ਸਵੇਰ ਦੇ 9:30 ਹੋਏ ਮੈਂ ਅਪਣੇ ਕਮਰੇ ਵਿੱਚ ਸੋ ਰਿਹਾ ਸੀ। ਮੇਰਾ ਫੋਨ ਵੱਜਿਆ ਤਾਂ ਵੇਖਿਆ ਮੰਮੀ ਦਾ ਫੋਨ। ਮੈਂ ਕੱਟ ਤਾ ਤੇ ਉੱਠ ਕੇ ਨਹਾਉਣ ਲਈ ਚਲਾ ਗਿਆ। ਦਿਨ ਦੀ ਸ਼ੁਰੂਆਤ ਓਵੇਂ ਹੀ ਹੋਈ ਜਿਵੇਂ ਰੋਜ਼ ਹੁਦੀ। ਪਰ ਅੱਜ ਥੋੜਾ ਚੈਨ ਹੈ ਕਿਉਂਕਿ ਅੱਜ ਐਂਤਵਾਰ ਹੈ। ਪਰ ਜ਼ਿੰਦਗੀ ਤਾਂ ਉਹੀ ਹੈ, ਉਲਜੀ ਹੋਈ। ਨਾ ਦਿਨ ਦਾ ਪਤਾ ਨਾ ਸ਼ਾਮ ਦਾ। ਪਰ ਅੱਜ ਦਫ਼ਤਰ ਤੋ ਛੁੱਟੀ ਹੈ, ਇਸ ਗੱਲ ਦਾ ਥੋੜਾ ਸਕੂਨ ਹੈ। ਪਰ ਇਹ 24 ਘੰਟੇ ਕਦੋਂ ਬੀਤੇ ਪਤਾ ਹੀ ਨੀ ਲੱਗਾ।
ਇੱਕ ਸਵੇਰ ਫਿਰ ਹੋਈ ਫਿਰ 9 ਵਜੇ ਮੰਮੀ ਦਾ ਫੋਨ ਆਇਆ ਤੇ ਮੈਂ ਨਹਾਣ ਲਈ ਚਲਾ ਗਿਆ। ਅੱਜ ਦਿਨ ਕੁਝ ਹੋਰ ਸੀ। ਅੱਜ ਇੱਕ ਮੰਨ ਵਿੱਚ ਤੁੜਕੁ ਜਿਹਾ ਸੀ ਪਤਾ ਨਹੀਂ ਕਿਸ ਗੱਲ ਦਾ। ਜੱਦ ਮੈਂ ਕੰਮ ਕਾਰ ਚ ਰੁਝ ਗਿਆ, ਤਾਂ ਨਾਲ-ਨਾਲ ਮੰਨ ਅੰਦਰ ਖਿਆਲ ਚੱਲ ਰਿਹਾ ਸੀ ਕਿ ਜ਼ਿੰਦਗੀ ਬਹੁਤ ਉਲਝੀ ਹੋਈ ਹੈ। ਕਿਸੇ ਗੁੰਝਲਦਾਰ ਧਾਗੇ ਦੀ ਤਰ੍ਹਾਂ, ਜਿਸਨੂੰ ਜਿਨਾ ਸੁਲਝਾਉਣ ਦੀ ਕੋਸ਼ਿਸ਼ ਕਰਦਾ ਉਹਨਾ ਹੀ ਉਲਝਦਾ। ਕਦੇ ਕਦੇ ਤਾਂ ਇੰਝ ਲਗਦਾ ਜਿਵੇਂ ਅਸੀਂ ਕੋਈ ਰੋਬੋਟ ਹੋਈਏ ਜਿਸਨੂੰ ਸਵੇਰੇ ਓਨ ਕੀਤਾ ਤੇ ਸ਼ਾਮ ਨੂੰ ਓਫ। ਮੈਂ ਦਰ ਅਸਲ ਆਪਣੇ ਆਪ ਨੂੰ ਜੀਅ ਨਹੀਂ ਪਾ ਰਿਹਾ। ਕੋਈ ਬੇਚੈਨੀ ਜਹੀ ਤੰਗ ਕਰ ਰਹੀ ਹੈ। ਕਦੀ ਸਕੂਲ ਜਾਂਦੇ ਬੱਚਿਆਂ ਨੂੰ ਵੇਖ ਲੱਗਦਾ ਕਿ ਫਿਰ ਤੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ