“ਮੰਮਾ-ਮੰਮਾ ਵੋ ਛੱਤ ਪਰ ਬਲੈਕ ਸਾ ਬਰਡ ਕਿਆ ਹੈ???” ,,,,,,,,,,
ਸੁਣ ਕੇ ਕਾਂ ਦਾ ਕਾਲਜਾ ਚੀਰਿਆ ਗਿਆ,,,,”ਹਾਏ ਓਏ ਰੱਬਾ!!! ਇੰਨੀ ਬੇਕਦਰੀ,,,,,, ਇਹਨਾਂ ਘਰਾਂ ਚ ਕਦੇ ਮੇਰੀ ਆਵਾਜ਼ ਤੋਂ ਪ੍ਰਾਹੁਣਿਆਂ ਦੀ ਆਮਦ ਦਾ ਪਤਾ ਲੱਗਦਾ ਸੀ,,, ਤੇ ਹੁਣ ਆਹ ਟੁੱਕ ਜੇ ਨੇ ਮੇਰੀ ਰੜਕ ਮਾਰ ਛੱਡੀ ਆ”,,, ਹੈਲੋ ਹਾਂ ਚੱਲ ਪਏ, ਹੈਲੋ ਮਾਹਲਾਂ ਚੌਂਕ ਆ ਗਏ, ਹੈਲੋ ਭੀਖੀ ਆ ਗੇ, ਹੈਲੋ ਕੈਂਚੀਆਂ ਆ ਗੇ, ਹੈਲੋ ਪਿੰਡ ਆਲੀ ਫਿਰਨੀ , ਹੈਲੋ ਗੇਟ ਖੋਲ ਦੋ ਵਾਰ ਗੇ ਖੜ੍ਹੇ ਆ,,,,, ਪਹਿਲਾਂ ਜਦੋਂ ਖੁਰਲੀ ‘ਚ ਸੰਨ੍ਹੀਂ ਰਲਾਉਂਦਿਆਂ ਰਲਾਉਂਦਿਆਂ ਦੀ ਨਿਗਾ ਬਾਰ ‘ਚ ਪੈਂਦੀ ਤਾਂ ਅਚਾਨਕ ਹੀ ਭੂਆ ਕੇਲੇ ਫਲੀਆਂ ਵਾਲਾ ਲਿਫ਼ਾਫਾ ਹੱਥ ਚ ਫੜ੍ਹੀ ਅੰਦਰ ਆ ਵੜਦੀ,,, ਉਹ ਖੁਸ਼ੀ ਸ਼ਬਦਾਂ ‘ਚ ਕਿੱਥੇ ਬਿਆਨ ਹੁੰਦੀ ਆ,,,ਮੇਰਾ ਬਨੇਰੇ ਤੇ ਬੋਲਣਾ ਤਾਂ ਵਿੱਚੇ ਰੁਲ ਗਿਆ, ਚੂਰੀਆਂ ਕਿਹੜੀਆਂ ਕੁੱਟਣੀਆਂ,,, ਹੁਣ ਤਾਂ ਮੈਨੂੰ ਕੁੱਟਣ ਨੂੰ ਫਿਰਦੇ ਆ ਪਤੰਦਰ,,,,,
ਸਾਡੇ ਪੁਰਖਿਆਂ ਨੇ ਤਾਂ ਤੌੜੇ ‘ਚ ਰੋੜੇ ਸਿੱਟਕੇ ਪਾਣੀ ਉੱਪਰ ਕਰ ਲਿਆ ਸੀ, ਸਾਡੇ ਬੱਚੇ ਕਹਿੰਦੇ ਦਾਦਾ ਪੁਰਾਣੇ ਜਮਾਨੇ ਦਾ ਸੀ, ਹੁਣ ਰੋੜਿਆਂ ਦੀ ਕੀ ਲੋੜ ਹੈ ਸਟਰੱਅ ਹੈ ਨਾ,,,, ਮੈਂ ਕਿਹਾ “ਸਹੁਰਿਓ!! ਕੱਲੀ ਸਟਰੱਅ ਨੂੰ ਕੀ ਕਰੋਗੇ,,,, ਤੌੜੇ ਚ ਪਾਣੀ ਦੀ ਤਾਂ ਤਿੱਪ ਨੀ,,,,
ਅੱਗੇ ਕਾਵਾਂ ਰੌਲੀ ਕਰਕੇ ਹੀ ਕੋਈ ਪਹਿਚਾਣ ਬਣੀ ਹੋਈ ਸੀ,,, ਪਰ ਹੁਣ ਰੌਲ਼ਾ ਪਾਉਣ ਦਾ ਹੱਕ ਵੀ ਖੋਹ ਲਿਆ ਪਤੰਦਰਾਂ ਨੇ,,,,,,ਹੁਣ ਕਹਿੰਦੇ ਸੰਸਦ ‘ਚ ਕਾਵਾਂ ਰੌਲੀ ਪਾਉਂਦੇ ਨੇ ਲੀਡਰ,,,, ਕਹਿੰਦੇ ਸਾਥੋਂ ਵੀ ਵੱਧ ਰੌਲਾ ਪਾਉਂਦੇ ਨੇ,,,,ਓਏ ਅਸੀਂ ਤਾਂ ਰੌਲ਼ਾ ਪਾ ਕੇ ਫਿਰ ਵੀ ਕਿਸੇ ਖ਼ਤਰੇ ਤੋਂ ਅਗਾਹ ਕਰਦੇ ਸੀ,,,,,, ਇਹ ਤਾਂ ਪਤੰਦਰ ਰੌਲਾ ਪਾ ਕੇ ਈ ਖਤਰੇ ਚ ਪਾਉਂਦੇ ਨੇ ਜਨਤਾ ਨੂੰ,,,,,
ਅੱਗੇ ਜੇਠ ਮਹੀਨੇ ਕਹਿੰਦੇ ਹੁੰਦੇ,,ਅਖੇ ਕਾਂ ਅੱਖ ਨਿਕਲਦੀ ਆ ਬਈ,,,, ਆਹ ਹੁਣ ਦੇਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ