ਸ਼ਾਦੀ ਸਭ ਧਰਮਾਂ ਦੇ ਲੋਕ ਕਰਦੇ ਹਨ।ਧਾਰਮਿਕ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਬਹੁਤ ਹੀ ਜਰੂਰੀ ਹੈ।ਇਸ ਵਿੱਚ ਦੋ ਰੂਹਾਂ ਇੱਕ ਦੂਜੇ ਪ੍ਰਤੀ ਇਮਾਨਦਾਰ ਰਹਿ ਇੱਕ ਦੂਜੇ ਨਾਲ ਜੀਵਨ ਬਸਰ ਕਰਨ ਦੀ ਸਹੁੰ ਚੁੱਕ ਇੱਕ ਦੂਜੇ ਨੂੰ ਲੋਕਾਂ ਦੇ ਸਾਹਮਣੇ ਕਬੂਲ ਕਰਦੀਆਂ ਹਨ ਪਰ ਕੀ ਸ਼ਾਦੀ ਹੋ ਜਾਣ ਨਾਲ ਮਨ ਖੁਸ਼ ਹੋ ਜਾਂਦੇ ਹਨ ?
ਸਭ ਸੱਧਰਾਂ ਪੂਰੀਆਂ ਹੋ ਜਾਂਦੀਆਂ ਹਨ ?
ਜੀਵਨ ਦੀ ਗੱਡੀ ਰਿੜ ਪੈਂਦੀ ਹੈ ?
ਕੁਝ ਲੋਕਾਂ ਦੇ ਉੱਪਰ ਸ਼ਾਦੀ ਥੋਪੀ ਜਾਂਦੀ ਹੈ।ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਉਹਨਾਂ ਨੂੰ ਇੱਕ ਅਜਿਹੇ ਇਨਸਾਨ ਨਾਲ ਬੰਨ ਦਿੱਤਾ ਜਾਂਦਾ ਹੈ ਜੋ ਉਹਨਾਂ ਨੂੰ ਕਬੂਲ ਹੀ ਨਹੀਂ ਹੁੰਦਾ।ਸਿਰਫ਼ ਜੀਵਨ ਸਾਥੀ ਹੀ ਨਹੀਂ ਪਰਿਵਾਰ ਵੀ ਕਬੂਲ ਨਹੀਂ ਕਰ ਪਾਉਂਦਾ ਤੇ ਫਿਰ ਵਿਚਾਰਾਂ ਦੇ ਨਾ ਮਿਲਣ ਨਾਲ ਲੜਾਈਆਂ-ਝਗੜੇ ਸ਼ੁਰੂ ਹੋ ਜਾਂਦੇ ਹਨ।ਕੁਝ ਕੁ ਪਰਿਵਾਰਕ ਰਿਸ਼ਤੇ ਟੁੱਟ ਜਾਂਦੇ ਹਨ ਤੇ ਗੱਲ ਵਧਣ ਨਾਲ ਗੱਲ ਤਲਾਕ ਤੇ ਪਹੁੰਚ ਜਾਂਦੀ ਹੈ ਜੋ ਦੋਨਾਂ ਪਰਿਵਾਰਾਂ ਦਾ ਦੀਵਾਲਾ ਕੱਢ ਦਿੰਦੀ ਹੈ।
ਇੱਥੇ ਮੈਂ ਮਲਾਲਾ ਦੀ ਦਿੱਤੀ ਸਟੇਟਮੈਂਟ ਦਾ ਜ਼ਿਕਰ ਕਰਦੀ ਹਾਂ। ਉਹ ਕਹਿੰਦੀ ਹੈ,’ਦੋ ਲੋਕ ਜੋ ਇੱਕ-ਦੂਜੇ ਨੂੰ ਪਸੰਦ ਕਰਦੇ ਹਨ ਉਹਨਾ ਨੂੰ ਇਕੱਠੇ ਰਹਿਣ ਲਈ ਸ਼ਾਦੀ ਵਰਗੇ ਪੇਪਰਾਂ ਤੇ ਸਾਈਨ ਕਰਨ ਦੀ ਕੀ ਲੋੜ ਹੈ ? ਉਹ ਪਾਰਟਨਰ ਬਣ ਕੇ ਕਿਉਂ ਨਹੀਂ ਰਹਿ ਸਕਦੇ ?
ਮਲਾਲਾ ਦੀ ਸਟੇਟਮੈਂਟ ਸਾਬਿਤ ਕਰਦੀ ਹੈ ਕੇ ਸਮਾਜ ਬਦਲ ਰਿਹਾ ਹੈ।ਨਵੀਂ ਪੀੜ੍ਹੀ ਖੁੱਲੇ ਵਿਚਾਰਾਂ ਦੀ ਧਾਰਨੀ ਬਣ ਰਹੀ ਹੈ ਅਤੇ ਧਰਮ ਦੀਆਂ ਜ਼ੰਜ਼ੀਰਾਂ ਤੋਂ ਆਜ਼ਾਦ ਹੋ ਰਹੀ ਹੈ।ਜੋ ਲੋਕ ਵਿਆਹ ਕਰਾਏ ਬਿਨਾ ਇਕੱਠੇ ਰਹਿੰਦੇ ਹਨ ਲੋਕ ਉਨ੍ਹਾਂ ਨੂੰ ਮਾੜਾ ਆਖਦੇ ਹਨ ਤੇ ਉਹਨਾਂ ਦਾ ਜੀਣਾ ਹਰਾਮ ਕਰ ਦਿੰਦੇ ਹਨ।
ਜਦੋਂ ਦਿਲ ਅਤੇ ਆਤਮਾ ਇੱਕ ਦੂਜੇ ਨੂੰ ਕਬੂਲ ਕਰ ਲੈਂਦੇ ਹਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaspreet Kaur
very nice story har ik de padan jog
jatinder singh
all.stories vry nice
Deepak Dhillon
ਬਹੁਤ ਹੀ ਵਧੀਆ ਪਰਿਭਾਸ਼ਾਦਿੱਤੀ ਹੈ ਜੀ ਤੁਸੀ
ਮੈੰਨੂ ਬਹੁਤ ਹੀਹੀ ਵਧੀਆ ਲੱਗੀਆ