ਘਰ ‘ਚ ਪਈ ਵੱਡੇ ਵੀਰ ਦੀ ਲੋਥ, ਪਿੰਡ ਦਾ ਇਕੱਠ, ਮੋਜੂਦਾ ਐੱਮ.ਐੱਲ.ਏ ਦੀਆ ਗੱਡੀਆ ਨਾਲ ਭਰਿਆ ਵਿਹੜਾ, ਲਾਸ਼ ਕੋਲ ਚੂੜਾ ਪਾਈ ਗੁੰਮਸੁਮ ਬੈਠੀ ਮੇਰੀ ਭਾਬੀ, ਵੈਣ ਪਾਉਦੀ ਮੇਰੀ ਮਾਂ ਤੇ ਘਰ ਦੀ ਦਹਿਲੀਜ਼ ਤੇ ਹਾਉਕੇ ਲੈ ਰਿਹਾ ਮੇਰਾ ਬਾਪੂ, ਮੈਨੂੰ ਤਾਂ ਯਕੀਨ ਹੀ ਨਹੀ ਸੀ ਆ ਰਿਹਾ ਕਿ ਜਿਊਦਾ-ਜਾਗਦਾ ਮੇਰਾ ਵੱਡਾ ਵੀਰ ਸਾਡੇ ਹੱਸਦੇ-ਵੱਸਦੇ ਪਰਿਵਾਰ ਨੂੰ ਖੈਰੂੰ-ਖੈਰੂੰ ਕਰ ਗਿਆ ਸੀ ???
ਮੈਂ ਤਾ ਹਾਲੇ ਗਰਮ ਖ਼ਿਆਲੀ ਸਾਂ ਪਰ ਵੀਰ ਨੇ ਕਦੇ ਵੀ ਸੁਭਾਅ ਵਿੱਚ ਤਲ਼ਖੀ ਨਾ ਲਿਆਦੀ, ਬੜੇ ਹੀ ਸਹਿਜ-ਮਤੇ ਵਾਲਾ ਸੀ। ਉਸਦਾ ਇੱਕ ਹੀ ਸੁਪਨਾ ਸੀ ਸਰਕਾਰੀ ਅਧਿਆਪਕ ਬਣਨ ਦਾ, ਮੇਰੀ ਮਾਂ ਦੀਆ ਦੁਆਵਾਂ ਤੇ ਉਸਦੀ ਮਿਹਨਤ ਤੇ ਲਗਨ ਨੇ ਉਸਦਾ ਨੈੱਟ ਤੇ ਟੈੱਟ ਦਾ ਪੇਪਰ ਪਹਿਲੀ ਵਾਰ ਹੀ ਕਲੀਅਰ ਕਰਵਾ ਦਿੱਤਾ ਪਰ ਹਰ ਵਾਰ ਨੌਕਰੀ ਮਿਲਣ ਸਮੇ ਕਿਸਮਤ ਧੋਖਾ ਦੇ ਜਾਦੀ ਸੀ ਜਾ ਕਹਿ ਲਵੋ ਕਿ ਰਿਸ਼ਵਤ ਜਾ ਫਿਰ ਜਾਤੀ ਕੋਟਾ ਪਰ ਫਿਰ ਵੀ ਉਸਨੇ ਹਾਰ ਨਾ ਮੰਨੀ ਉਸਨੇ ਪ੍ਰਾਈਵੇਟ ਸਕੂਲ ‘ਚ ਨੌਕਰੀ ਕਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ