1989-90 ਵਿੱਚ ਅਸੀਂ ਫੇਸ 5,ਮੋਹਾਲੀ ਇੱਕ ਕਮਰਾ ਕਿਰਾਏ ਤੇ ਲਿਆ l ਕਮਰਾ ਕੋਠੀ ਦੀ ਤੀਸਰੀ ਮੰਜ਼ਲ ਤੇ ਸੀ ਤੇ ਇੱਕ ਹੀ ਕਮਰਾ ਸੀ l ਮੇਰੇ ਨਾਲ ਇੱਕ ਹੋਰ ਮੁੰਡਾ ਰਹਿੰਦਾ ਸੀ , ਜੋ ਬਿਜਲੀ ਬੋਰਡ ਵਿੱਚ ਕੰਮ ਕਰਦਾ ਸੀ l ਹਫਤੇ ਬਾਦ ਅਸੀਂ ਪਿੰਡ ਨੂੰ ਚਲੇ ਜਾਂਦੇ ਸੀ, ਤੇ ਕਮਰੇ ਦੇ ਤਾਲੇ ਦੀ ਚਾਬੀ ਦੋਨਾਂ ਨੇ ਅਲੱਗ -ਅਲੱਗ ਰੱਖੀ ਹੋਈ ਸੀ l
ਇੱਕ ਐਤਵਾਰ ਅਸੀਂ ਦੋਨੋ ਜਣੇ ਪਿੰਡ ਚਲੇ ਗਏ ਤੇ ਸੋਮਵਾਰ ਨੂੰ ਸਵੇਰੇ ਮੈਂ ਸਿੱਧਾ ਹੀ ਕੰਪਨੀ ਵਿੱਚ ਕੰਮ ਤੇ ਚਲਾ ਗਿਆ l ਮੇਰੇ ਨਾਲ ਦੇ ਸਾਥੀ ਨੇ ਸੋਮਵਾਰ ਨੂੰ ਕਿਸੇ ਕਾਰਣ ਪਿੰਡ ਤੋਂ ਮੋਹਾਲੀ ਨਹੀਂ ਆਣਾ ਸੀ l ਦਸੰਬਰ ਮਹੀਨਾ ਸੀ, ਠੰਡ ਦਾ ਜ਼ੋਰ ਸੀ l ਮੈਂ ਕੰਮ ਤੋਂ ਛੁੱਟੀ ਕਰਕੇ ਫੇਸ -5 ਆਪਣੇ ਕਮਰੇ ਤੇ ਸੱਤ ਕੁ ਵਜੇ ਪੁੱਜਿਆ, ਜੇਬ ‘ਚੋਂ ਚਾਬੀ ਕੱਢਣ ਲਈ ਹੱਥ ਪਾਇਆ, ਪਰ ਚਾਬੀ ਨਹੀਂ ਮਿਲੀ l ਚਾਬੀ ਤਾਂ ਮੈਂ ਪਿੰਡ ਹੀ ਭੁੱਲ ਆਇਆ ਸੀ l ਹੁਣ ਕੀ ਕਰਾਂ l ਨਵੇਂ -ਨਵੇਂ ਮੋਹਾਲੀ ਆਏ ਹੋਣ ਕਰਕੇ ਕੋਈ ਹੋਰ ਜਾਣਦਾ ਵੀ ਨਹੀਂ ਸੀ l ਸੋ ਪਹਿਲਾਂ ਪੱਥਰ ਨਾਲ ਤਾਲਾ ਤੋੜਨ ਦੀ ਕੋਸ਼ਿਸ ਕੀਤੀ, ਪਰ ਜਦ ਪੱਥਰ ਤਾਲੇ ਤੇ ਮਾਰਦਾ ਸੀ ਤਾਂ ਆਵਾਜ਼ ਬਹੁਤ ਆਓਂਦੀ ਸੀ ਤੇ ਫਿਰ ਡਰ ਲੱਗਣ ਲੱਗ ਪਿਆ ਕਿ ਕੋਈ ਤਾਲੇ ਤੋੜਨ ਵਾਲਾ ਸਮਝ ਕੇ ਪੰਗਾ ਨਾ ਪਾ ਦੇਵੇ l
ਉੱਧਰ ਠੰਡ ਦਾ ਜ਼ੋਰ ਵੱਧ ਰਿਹਾ ਸੀ, ਸਮਝ ਨਾ ਲੱਗੇ ਕਿ ਕੀ ਕੀਤਾ ਜਾਵੇ l ਫਿਰ ਇੱਕ ਸਕੀਮ ਸੁਝੀ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ