ਊਠ ਤੋਂ ਛਾਣਨੀ ਲਾਹ ਕੇ ਭਾਰ ਹਲਕਾ ਕਰਨ ਵਾਲ਼ੇ ਤੁਹਾਨੂੰ ਆਮ ਹੀ ਮਿਲ਼ ਜਾਣਗੇ ਜ਼ਿੰਦਗੀ ਵਿੱਚ ……
ਇੱਕ-ਦੋ ਮਿਸਾਲਾਂ ਦਿਆਂਗਾ, ਬਾਕੀ ਤੁਸੀਂ ਦੱਸਿਓ ….. ਤੁਹਾਡੇ ਪਿੰਡ ਕਿਸੇ ਸਾਂਝੀ ਥਾਂ ‘ਤੇ ਭਰਤੀ ਪਾਉਣ ਦਾ ਕੰਮ ਚੱਲ ਰਿਹਾ ਹੈ, ਤਕਰੀਬਨ ਸਾਰੇ ਪਿੰਡ ਵਾਲ਼ੇ ਆਪੋ-ਆਪਣਾ ਯੋਗਦਾਨ ਪਾ ਰਹੇ ਹਨ ….. ਪਿੰਡੋਂ ‘ਕੱਠੀ ਕੀਤੀ ਮਾਇਆ ਨਾਲ਼ ਟਰੈਕਟਰਾਂ ਵਿੱਚ ਤੇਲ ਪੈ ਰਿਹਾ ਹੈ …. ਲੰਗਰ ਚੱਲ ਰਹੇ ਹਨ … ਤੁਸੀਂ ਸਵੇਰ ਤੋਂ ਦੁਪਹਿਰ ਤੱਕ 6-7 ਟਰਾਲੀਆਂ ਭਰਤੀ ਪਾ ਚੁੱਕੇ ਹੋ, ਹੋਰ ਵੀ ਗਰੁੱਪ ਜੋਸ਼ੋ-ਖਰੋਸ਼ ਨਾਲ਼ ਲਦਾਈ-ਲੁਹਾਈ ਕਰ ਰਹੇ ਹਨ ! ਹੁਣ ਜਦੋਂ ਤੁਹਾਡੀ ਅੱਠਵੀਂ ਕੁ ਟਰਾਲੀ
ਲੱਗਭੱਗ ਭਰੀ ਜਾ ਚੁੱਕੀ ਹੈ ਤਾਂ ਪਿੰਡ ਦਾ ਇੱਕ ਭੱਦਰ-ਪੁਰਸ਼ ਦੁਪਹਿਰੇ ਦਿਨ ਦੇ ਤੁਹਾਡੇ ਹੱਥੋਂ ਕਹੀ ਫੜਕੇ ਟਰਾਲੀ ਵਿੱਚ ਚੜ੍ਹ ਜਾਂਦਾ ਹੈ ਤੇ ਦੋ-ਦੋ ਚਾਰ-ਚਾਰ ਠੱਪ ਚਾਰੋਂ ਖੂੰਜਿਆਂ ਵਿੱਚ ਪਾ ਕੇ ਕਹਿੰਦਾ ਏ ਕਿ ਲਓ ਬਈ ਤੁਹਾਡਾ ਆਹ ਕੰਮ ਮੈਂ ਨਬੇੜ’ਤਾ ਆ …….
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ