ਸਮਾਂ ਕਿੰਨਾ ਬਲਵਾਨ ਹੈ, ਆਪਣੀ ਤੋਰੀ ਚੱਲ ਰਿਹਾ ਹੈ। ਜਿੰਦਗੀ ਦੁੱਖਾਂ ਸੁੱਖਾਂ ਦਾ ਨਾਮ ਹੈ, ਜਿਵੇਂ ਕਹਿ ਲਵੋ ਕਿ ਕਦੀ ਧੁੱਪ ਤੇ ਕਦੀ ਛਾਂ, ਔਖੇ ਵੇਲੇ ਵੀ ਜਿੰਦਗੀ ਨੂੰ ਚੰਗੇ ਸਬਕ ਸਿਖਾ ਜਾਂਦੇ ਹਨ। ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਸਾਡੇ ਲੋਕਾਂ ਵਿੱਚ ਰਿਵਾਜ਼ ਹੈ ਕਿ ਜਣੇਪਾ ਪਹਿਲਾ ਹੋਵੇ ਜਾਂ ਦੂਜਾ ਸਹੁਰੇ ਘਰ ਵਿੱਚ ਹੀ ਕਰਨਾ ਹੁੰਦਾ ਹੈ। ਮਾਪਿਆਂ ਤੋਂ ਜੋ ਸਰਦਾ ਪੁੱਜਦਾ ਹੈ, ਉਹ ਧੀ ਦੇ ਘਰ ਦੇ ਜਾਂਦੇ ਹਨ ਪੰਜੀਰੀ ਦੇਣ ਦੇ ਸਮੇਂ।
ਦੂਸਰਾ ਛੋਟਾ ਬੇਟਾ ਜਦੋਂ ਹੋਇਆ ਤਾਂ ਉਦੋਂ ਘਰਦਿਆਂ ਨੇ ਨਵਾਂ ਨਵਾਂ ਵੱਖਰਾ ਵੀ ਕਰ ਦਿੱਤਾ, ਸਰੀਰਕ,ਮਾਨਸਿਕ ਤੇ ਆਰਥਿਕ ਪੱਖੋਂ ਹਾਲਤ ਮਾੜੀ ਹੋਈ ਪਈ ਸੀ। ਖੈਰ ਬੇਟੇ ਦੇ ਜਨਮ ਤੋਂ ਡੇਢ ਮਹੀਨੇ ਬਾਅਦ ਮਾਪੇ ਆ ਕੇ ਲੈ ਗਏ ਕਿ ਕੁੜੀ ਚਾਰ ਦਿਨ ਰਹਿ ਕੇ ਤਗੜੀ ਹੋ ਜਾਵੇਗੀ। ਘਰ ਲਵੇਰਾ ਚੰਗਾ ਸੀ, ਮਾਂ ਨੇ ਦਸ ਕੁ ਦਿਨ ਖੂਬ ਸੇਵਾ ਕੀਤੀ।
ਪਰ ਕਰਮਾਂ ਦਾ ਖੱਟਿਆ ਖਾਣਾ ਹੈ, ਜਿੱਥੇ ਮਰਜ਼ੀ ਚਲੇ ਜਾਵੋ।
ਹੋਇਆ ਕੀ, ਗਿਆਰਵੇਂ ਦਿਨ ਮਾਂ ਐਸੀ ਡਿੱਗੀ ਕਿ ਉਹਦੀ ਬਾਂਹ ਟੁੱਟ ਗਈ, ਕਿੱਥੇ ਤਾਂ ਧੀ ਸੇਵਾ ਕਰਵਾਉਣ ਗਈ ਪਰ ਪੈ ਗਈ ਉਲਟ। ਘਰ ਦਾ ਸਾਰਾ ਕੰਮ ਸਿਰ ਤੇ ਪੈ ਗਿਆ, ਡੰਗਰਾਂ ਵਾਲਾ, ਵਾਹੀ ਖੇਤੀ ਵਾਲਾ ਘਰ, ਦੋ ਨੌਕਰ, ਇੱਕ ਗੋਹਾ ਸੁੱਟਣ ਵਾਲੀ, ਦੋ ਛੋਟੇ ਛੋਟੇ ਆਪਣੇ ਬੱਚੇ, ਇੱਕ ਨੂੰ ਚੁੱਪ ਕਰਾਉਣਾ ਤੇ ਦੂਜੇ ਨੇ ਰੋਣ ਲੱਗ ਜਾਣਾ। ਐਸੀ ਮੁਸੀਬਤ ਪਈ।
ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ