ਧੀਆਂ ਕਿਉਂ ਜੰਮੀਆਂ … (ਕਹਾਣੀ)
ਬੜੇ ਸਾਲਾਂ ਬਾਅਦ ਅੱਜ ਉਹ ਬਾਜ਼ਾਰ ਵਿੱਚ ਮਿਲ ਗਈ। ਉਹ ਭਾਦੋਂ ਦੇ ਛਰਾਟੇ ਵਾਂਗੂੰ ਆਈ ਅਤੇ ਮੈਨੂੰ ਘੁੱਟ ਕੇ ਜੱਫੀ ਪਾ ਲਈ। ਉਸ ਦੇ ਮਗਰ ਇੱਕ ਸੋਹਣਾ ਸੁਨੱਖਾ ਮੁੰਡਾ ਖੜਾ ਸੀ। ਉਸਨੇ ਬੜੇ ਮਾਣ ਨਾਲ ਕਿਹਾ ਸੀ,”ਮੈਮ ਮੀਟ ਮਾਈ ਹਸਬੈਂਡ… ਇਹ ਖਾਲਸਾ ਕਾਲਜ ਵਿੱਚ ਪੜ੍ਹਾਉਂਦੇ ਹਨ ।… ਤੇ ਇਹ ਨੇ ਮੇਰੇ ਪੰਜਾਬੀ ਵਾਲੇ ਮੈਡਮ।”ਉਸ ਨੇ ਮੇਰੇ ਵੱਲ ਹੱਥ ਕਰਕੇ ਆਪਣੇ ਪਤੀ ਨੂੰ ਦੱਸਿਆ। ਉਹ ਮੁੰਡਾ ਮੇਰੇ ਪੈਰਾਂ ਵੱਲ ਝੁਕਿਆ ਤੇ ਮੈਂ ਉਸ ਦਾ ਮੋਢਾ ਪਲੋਸ ਦਿੱਤਾ। ਉਹ ਮੇਰੇ ਬਾਰੇ ਅਤੇ ਮੇਰੇ ਪਰਿਵਾਰ ਬਾਰੇ ਪੁੱਛ ਰਹੀ ਸੀ ਤੇ ਮੇਰੇ ਜ਼ਹਿਨ ਵਿਚ ਉਸ ਦਾ ਬਚਪਨ ਦਾ ਭੋਲ਼ਾ ਜਿਹਾ ਚਿਹਰਾ ਘੁੰਮ ਰਿਹਾ ਸੀ।
ਉਹ ਭੋਲ਼ਾ-ਭਾਲ਼ਾ ਚਿਹਰਾ ਹੁਣ ਮੈਨੂੰ ਸੌਣ ਨਹੀਂ ਦੇ ਰਿਹਾ। ਬੀਤਿਆ ਸਮਾਂ ਮੇਰੇ ਤੇ ਭਾਰੂ ਹੋ ਗਿਆ ਹੈ। ਮੈਨੂੰ ਇੱਕ-ਇੱਕ ਘਟਨਾ ਯਾਦ ਆ ਰਹੀ ਹੈ। ਉਹ ਸਕੂਲ ਵਿੱਚ ਬੇਹੋਸ਼ ਹੋ ਗਈ ਸੀ। ਉਸ ਦੇ ਮੂੰਹੋਂ ਥੋੜ੍ਹੇ ਸਮੇਂ ਬਾਅਦ ਹੌਲੀ ਜਿਹੇ ਮੰਮੀ ਸ਼ਬਦ ਨਿਕਲਦਾ ਸੀ। ਉਸ ਦੀਆਂ ਸਹੇਲੀਆਂ ਘਬਰਾ ਕੇ ਰੋ ਰਹੀਆਂ ਸਨ। ਕੁੜੀਆਂ ਸਟਾਫ ਰੂਮ ਵਿਚੋਂ ਮੈਡਮ ਨੂੰ ਬੁਲਾ ਕੇ ਲੈ ਗਈਆਂ ਸਨ। ਉਸ ਦੇ ਘਰ ਫੋਨ ਕਰ ਦਿੱਤਾ ਸੀ। ਸਕੂਲ ਵਿਚੋਂ ਇਕ ਮੈਡਮ ਉਸ ਨੂੰ ਆਪਣੀ ਗੱਡੀ ਵਿੱਚ ਹਸਪਤਾਲ ਲੈ ਗਈ। ਮਗਰੋਂ ਖੂੰਡੀ ਨਾਲ ਤੁਰਦਾ ਉਸ ਦਾ ਨਾਨਾ ਹਫ਼ਿਆ ਹੋਇਆ ਸਕੂਲ ਪਹੁੰਚ ਗਿਆ ਸੀ। ਉਸ ਨੇ ਹੀ ਦੱਸਿਆ ਸੀ ਕਿ ਇਹ ਸਾਡੇ ਕੋਲ ਨਾਨਕੇ ਘਰ ਰਹਿੰਦੀ ਹੈ।
ਉਹਦੇ ਜਨਮ ਸਮੇਂ ਮਾਮਾ ਮਾਮੀ ਨੇ ਉਸ ਨੂੰ ਗੋਦ ਲੈ ਲਿਆ ਸੀ। ਬਾਅਦ ਵਿੱਚ ਉਨ੍ਹਾਂ ਨੇ ਕਨੇਡਾ ਦਾ ਅਪਲਾਈ ਕਰ ਦਿੱਤਾ। ਹੁਣ ਉਹ ਆਏ ਹੋਏ ਸਨ ਤੇ ਦੋ ਕੁ ਦਿਨਾਂ ਨੂੰ ਉਨ੍ਹਾਂ ਨੇ ਵਾਪਸ ਜਾਣਾ ਹੈ। ਇਸੇ ਕਰ ਕੇ ਸ਼ਾਇਦ ਇਸ ਨੇ ਇਹ ਗੱਲ ਦਿਲ ਨੂੰ ਲਾ ਲਈ ਹੈ….। ਮੇਰੀਆਂ ਅੱਖਾਂ ਅੱਗੇ ਉਸਦਾ ਨਾਨਾ ਗੱਲਾਂ ਕਰਦਾ ਉਵੇਂ ਦਿਸ ਰਿਹਾ ਹੈ।
ਬਾਅਦ ਵਿੱਚ ਮੈਂ ਉਸਦੀ ਇਕ ਸਹੇਲੀ ਨੂੰ ਬੁਲਾ ਕੇ ਉਸ ਬਾਰੇ ਪੁੱਛਿਆ। ਉਸ ਨੇ ਦੱਸਿਆ ਸੀ ਕਿ ਉਹ ਆਪਣੇ ਮਾਮੀ ਨੂੰ ਮੰਮੀ ਕਹਿੰਦੀ ਹੈ। ਹੁਣ ਉਹ ਆਪਣੀ ਮਾਮੀ ਦੀਆਂ ਗੱਲਾਂ ਕਰਦੀ ਕਰਦੀ ਬੇਹੋਸ਼ ਹੋ ਗਈ ਸੀ। ਉਸ ਦੇ ਮੂੰਹ ਵਿੱਚੋਂ ਨਿਕਲਦਾ ਸ਼ਬਦ ‘ਮੰਮੀ’ ਮੇਰੇ ਦਿਲ ਦੀਆਂ ਡੂੰਘਾਈਆਂ ਵਿੱਚ ਬਹਿ ਗਿਆ।
ਦੋ ਚਾਰ ਦਿਨ ਬਾਅਦ ਉਹ ਸਕੂਲ ਆ ਗਈ। ਮੈਂ ਉਹਦੀ ਕਲਾਸ ਵਿੱਚ ਮਿਲਣ ਗਈ। ਉਸ ਦਾ ਮੂੰਹ ਪੀਲਾ ਪਿਆ ਹੋਇਆ ਸੀ। ਮੈਂ ਉਸ ਨੂੰ ਹੌਸਲਾ ਦੇਣ ਲਈ ਕਿਹਾ,” ਫੇਰ ਕੀ ਹੋਇਆ ਤੇਰੇ ਮਾਮੀ ਜੀ ਚਲੇ ਗਏ ਹਨ ਬਾਕੀ ਤਾਂ ਸਾਰੇ ਏਥੇ ਹੀ ਹਨ । ਤੈਨੂੰ ਕੋਈ ਮੁਸ਼ਕਲ ਹੋਵੇ ਤਾਂ ਮੈਨੂੰ ਦੱਸੀਂ, ਮੇਰਾ ਤਾਂ ਭੋਰਾ ਜੀ ਨਹੀਂ ਲੱਗਿਆ ਤੂੰ ਐਨੇ ਦਿਨ ਆਈ ਨਹੀਂ।”
ਉਹ ਚੁੱਪ ਚਾਪ ਜਿਹੀ ਰਹਿੰਦੀ ਸੀ। ਉਹਦੀਆਂ ਅੱਖਾਂ ਵਿਚਲਾ ਖਾਲੀਪਨ ਮੈਨੂੰ ਪ੍ਰੇਸ਼ਾਨ ਕਰਦਾ ਸੀ …. ਤੇ ਇੱਕ ਦਿਨ ਉਸ ਨੇ ਮੇਰੇ ਕੋਲ ਆ ਕੇ ਹੌਲੀ ਜਿਹੇ ਕਿਹਾ ਸੀ,” ਮੈਂ ਥੋਨੂੰ ਮੰਮੀ ਕਹਿ ਲਵਾਂ….।” ਮੈਥੋਂ ਵੀ ਕਿਹਾ ਗਿਆ ਸੀ,”ਤੂੰ ਮੇਰੀ ਬੇਟੀ ਹੀ ਤਾਂ ਹੈਂ….।”
ਜਦੋਂ ਉਹ ਉਦਾਸ ਹੁੰਦੀ ਮੇਰੇ ਕੋਲ ਆ ਕੇ ਕੋਈ ਗੱਲ ਕਰਦੀ। ਉਸ ਨੇ ਦੱਸਿਆ ਸੀ,”ਜਦੋਂ ਮੇਰਾ ਜਨਮ ਹੋਣ ਵਾਲਾ ਸੀ ਮੇਰੇ ਪਾਪਾ ਮੇਰੀ ਮੰਮੀ ਨੂੰ ਆਬਰਸ਼ਨ ਕਰਾਉਣ ਲਈ ਕਹਿੰਦੇ ਸੀ। ਮੇਰੇ ਤੋਂ ਵੱਡੇ ਉਨ੍ਹਾਂ ਦੇ ਦੋ ਮੁੰਡੇ ਸਨ। ਮੇਰੀ ਮਾਮੀ ਡਾਕਟਰ ਸੀ। ਉਸ ਨੇ ਆਬਰਸ਼ਨ ਨਾ ਕਰਾਉਣ ਦਿੱਤੀ ਅਤੇ ਕਿਹਾ ਕਿ ਉਹ ਕੁੜੀ ਆਪ ਰੱਖ ਲੈਣਗੇ। ਮੇਰਾ ਜਨਮ ਹੋ ਗਿਆ। ਕਾਗਜ਼ਾਂ ਵਿੱਚ ਮੇਰੇ ਮਾਮਾ ਮਾਮੀ ਨੇ ਮੈਨੂੰ ਗੋਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ