ਹਮ ਨੇ ਉਸ ਰਾਤ ਖਾਣਾ ਨਹੀ ਖਾਇਆ।
ਕਾਰਗਿਲ ਯੁੱਧ ਤੋਂ ਬਾਅਦ , ਭਾਰਤ-ਪਾਕਿ ਵਿੱਚ ਹਾਲਾਤ ਅਣਸੁਖਾਵੇਂ ਹੋਣ ਕਾਰਨ, ਅਪਰੇਸ਼ਨ ਪਰਾਕਰਮ ਦੌਰਾਨ ਭਾਰਤੀ ਫੌਜਾਂ ਤਕਰੀਬਨ ਇਕ ਸਾਲ ਲਈ, ਆਪਣੇ ਟਿਕਾਣਿਆਂ ਤੋਂ ਨਿਕਲ ਕੇ, ਭਾਰਤ-ਪਾਕਿਸਤਾਨ ਸਰਹੱਦ ਤੇ ਤੈਨਾਤ ਰਹੀਆਂ।
ਮੇਰੇ ਪਤੀ ਵੀ ਰਾਜਸਥਾਨ ਦੇ ਕਿਸੇ ਇਲਾਕੇ ਵਿਚ ਸਨ। ਕਿਸੇ ਕਾਰਨ ਵੱਸ ਇਹ ਜਖਮੀਂ ਹੋ ਗਏ, ਅਤੇ ਕਾਫ਼ੀ ਲੰਬਾ ਇਲਾਜ ਚੱਲਿਆ। ਜਿਸ ਕਾਰਨ ਇਹ ਪਟਿਆਲੇ, ਚੰਡੀਮੰਦਰ ਦੇ ਹਸਪਤਾਲ ਕਾਫੀ ਸਮਾਂ ਰਹੇ। ਇਕ ਦਿਨ ਮੈਂ ਇਨ੍ਹਾਂ ਨੂੰ ਮਿਲਣ ਜਾ ਰਹੀ ਸੀ, ਤਾਂ ਗੱਡੀ ਦੇ ਡਰਾਈਵਰ ਨੇ ਨਮਸਕਾਰ ਕੀਤੀ। ਮੈਂ ਆਦਤਨ ਵੱਸ ਹੀ ਉਸਦਾ ਹਾਲ ਚਾਲ ਪੁੱਛ ਲਿਆ। ਵੈਸੇ ਆਰਮੀ ਅਫਸਰਾਂ ਦੀਆਂ ਵਹੁਟੀਆਂ ਥੋੜੀ ਅਕੜ ਵਿੱਚ ਰਹਿੰਦੀਆਂ ਹਨ, ਛੇਤੀ ਕਿਸੇ ਨਾਲ ਗੱਲ ਨਹੀਂ ਕਰਦੀਆਂ ਹਨ।ਪਰ ਮੈਂ ਸਾਹਮਣੇ ਵਾਲੇ ਬੰਦੇ ਨਾਲ ਥੋੜੀ ਬਹੁਤ ਗੱਲ-ਬਾਤ ਕਰ ਲੈਂਦੀ ਹੁੰਦੀ ਹਾਂ। ਮੇਰੇ ਅਨੁਸਾਰ ਜੇਕਰ ਤੁਹਾਨੂੰ ਅੱਗੋਂ ਇਜ਼ਤ ਮਿਲਦੀ ਹੈ ਤਾਂ ਤੁਸੀਂ ਉਸਦੇ ਘਰ ਪਰਵਾਰ ਬਾਰੇ ਪੁੱਛ ਲਉ ਤਾਂ ਇਹ ਇੱਕ ਕਿਸਮ ਦੀ ਸੁਲਝੀ ਹੋਈ ਆਦਤ ਜਾਂ ਗੁੱਡ ਮੈਨਰ ਹੀ ਮੰਨਿਆ ਜਾਵੇਗਾ।
ਉਸ ਡਰਾਈਵਰ ਨੇ ਮੈਨੂੰ ਬਹੁਤ ਭਾਵੁਕ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ