ਵਿਆਹ ਤਾਂ ਉਹ ਵੇਲਿਆਂ ਵਿੱਚ ਹੁੰਦੇ ਸੀ ਜਦੋਂ ਕੁੜੀ ਦਾ ਬਾਪੂ ਮੁੰਡੇ ਦੇ ਬਾਪੂ ਨੂੰ ਰੁਪਈਆ ਫੜ੍ਹਾ ਦਿੰਦਾ ਸੀ, ਉਸੇ ਸਹਾਰੇ ਵਿਆਹ ਹੀ ਨਹੀਂ ਉਮਰਾਂ ਲੰਘ ਜਾਂਦੀਆਂ ਸੀ।
ਹੁਣ ਵਿਆਹ ਨਹੀਂ ਸੌਦੇ ਹੋਣ ਲੱਗੇ ਹਨ।ਗਰਜ਼ਾਂ , ਭੁੱਖਾਂ, ਲਾਲਸਾ , ਅੰਨ੍ਹੀ ਦੌਡ਼, ਨੂੰ ਬੰਨ੍ਹੇ ਹੋਏ ਸੌਦੇ।
” ਕਨੇਡਾ ਦੀ ਸੌਦੇਬਾਜ਼ੀ ” ਵਾਲੇ ਵਿਆਹ ਵਿੱਚ ਸਭ ਕੁਝ ਪਹਿਲੇ ਦਿਨ ਤੋਂ ਸਾਫ਼ ਹੁੰਦਾ ਹੈ। ਦਸਵੀਂ ,ਬਾਰਵੀਂ ਫੇਲ੍ਹ /ਪਾਸ ਮੁੰਡੇ ਦੇ ਮਾਪੇ ਜ਼ਮੀਨ ਵੇਚਕੇ 30-40 ਲੱਖ ਵਿੱਚ ਜਹਾਜ਼ ਦਾ ਟਿਕਟ ਖਰਦੀਦੇ ਹਨ, ਅੰਗਰੇਜ਼ੀ ਵਾਲੀ ਮੈਡਮ ਨੂੰ ਮਖੌਲਾਂ ਕਰਨ ਵਾਲੇ ਮੁੰਡਿਆਂ ਦਾ ਆਈਲੈਟਸ ਵਿੱਚੋ ਦੋ ਢਾਈ ਬੈਂਡ ਵੀ ਨਹੀਂ ਆਉਣੇ, ਤਾਂ ਦਾਦੇ-ਪੜਦਾਦੇ ਦੀ ਜਾਇਦਾਦ ਕੰਮ ਆਉਂਦੀ ਹੈ। ਕਾਗਜ਼ੀ ਵਿਆਹ ਵੀ ਹੁੰਦਾ , ਰਿਸ਼ਤੇਦਾਰਾਂ ਨੂੰ ਵੀ ਮੁੰਡੇ-ਕੁੜੀ ਪਹਿਲਾਂ ਕੀ ਲੱਲਰ ਲਾ ਹਟੇ ਨੇ ਕੋਈ ਮਤਲਬ ਨਹੀਂ ਹੁੰਦਾ। ਦੋਵਾਂ ਨੂੰ ਉੱਡਦੇ ਜਹਾਜ ਦਿਸਦੇ ਹਨ।
ਮੁੰਡੇ ਵਾਲਿਆਂ ਨੂੰ ਕੁੜੀ ਤੇ ਕੁੜੀ ਦੇ ਪਰਿਵਾਰ ਦੀ ਪੁੱਛ ਵੀ ਨਹੀਂ ਕਰਦੇ।
ਕੁੜੀ ਵਾਲਿਆਂ ਨੂੰ ਮੁੰਡੇ ਦੇ ਘਰ ਨਾਲੋਂ ਗਾਂਧੀ ਦੀਆਂ ਫੋਟੋਆਂ ਵਾਲੇ ਨੋਟ ਦਿਸਦੇ ਹਨ।ਮੁੰਡਾ ਸੁਆਹ ਖਾਵੇ ਖੇਹ ਖਾਵੇ ਮਤਲਬ ਨਹੀਂ।
ਇਹਨਾਂ ਮੁੰਡਿਆਂ ਕੁੜੀਆਂ ਦੀ ਪ੍ਰੇਮ ਰਿਸ਼ਤਿਆਂ ਵਿੱਚ ਗੱਲ ਬਾਤ ਉਵੇਂ ਹੀ ਚਲਦੀ ਰਹਿੰਦੀ ਹੈ। ਮੁੰਡੇ ਕੁੜੀਆਂ ਪੁਰਾਣੀਆਂ ਤੇ ਨਵੀਆਂ ਪੀਂਘਾਂ ਵੀ ਝੂਟਦੇ ਰਹਿੰਦੇ ਹਨ ਪੁਰਾਣੀਆਂ ਵੀ।
ਇੰਡੀਆ ਬੁਆਏਫ੍ਰੈਂਡ ਨਾ ਹੋਏ ,ਇਥੋਂ ਦਾ ਪਾਣੀ ਪੀ ਕੇ ਮਹੀਨਿਆਂ ਵਿੱਚ ਹੀ ਸਾਲ ਕੋਈ ਕਿੰਨੀ ਵੀ ਘੁੱਟ-ਵਿੱਟ ਕੇ ਪਾਲੀ ਹੋਈ ਕੁੜੀ ਹੋਵੇ , ਬੁਆਏਫ੍ਰੈਂਡ ਬਣਾ ਹੀ ਲੈਂਦੀ ਹੈ। ਸਰੀਰ ਦੀਆਂ ਜ਼ਰੂਰਤਾਂ ,ਮਨ ਦੀ ਲੋੜ , ਕੁੜੀ ਹੋਏ ਜਾਂ ਮੁੰਡਾ ਇੱਕੋ ਬਰਾਬਰ ਲਿਆ ਖੜ੍ਹਾ ਕਰਦੀ ਹੈ।
ਬਹੁਤੇ ਵਿਆਹ ਇਥੇ ਟੁੱਟ ਜਾਂਦੇ ਹਨ,ਦੂਰ ਰਹਿਣ ਵਾਲੇ ਨਾਲੋਂ ਸਾਥ ਰਹਿਣ ਵਾਲਾ ਚੰਗਾ ਲਗਦਾ ਹੈ,ਭਾਵੇਂ ਉਹ ਵੀ ਪਿੱਛੋਂ ਛੱਡ ਦੇਵੇ,ਜ਼ਿਆਦਾਤਰ ਕੇਸਾਂ ਵਿੱਚ ਹੁੰਦਾ। ਮੁੰਡੇ ਇਥੇ ਲਿਵ-ਇਨ ਚ ਰਹਿਕੇ ਕਈ ਸਾਲ ਇੰਡੀਆ ਤੋਂ ਨਵੀ ਨਕੋਰ ਕੁੜੀ ਵਿਆਹ ਲਿਆਉਂਦੇ ਹਨ।
ਕੁੜੀਆਂ ਫਿਰ ਇੱਕ ਤੋਂ ਦੂਜੇ ਕੋਲ।
ਜਿਹੜੇ ਵਿਆਹ ਸੌਦੇ ਅਨੁਸਾਰ ਮੁੰਡੇ ਨੂੰ ਬਾਹਰ ਬੁਲਾਉਣ ਤੱਕ ਨਿਭ ਜਾਂਦੇ ਹਨ ਉਹਦੇ ਵਿੱਚ ਇਸ਼ੂ ਬਣਦੇ ਹਨ ਇਕੱਠੇ ਰਹਿਣ ਪਿੱਛੋਂ। ਸਾਲਾਂ ਮਗਰੋਂ ਇਹ ਮੁੰਡਾ ਕੁੜੀ ਕੱਠੇ ਰਹਿਣ ਲਗਦੇ ਹਨ ਫਿਰ ਪ੍ਰਾਬਲਮ ਸ਼ੁਰੂ ਹੁੰਦੀ ਹੈ
ਪੰਜਾਬ ਤੋਂ ਆਏ ਮੁੰਡਿਆਂ ਨੂੰ ਪਹਿਲਾਂ ਤਾਂ ਇਥੇ ਮੁੰਡੇ ਕੁੜੀਆਂ ਦੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ