“ਜਾਗਦਿਆਂ ਦੀਆਂ ਕੱਟੀਆਂ ………………”
ਸਾਡੇ ਖੂਹ ਤੇ ਅੰਬਾਂ ਦੇ ਬਹੁਤ ਬੂਟੇ ਸਨ। ਬਾਪੂ ਜੀ (ਡੈਡੀ ਜੀ )
ਹੁਰੀਂ ਤਿੰਨ ਭਰਾ ਸਨ ਸਾਰੇ ਅੱਡ ਅੱਡ ਰਹਿੰਦੇ ਸਨ । ਅੰਬੀਆਂ ਦੇ ਮੌਸਮ ਦੌਰਾਨ ਜਿਸ ਰਾਤ ਨੂੰ ਵੀ ਹਨੇਰੀ ਚੱਲਣੀ ਮੇਰੇ ਇੱਕ ਚਾਚਾ ਜੀ ਨੇ ਰਾਤ ਦੇ 5 ਕੁ ਵਜੇ ਤੱਕ ਖੂਹ ਤੇ ਜਾ ਕੇ ਸਾਰੀਆਂ ਅੰਬੀਆਂ ਕੱਠੀਆਂ ਕਰਕੇ ਲੈ ਆਉਣੀਆਂ ਜਦੋਂ ਨੂੰ ਮੈਂ 6 ਕੁ ਵਜੇ ਸਵੇਰੇ ਜਾ ਕੇ ਵੇਖਣਾ ਕੋਈ ਅੰਬੀ ਨਾ ਲੱਭਣੀ। ਮੈਂ ਘਰੇ ਪਹੁੰਚ ਕੇ ਬੀਜੀ (ਮੰਮੀ ਜੀ) ਨੂੰ ਦੱਸਣਾ ਕਿ ਬੀਜੀ ਅੰਬੀਆਂ ਤਾਂ ਕੋਈ ਲੈ ਗਿਆ ਚੁਗ ਕੇ। ਬੀਜੀ ਨੇ ਕਹਿਣਾ ਪੁੱਤ “ਜਿੰਨ੍ਹਾਂ ਨੇ ਕੁਝ ਪਾਉਣਾ ਹੁੰਦਾ ਉਹਨਾਂ ਨੂੰ ਕੁਝ ਗਵਾਉਣਾ ਵੀ ਪੈਂਦਾ” !! ਮੈਂ ਕਹਿਣਾ ਕੀ ਮਤਲਬ ਬੀਜੀ? ਬੀਜੀ ਨੇ ਕਹਿਣਾ ਪੁੱਤ
“ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ” !!!!! ਮੈਂ ਓਦੋਂ ਮਸਾਂ 7-8 ਸਾਲਾਂ ਦਾ ਹੀ ਸੀ ਮੁਹਾਵਰਿਆਂ ਦਾ ਗਿਆਨ ਨਹੀਂ ਸੀ …..।
ਇੱਕ ਦਿਨ ਬਹੁਤ ਤੇਜ਼ ਹਨੇਰੀ ਚੱਲੀ ਮੈਂ 5 ਕੁ ਵਜੇ ਅੰਬਾਂ ਕੋਲੇ ਜਾ ਕੇ ਵੇਖਿਆ ਮੇਰੇ ਚਾਚਾ ਜੀ ਸਾਰੀਆਂ ਅੰਬੀਆਂ ਕੱਠੀਆਂ ਕਰਕੇ ਬੋਰੀ ਮਗਰ ਪਿੱਛੇ ਪਾ ਕੇ ਤੁਰਨ ਹੀ ਲੱਗੇ ਸੀ ਕਿ ਉਹਨਾਂ ਮੈਨੂੰ ਵੇਖ ਕੇ ਕਿਹਾ ਹੁਣ ਕੀ ਲੱਭਦਾਂ ਤੇ ਨਾਲ ਦੀ ਨਾਲ ਮੈਨੂੰ ਕਹਿੰਦੇ
“ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ” !!!!!
ਬੱਸ ਫਿਰ ਕੀ ਸੀ
ਆਪਾਂ ਨੂੰ ਪਤਾ ਲੱਗ ਗਿਆ ਬਈ ਕੀ ਮਤਲਬ ਹੁੰਦਾ “ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ” …
ਹੁਣ ਇੱਕ ਪਾਸੇ ਅੰਬੀਆਂ ਮੋਟੀਆਂ ਹੋ ਕੇ ਅੰਬ ਬਣ ਚੁੱਕੇ ਸਨ ਤੇ ਦੂੱਜੇ ਪਾਸੇ ਮੇਰੇ ਦਿਮਾਗ ਵਿੱਚ “ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ” ਵਾਲਾ ਮੁਹਾਵਰਾ ਘਰ ਕਰ ਚੁੱਕਾ ਸੀ!!!!
ਬਸ ਮੈਂ ਉਡੀਕ ਕਰ ਰਿਹਾ ਸੀ ਕਿ ਕਦੋਂ ਹਨੇਰੀ ਚੱਲੇ ਤੇ ਕਦੋਂ ਮੈਂ ਚਾਚਾ ਜੀ ਨੂੰ ਮੁਹਾਵਰਾ ਸੁਣਾਵਾਂ …..।
ਇੱਕ ਰਾਤ ਨੂੰ ਹਲਕੀ ਜਿਹੀ ਹਵਾ ਚੱਲਣ ਲੱਗ ਪਈ, ਤੇ ਮੈਂ ਸੌਂ ਨਹੀਂ ਸੀ ਰਿਹਾ ਬੀਜੀ ਕਹਿੰਦੇ ਭਿੰਦ ਪੁੱਤ ਸੁੱਤਾ ਨਹੀਂ ਅਜੇ ਤੱਕ 1ਵੱਜ ਗਿਆ ਰਾਤ
ਦਾ ਸੌਂਜਾ ਮੇਰਾ ਪੁੱਤ!!!
ਮੈਂ ਕਿਹਾ ਚੰਗਾ ਬੀਜੀ ਤੁਸੀਂ ਵੀ ਸੌਂ ਜਾਵੋ ਹੁਣ। ਇੰਨੇ ਚਿਰ ਨੂੰ ਹਵਾ ਤੇਜ਼ ਹੋ ਗਈ ਤੇ ਵੇਖਦਿਆਂ ਹੀ ਵੇਖਦਿਆਂ ਤੇਜ਼ ਝੱਖੜ ਵਿੱਚ ਤਬਦੀਲ ਹੋ ਗਈ…ਤੇ ਮੈਨੂੰ ਇੱਕ ਪਾਸੇ “ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ” ਵਾਲਾ ਮੁਹਾਵਰਾ ਚੇਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ