦੀ ਰਹੀ।
ਇੱਕ ਲੱਕੜ ਦਾ ਮਿਸਤਰੀ ਮੇਰੇ ਘਰ ਕਈ ਮਹੀਨੇ ਕੰਮ ਕਰਦਾ ਰਿਹਾ। ਬਹੁਤ ਸ਼ਿੱਦਤ ਨਾਲ਼ ਕੰਮ ਕਰਦਾ ਸੀ। ਉਸਦੇ ਔਜ਼ਾਰ ਐਨੇ ਸੋਹਣੇ ਤਰੀਕੇ ਨਾਲ ਰੱਖੇ ਹੁੰਦੇ ਸੀ ਜਿਵੇਂ ਕੋਈ ਗਹਿਣੇ ਰੱਖੇ ਹੋਣ।ਅਸੀਂ ਘਰ ਹੁੰਦੇ ਜਾਂ ਡਿਊਟੀ ਤੇ ਉਸਦੇ ਕੰਮ ਦੀ ਰਫ਼ਤਾਰ ਨੂੰ ਕੋਈ ਫ਼ਰਕ ਨਹੀਂ ਪੈਂਦਾ ਸੀ। ਸਾਰਾ ਘਰ ਖੁੱਲਾ ਛੱਡ ਕੇ ਜਾ ਵੜਦੇ ਸੀ। ਕਦੇ ਕੋਈ ਤਾਲਾ ਨਹੀਂ ਲਗਾਇਆ ਸੀ ਤੇ ਇੱਕ ਪੈਸੇ ਦੀ ਚੀਜ਼ ਏਧਰ ਤੋਂ ਓਧਰ ਨਹੀਂ ਹੋਈ ਸੀ। ਐਨੀ ਇਮਾਨਦਾਰੀ ਤੇ ਆਪਣੇ ਕੰਮ ਪ੍ਰਤੀ ਵਫਾਦਾਰੀ ਅਕਸਰ ਵੱਡੇ ਲੋਕਾਂ ਵਿਚ ਦੇਖਣ ਨੂੰ ਨਹੀਂ ਮਿਲਦੀ ਹੈ।
ਮੇਰੇ ਪ੍ਰੈੱਸ ਵਾਲੇ ਅੰਕਲ ਹੋਰ ਵੀ ਮਹਾਨ ਹਨ। ਲੋੜ ਪੈਣ ਤੇ ਪੈਸੇ ਮੰਗ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
krishna makol
wah