ਨੇਤਾ ਦਾ ਜਨਮ
ਪਿੰਡ ਵਿੱਚ ਇੱਕ ਕਿਸਾਨ ਦੇ ਦੋ ਪੁੱਤ ਸਨ, ਬਿਸ਼ਨਾ ਅਤੇ ਛਿੰਦਾ।ਬਿਸ਼ਨਾ ਵੱਡਾ ਹੋਣ ਕਰਕੇ ਛੋਟੀ ਉਮਰੇ ਹੀ ਪਿਉ ਨਾਲ ਖੇਤਾਂ ਵਿੱਚ ਕੰਮ ਕਰਨ ਲੱਗ ਪਿਆ ਜਿਸ ਕਾਰਨ ਉਸ ਨੂੰ ਦੁਨੀਆਂਦਾਰੀ ਦੀ ਜਿਆਦਾ ਸਮਝ ਨਹੀਂ ਸੀ।ਛਿੰਦਾ ਲਾਡਲਾ ਹੋਣ ਕਰਕੇ ਮੌਜ ਹੀ ਕਰਦਾ ਸੀ, ਪੜ੍ਹਾਈ ਵੱਲੋਂ ਹੀ ਹੱਥ ਤੰਗ ਹੀ ਸੀ।ਛਿੰਦੇ ਦਾ ਉੱਠਣ-ਬੈਠਣ ਪਿੰਡ ਦੀ ਪਾਰਲੀਮੈਂਟ ਯਾਨੀ ਸੱਥ ਵਿੱਚ ਪੂਰਾ ਸੀ, ਛੇਤੀ ਹੀ ਉਹ ਵਾਦੜੀਆੱ-ਛਾਦੜੀਆਂ ਕਰਨੀਆਂ ਸਿੱਖ ਗਿਆ।ਛਿੰਦੇ ਦੇ ਇਸ ਤਰ੍ਹਾਂ ਵਿਹਲਾ ਰਹਿਣ ਕਰਕੇ ਲੋਕਾਂ ਨੇ ਬਿਸ਼ਨੇ ਨੂੰ ਮੱਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।ਇੱਕ ਦਿਨ ਉਹ ਕਲੇਸ਼ ਪਾ ਕੇ ਬੈਠ ਗਿਆ ਕਿ ਛਿੰਦਾ ਵਿਹਲਾ ਰਹਿੰਦਾ ਮੈਂ ਸਾਰੀ ਦਿਹਾੜੀ ਧੰਦ ਪਿੱਠਦਾਂ..।ਪਿਉ ਨੇ ਛਿੰਦੇ ਨੂੰ ਬੁਲਾ ਸਾਰੀ ਗੱਲ ਕੀਤੀ, ਉਸ ਨੇ ਬੜੇ ਠਰੰਮੇ ਨਾਲ ਕਿਹਾ,”ਖੇਤ ਦਾ ਕੰਮ ਮੈਂ ਕਰਦਾਂ, ਤੂੰ ਘਰ ਦੇ ਕੰਮ ਸੰਭਾਲ।ਆਪਣੀਆਂ ਪਰਾਤਾਂ ਖੁਸ਼ਕ ਹੋਈਆਂ ਪਈਆਂ,ਤੂੰ ਉਨ੍ਹਾਂ ਨੂੰ ਦੇਸੀ ਘਿਉ ਨਾਲ ਥਿੰਦਾ ਕਰਵਾ ਲਿਆਵੀਂ ,ਮੈਂ ਖੇਤ ਵਾਹ ਕੇ ਆਵਾਂਗਾ।” ਫੈਸਲਾ ਹੋਣ ਤੇ ਦੋਵੇਂ ਭਰਾ ਅਗਲੇ ਦਿਨ ਆਪਣੇ ਆਪਣੇ ਕੰਮ ਲਈ ਨਿਕਲ ਪਏ।ਬਿਸ਼ਨਾ ਪਰਾਤਾਂ ਚੱਕ ਘਰ ਘਰ ਗਿਆ ਪਰ ਕੋਈ ਘਿਉ ਨਾਲ ਕਿਵੇਂ ਚੋਪੜੇ।ਲੋਕ ਮੂਰਖ ਕਹਿ ਹੱਸਣ।ਛਿੰਦਾ ਸੱਥ ਵਿਚੋਂ ਲੰਘਦੇ ਲੰਬੜਾਂ ਦੇ ਟਰੈਕਟਰ ਤੇ ਬੈਠ ਗਿਆ,”ਵਾਹ ਬਈ,ਬੜਾ ਸੋਹਣਾ ਟਰੈਕਟਰ ਹੈ, ਪੂਰਾ ਸ਼ੇਰ।” ਲੰਬੜਾਂ ਦੇ ਮੁੰਡੇ ਨੂੰ ਫੂਕ ਛਕਾਉਂਦਿਆਂ ਵਡਿਆਈ ਕੀਤੀ।ਲੰਬੜਾਂ ਦੇ ਮੁੰਡੇ ਨੇ ਟਰੈਕਟਰ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਛਿੰਦੇ ਨੇ ਮੌਕਾ ਲੱਗਦਿਆਂ ਹੀ ਕਿਹਾ,”ਯਾਰ ਮੈਂ ਵੀ ਟਰੈਕਟਰ ਲੈਣ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ