ਸੱਸ
ਇਹ ਸ਼ਬਦ ਸੁਣ ਕੇ ਬਹੁਤੀਆਂ ਔਰਤਾਂ ਦੇ ਦਿਲ ਦਹਿਲਦੇ ਨੇ । ਕਈਆਂ ਨੇ ਇਸ ਦੀ ਕਰੋਪੀ ਨੂੰ ਬਰਦਾਸ਼ਤ ਕੀਤਾ ਹੈ । ਇਸਦੇ ਤਾਨਾਸ਼ਾਹੀ ਰਵਈਏ ਨੇ ਬਹੁਤੀਆਂ ਔਰਤਾਂ ਨੂੰ ਖੂਨ ਦੇ ਹੰਝੂ ਰੁਆਏ ਨੇ । ਪਰ ਮੇਰੇ ਆਲੀ ਇਹੋ ਜਿਹੀ ਨਹੀਂ ਸੀ । ਚੰਗੀ ਸੀ । ਸ਼ਾਇਦ ਕਿਸਮਤ ਵਾਲੀ ਸੀ ਮੈਂ । ਅਸੀਂ ਦੋਹਾਂ ਨੇ ਬੇਹੱਦ ਖੂਬਸੂਰਤ ਰਿਸ਼ਤਾ ਹੰਢਾਇਆ ਸੀ । ਜਦੋਂ ਤੁਰੀ ਸੀ ਇੰਝ ਲੱਗਿਆ ਸੀ ਜਿਵੇਂ ਆਪਣੀ ਦੂਜੀ ਮਾਂ ਤੋਰੀ ਹੈ । ਬਹੁਤ ਖੂਬੀਆਂ ਦੇਖੀਆਂ ਸੀ ਮੈਂ ਓਸ ਵਿੱਚ।positive ਸੋਚ ਵਾਲੀ ਸੀ। ਵੱਡੀ ਤੋਂ ਵੱਡੀ ਮੁਸੀਬਤ ਦਾ ਵੀ ਬੋਝ ਨਹੀਂ ਲੈਂਦੀ ਸੀ । ਸਹੀ ਮਾਇਨੇ ਵਿੱਚ ਅੱਜ ਵਿੱਚ ਜੀਊਂਦੀ ਸੀ । ਕੱਲ ਦੀ ਫ਼ਿਕਰ ਨਹੀਂ ਕਰਦੀ ਸੀ । ਮੈਂ 2001ਵਿੱਚ ਵਿਆਹ ਕੇ ਆਈ ਸੀ ਤੇ 2005ਵਿੱਚ ਦੂਜੇ ਘਰ ਸ਼ਿਫਟ ਕਰ ਗਈ ਸੀ । ਉਹ ਵੀ ਸਹੁਰਿਆਂ ਦਾ ਹੀ ਸੀ । ਇਹ ਫੈਸਲਾ ਪਰਿਵਾਰਿਕ ਸਹਿਮਤੀ ਨਾਲ ਹੋਇਆ ਸੀ । ਭਾਵੇਂ ਅਸੀਂ ਇੱਕ ਦੂਜੇ ਤੋਂ ਦੂਰ ਹੋ ਗਏ ਸੀ , ਪਰ ਮਨਾਂ ਤੋਂ ਕਰੀਬ ਹੀ ਸੀ । ਸਾਲ ਮੇਰੇ ਕੋਲ ਲਾ ਕੇ ਗਈ ਜਦੋਂ ਮੈਂ ਅੱਡ ਹੋਈ । ਆਉਣਾ ਜਾਣਾ ਪੂਰਾ ਰਿਹਾ ਸੀ । ਇਸ ਘਰ ਤੇ ਵੀ ਪੂਰਾ ਹੱਕ ਰੱਖਦੀ ਸੀ । ਮੈਨੂੰ ਚੰਗਾ ਲੱਗਦਾ ਸੀ । ਬਾਅਦ ਵਿੱਚ ਮੈਂ ਨੌਕਰੀ ਕਰਨ ਲੱਗ ਪਈ । ਮੇਰੀਆਂ ਮੁਸ਼ਕਲਾਂ ਨੂੰ ਸਮਝਦੀ ਸੀ । ਪਤਾ ਨਹੀਂ ਕਿਵੇਂ? ਆਪ ਤਾਂ ਘਰੇਲੂ ਸੀ । ਫੁਕਰੀਆਂ ਬਹੁਤ ਮਾਰਦੀ ਸੀ । ਮੇਰੀ ਸਰਕਾਰੀ ਨੌਕਰੀ ਦਾ ਬਾਹਲਾ ਮਾਣ ਕਰਦੀ ਸੀ । ਇੱਕ ਵਾਰੀ ਮੇਰੀ ਸਹੇਲੀ ਨੂੰ ਉਸਦੀ ਸੱਸ ਤੋਂ ਪਤਾ ਲੱਗਿਆ ਤੇ ਮੈਨੂੰ ਆ ਕੇ ਕਹਿੰਦੀ,” ਏ ਤੇਰੀ ਸੱਸ ਤਾਂ ਬਹੁਤ ਝੂਠ ਬੋਲਦੀ ਹੈ, ਕਹਿੰਦੀ ਹੈ ਕਿ ਤੂੰ ਲੈਕਚਰਾਰ ਲੱਗੀ ਹੋਈ ਹੈ । ” ਮੈਂ ਹੱਸ ਕੇ ਕਿਹਾ ਸ਼ੁਕਰ ਮਨਾਓ ਕਿ ਓਸਨੇ ਪ੍ਰਿੰਸੀਪਲ ਨਹੀਂ ਕਿਹਾ । ਮੈਨੂੰ ਪਤਾ ਸੀ ਉਸਦੇ ਸੁਭਾਅ ਦਾ। ਮੇਰੇ ਪਾਈ ਹਰ ਚੀਜ਼ ਨੂੰ ਗੌਰ ਨਾਲ ਦੇਖਦੀ ਸੀ।ਸਾੜੀ, ਗਹਿਣੇ, ਚੱਪਲਾਂ ਸੱਭ ਕੁੱਛ। ਜਦੋਂ ਮੈਂ ਦੱਸਦੀ ਕਿ ਮੰਮੀ ਮੈਂ ਆਹ ਨਵਾਂ ਲਿਆ, ਬਹੁਤਾ ਚਾਅ ਚੜ੍ਹਦਾ ਸੀ। ਵੈਸੇ ਇਹ ਦੱਸਣ ਦੀ ਲੋੜ ਤਾਂ ਕਦੇ ਘੱਟ ਹੀ ਪਈ ਸੀ, ਆਪ ਹੀ ਵਾਧੂ ਨਜ਼ਰ ਰੱਖਦੀ ਸੀ । ਅੰਗਰੇਜੀ ਬੋਲਣ ਦਾ ਬਾਹਲਾ ਚਾਅ ਸੀ ਉਸਨੂੰ । ਮੇਰਾ ਭਰਾ ਮੇਰੇ ਪੇਕੇ ਜਾਣ ਤੇ ਹਮੇਸ਼ਾਂ ਹੀ ਮੇਰੀ ਸੱਸ ਦੀ ਅੰਗਰੇਜੀ ਨੂੰ ਲੈ ਕੇ ਬੈਠ ਜਾਂਦਾ । ਖੂਬ ਹੱਸਦੇ ਸੀ ਅਸੀਂ । ਬਾਹਲੀ ਬੀਮਾਰ ਹੋ ਗਈ ਸੀ ਇੱਕ ਵਾਰੀ।DMC...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ