ਮੇਰੀ ਰਾਨੋ ਮਾਸੀ
ਮਾਸੀ ਮਾਂ ਹੀ ਹੁੰਦੀ ਹੈ । ਕਈ ਵਾਰੀ ਮਾਂ ਨਾਲੋ ਵੀ ਵੱਧ ਪਿਆਰ ਦੇ ਜਾਂਦੀ ਹੈ । ਮੈਂ ਖੁਸ਼ਨਸੀਬ ਸੀ ਕਿ ਮੇਰੀ ਰਾਨੋ ਮਾਸੀ ਦਾ ਘਰ ਸਾਡੇ ਘਰ ਦੇ ਕੋਲ ਹੀ ਸੀ । ਮੇਰੀ ਮਾਂ ਤੇ ਮੇਰੀ ਮਾਸੀ ਵਿੱਚ ਉਮਰ ਦਾ ਜਿਆਦਾ ਫਰਕ ਸੀ । ਮਾਸੀ ਮਾਂ ਨਾਲੋ ਬਹੁਤ ਛੋਟੀ ਸੀ । ਦੋਨੋਂ ਭੈਣਾਂ ਵਿੱਚ ਅੰਤਾਂ ਦਾ ਪਿਆਰ ਸੀ । ਦੋਨਾਂ ਦਾ ਰਿਸ਼ਤਾ ਸਾਡੇ ਸਾਰੇ ਗੁਵਾਂਢੀਆਂ ਲਈ ਮਿਸਾਲ ਸੀ । ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਘਰ ਭੱਜ ਕੇ ਜਾਂਦੀਆਂ ਸੀ । ਦੁੱਖ ਵੇਲੇ ਅਸੀਂ ਮਾਸੀ ਨੂੰ ਗਲ ਲਾ ਲੈਂਦੇ। ਮਾਸੀ ਸਾਡੇ ਨਾਲੋਂ ਵੀ ਵੱਧ ਰੋਂਦੀ ਸੀ । ਸੁੱਖ ਵੇਲੇ ਉਹ ਸਾਡੇ ਤੋਂ ਵੀ ਵੱਧ ਖੁਸ਼ ਨਜ਼ਰ ਆਉਂਦੀ ਸੀ । ਕਿੱਥੇ ਮਿਲਦੇ ਨੇ ਅੱਜਕਲ ਦੇ ਸਮੇਂ ਵਿੱਚ ਅਜਿਹੇ ਰਿਸ਼ਤੇ । ਮਾਸੀ ਤਕਰੀਬਨ ਘਰ ਦਾ ਕੰਮ ਸਵੇਰੇ ਹੀ ਨਿਪਟਾ ਕੇ ਜਿੰਦੇ ਕੁੰਡੇ ਲਗਾ ਕੇ ਸਾਡੇ ਕੋਲ ਹੀ ਆ ਜਾਂਦੀ ਹੁੰਦੀ ਸੀ । ਕਿੰਨੇ ਕਿੰਨੇ ਘੰਟੇ ਅਸੀਂ ਗਲਾਂ ਕਰਦੇ ਰਹਿੰਦੇ । ਮੈਂ ਹੁਣ ਜਾਣੀ ਹਾਂ … ਮੈਂ ਹੁਣ ਜਾਣੀ ਹਾਂ … ਬੈਠੀ ਇਹੀ ਕਹਿੰਦੀ ਰਹਿੰਦੀ । ਪਰ ਅਸਲੀਅਤ ਵਿੱਚ ਨਾ ਉਸਦਾ ਜਾਣ ਨੂੰ ਜੀ ਕਰਦਾ ਹੁੰਦਾ ਤੇ ਨਾ ਹੀ ਸਾਡਾ ਭੇਜਣ ਦਾ। ਮਾਸੀ ਮੇਰੀ ਮੰਮੀ ਨਾਲੋਂ ਵੱਧ ਜਵਾਨ ਸੀ । ਮਾਸੀ ਦੇ ਘਰ ਜਾ ਜਾ ਕੇ ਮੈਂ ਮਾਸੀ ਦੀਆਂ ਨਵੀਆਂ ਨਵੀਆਂ ਸਾੜੀਆਂ ਬੰਨ ਬੰਨ ਕੇ ਦੇਖਦੀ ਰਹਿੰਦੀ । ਮੈਂਨੂੰ ਸਾੜੀ ਬੰਨਣੀ ਮਾਸੀ ਨੇ ਹੀ ਸਿਖਾਈ ਸੀ ਜੋਂ ਅੱਜ ਤੱਕ ਮੇਰੀ ਸ਼ਖਸ਼ੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ । ਕਦੇ ਮੈਚਿੰਗ ਸੈਂਡਲ, ਕਦੇ ਮੈਚਿਗ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ