ਵਾਪਸੀ
ਸਤਵੀਰ ਸਿੰਘ ਦਾ ਛੋਟੀ ਉਮਰ ਵਿੱਚ ਹੀ ਕੁਲਵੰਤ ਕੌਰ ਨਾਲ ਵਿਆਹ ਹੋ ਗਿਆ ਸੀ। ਸਤਵੀਰ ਵਿਆਹ ਕਰਨਾ ਤਾਂ ਨਹੀਂ ਚਾਹੁੰਦਾ ਸੀ ਪਰ ਮਾਤਾ ਦੀ ਮੌਤ ਹੋਣ ਕਾਰਨ ਘਰ ਨੂੰ ਸੰਭਾਲਣ ਵਾਲਾ ਕੋਈ ਵੀ ਨਹੀਂ ਸੀ ।ਇਸ ਲਈ ਸਤਵੀਰ ਦੇ ਬਾਪੂ ਦੇ ਜੋਰ ਪਾਉਣ ਕਰਕੇ ਵਿਆਹ ਕਰਵਾ ਲਿਆ।
“ਵੇਖ ਪੁੱਤਰ ਅੱਜ ਨਹੀਂ ਤਾਂ ਕੱਲ੍ਹ ਵਿਆਹ ਤਾਂ ਕਰਵਾਉਣਾ ਹੀ ਹੈ। ਆਪਾਂ ਕਦੋਂ ਤੱਕ ਔਖੇ ਹੁੰਦੇ ਰਹਾਂਗੇ। ਮੇਰੀ ਮੰਨ ਕਿਸੇ ਨਰਮ ਜਿਹੇ ਘਰ ਦੀ ਕੁੜੀ ਦੇਖ ਕੇ ਤੇਰਾ ਵਿਆਹ ਕਰ ਦਿੰਦੇ ਹਾਂ। ”
“ਦੇਖ ਲੈ ਬਾਪੂ ਮੇਰਾ ਤਾਂ ਮਨ ਅੱਗੇ ਪੜ੍ਹਾਈ ਕਰਨ ਦਾ ਹੈ। ”
“ਉਹ ਕਿਹੜਾ ਆ ਕੇ ਤੇਰੀਆਂ ਕਿਤਾਬਾਂ ਫਾੜ ਦੇਵੇਗੀ। ਤੂੰ ਪੜ੍ਹ ਲਈ ਜਿਹੜਾ ਪੜ੍ਹਨਾ ਹੈ। ”
” ਬਾਪੂ ਜਦੋਂ ਮੇਰੀ ਗੱਲ ਮੰਨਣੀ ਹੀ ਨਹੀਂ ਤਾਂ ਜਿਵੇਂ ਤੇਰਾ ਜੀਅ ਕਰਦਾ ਹੈ ਕਰ ਲੈ। ”
ਕੁਲਵੰਤ ਕੌਰ ਨਾਲ ਸਤਵੀਰ ਦਾ ਕੁਝ ਦਿਨਾਂ ਵਿੱਚ ਹੀ ਵਿਆਹ ਹੋ ਜਾਂਦਾ ਹੈ। ਇੱਕ ਦਿਨ ਬੈਠੇ -ਬੈਠੇ ਸਤਵੀਰ ਨੇ ਕੁਲਵੰਤ ਨੂੰ ਆਪਣੇ ਦਿਲ ਦੀ ਇੱਛਾ ਦੱਸੀ।
“ਕੁਲਵੰਤ ਜੇ ਮੇਰਾ ਵਿਆਹ ਨਾ ਹੋਇਆਂ ਹੁੰਦਾ ਤਾਂ ਮੈਂ ਫੋਜ ਵਿੱਚ ਭਰਤੀ ਹੋਣਾ ਸੀ। ”
“ਇਸ ਵਿੱਚ ਕੀ ਗੱਲ ਹੈਂ? ਤੁਸੀਂ ਆਪਣੀ ਇੱਛਾ ਹੁਣ ਪੂਰੀ ਕਰ ਲਵੋ ਹੋ ਜਾਵੋ ਫੋਜ ਵਿੱਚ ਭਰਤੀ। ਹੁਣ ਤਾਂ ਤੁਹਾਨੂੰ ਘਰ ਦੀ ਵੀ ਕੋਈ ਫਿ਼ਕਰ ਨਹੀਂ ਹੈ । ”
“ਮਜ਼ਾਕ ਕਰਦੀ ਹੈ ਕਿ ਸੱਚੀ ਕਹਿੰਦੀ ਹੈ।”
” ਨਾ ਮੈਂ ਮਜ਼ਾਕ ਕਿਉਂ ਕਰਨਾ ਹੈ? ਜੇ ਤੁਹਾਡੀ ਇੱਛਾ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਤੁਸੀਂ ਭਰਤੀ ਹੋ ਜਾਵੋ। ”
“ਆਹ ਦੇਖ ਫਾਰਮ ਤਾਂ ਮੈਂ ਲੈ ਕੇ ਹੀ ਆਇਆਂ ਹਾਂ। ”
ਸਤਵੀਰ ਫਾਰਮ ਕੱਢ ਕੇ ਦਿਖਾਉਂਦਾ ਹੈ।
” ਹੈ ਤਾਂ ਤੂੰ ਬਹੁਤ ਚਲਾਕ।
ਸਤਵੀਰ ਸਿੰਘ ਫਾਰਮ ਭਰ ਦਿੰਦਾ ਹੈ। ਛੇਤੀ ਹੀ ਉਸਦੇ ਦਿਲ ਦੀ ਇੱਛਾ ਪੂਰੀ ਹੁੰਦੀ ਹੈ ਤੇ ਉਹ ਭਰਤੀ ਵੇਖਣ ਚਲਾ ਜਾਂਦਾ ਹੈ। ਕੱਦ ਕਾਠ ਚੰਗਾ ਹੋਣ ਕਰਕੇ ਉਸਨੂੰ ਪੇਪਰ ਲਈ ਬੁਲਾ ਲਿਆ ਜਾਂਦਾ ਹੈ।” ਕਹਿੰਦੇ ਹਨ ਰੱਬ ਵੀ ਉਸਦਾ ਹੀ ਸਾਥ ਦਿੰਦਾ ਹੈ ਜਿਹੜਾ ਮਿਹਨਤ ਕਰਦਾ ਹੈ” ਸਤਵੀਰ ਦੀ ਫੋਜ ਵਿੱਚ ਭਰਤੀ ਹੋ ਜਾਂਦੀ ਹੈ। ਸਤਵੀਰ ਟਰੇਨਿੰਗ ਤੋਂ ਬਾਅਦ ਛੁੱਟੀ ਤੇ ਘਰ ਆਉਦਾਂ ਹੈ। ਉਸਨੂੰ ਵਰਦੀ ਵਿੱਚ ਵੇਖ ਬਾਪੂ ਦਾ ਤੇ ਕੁਲਵੰਤ ਦਾ ਚਾਅ ਨਹੀਂ ਚੱਕਿਆ ਜਾਂਦਾ।
ਰਾਤ ਨੂੰ ਬਿਸਤਰ ਉੱਤੇ ਪਏ ਸਤਵੀਰ ਕੁਲਵੰਤ ਨਾਲ ਗੱਲਾਂ ਕਰਦਾ ਹੈਂ।
“ਬਹੁਤ ਹੀ ਭਾਗਾਂ ਵਾਲੇ ਹੁੰਦੇ ਨੇ ਕੁਲਵੰਤ ਜਿੰਨਾਂ ਨੂੰ ਜੀਵਨ ਸਾਥੀ ਤੇਰੇ ਵਰਗਾ ਮਿਲਦਾ ਹੈ।”
“ਮੈਨੂੰ ਤਾਂ ਇੰਝ ਲੱਗਦਾ ਹੈ ਕਿ ਮੈਂ ਬਹੁਤ ਭਾਗਾਂ ਵਾਲੀ ਹਾਂ ਜੋ ਮੈਨੂੰ ਤੇਰੇ ਵਰਗਾ ਪਤੀ ਮਿਲਿਆ ਹੈ।”
” ਜੇ ਤੂੰ ਸਾਥ ਨਾ ਦਿੰਦੀ ਤਾਂ ਮੇਰਾ ਸੁਫ਼ਨਾ, ਸੁਫ਼ਨਾ ਹੀ ਰਹਿ ਜਾਣਾ ਨਹੀਂ ਸੀ। ”
ਉਹ ਦੋਵੇਂ ਕਾਫ਼ੀ ਰਾਤ ਤੱਕ ਗੱਲਾਂ ਕਰਦੇ ਰਹਿੰਦੇ ਹਨ। ਸਤਵੀਰ ਦੀ ਦੋ ਮਹੀਨਿਆਂ ਦੀ ਛੁੱਟੀ ਕਦੋਂ ਖਤਮ ਹੋ ਜਾਂਦੀ ਹੈ ਪਤਾ ਹੀ ਨਹੀਂ ਚੱਲਦਾ।
“ਚੰਗਾ ਭਾਗਾਂ ਵਾਲੀਏ ਹੁਣ ਵਾਪਸ ਜਾਣਾ ਪੈਣਾ ਹੈ। ”
“ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ”
” ਬੋਲੋ ਜੀ ਮੋਤੀਆਂ ਵਾਲੀ ਸਰਕਾਰ ਬੋਲੋ। ”
“ਤੁਹਾਡਾ ਰੈਂਕ ਬਦਲਣ ਵਾਲਾ ਹੈ, “ਕੁਲਵੰਤ ਚੁੱਪ ਕਰ ਜਾਂਦੀ ਹੈ।
” ਉਹ ਬੱਲੇ -ਬੱਲੇ ਸਰਦਾਰਨੀਏ ਖੁਸ਼ ਕੀਤਾ ਹੈ। ਛੋਟਾ ਫੋਜੀ ਆਉਣ ਵਾਲਾ ਹੈ ਬੱਲੇ, ਬੱਲੇ…. ਬੱਲੇ। ਆਪਾਂ ਇਸਦਾ ਨਾਂ ਅਜੀਤ ਸਿੰਘ ਰੱਖਣਾ ਹੈ ਤੇ ਇਹ ਵੀ ਆਪਣੇ ਪਾਪੇ ਵਾਂਗ ਵੱਡਾ ਹੋ ਕੇ ਦੇਸ਼ ਦੀ ਸੇਵਾ ਹੀ ਕਰੇਗਾ। ਇਹ ਵੀ ਫੋਜੀ ਹੀ ਬਣੇਗਾ ਫੋਜੀ। ”
“ਹਾਂ ਜੀ ਬਿਲਕੁਲ ਤੁਹਾਡੇ ਵਰਗਾ ਦਲੇਰ ਫੋਜੀ ਹੀ ਬਣਾਵਾਂਗੇ ਇਸ ਨੂੰ।”
ਸਤਵੀਰ ਡਿਊਟੀ ਉੱਤੇ ਵਾਪਸ ਚਲਾ ਜਾਂਦਾ ਹੈ। ਸਤਵੀਰ ਦੇ ਜਾਣ ਦੇ ਕੁਝ ਮਹੀਨਿਆਂ ਬਾਅਦ ਹੀ ਲੜਾਈ ਲੱਗ ਜਾਂਦੀ ਹੈ। ਸਤਵੀਰ ਦੀ ਪਲਟੂਨ ਦੇ ਕੁਝ ਫੋਜੀ ਤਾਂ ਸ਼ਹੀਦ ਹੋ ਜਾਂਦੇ ਪਰ ਬਹੁਤ ਕੋਸ਼ਿਸ਼ ਕਰਨ ਦੇ ਬਾਅਦ ਵੀ ਸਤਵੀਰ ਦਾ ਕੁਝ ਵੀ ਪਤਾ ਨਹੀਂ ਚੱਲਦਾ। ਉਹ ਉਸਨੂੰ ਵੀ ਸ਼ਹੀਦ ਮੰਨ ਕੇ ਘਰ ਤਾਰ ਪਾ ਦਿੰਦੇ ਹਨ। ਬਾਪੂ ਇਸ ਬਾਰੇੇ ਕੁਲਵੰਤ ਨੂੰ ਦੱਸਦਾ ਹੈ।
“ਨਹੀਂ ਬਾਪੂ ਜੀ ਮੇਰੇ ਸਤਵੀਰ ਨੂੰ ਕੁਝ ਨਹੀਂ ਹੋ ਸਕਦਾ।”
” ਧੀਏ ਹੁਣ ਤਾਂ ਸਬਰ ਹੀ ਕਰਨਾ ਪੈਣਾ ਹੈ। ”
ਕੁਲਵੰਤ ਕੌਰ ਕੁਝ ਮਹੀਨਿਆਂ ਬਾਅਦ ਇੱਕ ਮੁੰਡੇ ਨੂੰ ਜਨਮ ਦਿੰਦੀ ਹੈ। ਕੁਲਵੰਤ ਉਸਦਾ ਨਾਂ ਅਜੀਤ ਸਿੰਘ ਰੱਖਦੀ ਹੈ। ਉਹ ਬਚਪਨ ਵਿੱਚ ਹੀ ਉਸਦੇ ਮਨ ਵਿੱਚ ਗੱਲ ਪੱਕੀ ਕਰ ਦਿੰਦੀ ਹੈ।
“ਮੇਰਾ ਪੁੱਤਰ ਅਜੀਤ ਵੱਡੇ ਹੋ ਕੇ ਕੀ ਕਰੇਗਾ। ”
” ਮਾਂ ਫੋਜੀ ਬਣੇਗਾ ਤੇਰਾ ਪੁੱਤ”, ਅਜੀਤ ਸਦਾ ਹੀ ਇਹ ਜਵਾਬ ਦਿੰਦਾ।
ਹੋਇਆਂ ਵੀ ਇੰਝ ਹੀ ਅਜੀਤ ਸਿੰਘ ਫੋਜ ਵਿੱਚ ਭਰਤੀ ਹੋ ਜਾਂਦਾ ਹੈ। ਅਜੀਤ ਛੁੱਟੀ ਕੱਟਣ ਘਰ ਆਉਦਾਂ ਹੈ। ਉਸਨੂੰ ਆਏ ਥੋੜ੍ਹੇ ਹੀ ਦਿਨ ਹੋਏ ਹੁੰਦੇ ਹਨ ਕਿ ਲੜਾਈ ਲੱਗ ਜਾਂਦੀ ਹੈ ਤੇ ਸਾਰਿਆਂ ਦੀ ਛੁੱਟੀ ਰੱਦ ਕਰ ਦਿੱਤੀ ਜਾਂਦੀ ਹੈ। ਅਜੀਤ ਸਿੰਘ ਨੂੰ ਵੀ ਵਾਪਸ ਜਾਣਾ ਪੈਂਦਾ ਹੈ।
” ਅਜੀਤ ਪੁੱਤਰ ਵਾਅਦਾ ਕਰ ਕੇ ਤੂੰ ਆਪਣੇ ਪਿਤਾ ਵਾਂਗ ਨਹੀਂ ਕਰੇਗਾ ਤੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ