ਨਾਨਕੇ = (ਦੂਸਰਾ ਭਾਗ)
❤❤❤❤❤❤❤
ਇਸ ਵਾਰ ਮੈਨੂੰ ਨਾਨਕਾ ਘਰ ਕੁੱਝ ਬਦਲਿਆ ਪ੍ਰਤੀਤ ਹੋਇਆ । ਬੈਠਕ ਵਿੱਚ ਲਗਾ ਪੱਖਾਂ ਘਰ ਵਿੱਚ ਬਿਜਲੀ ਲਗ ਗਈ ਹੋਣ ਦੀ ਸ਼ਾਹਦੀ ਭਰਦਾ । ਪੱਕੀਆਂ ਇੱਟਾਂ ਦਾ ਬਣਿਆ ਗੁਸਲਖਾਨਾ ਤੇ ਉਪਰ ਰੱਖੀ ਪਾਣੀ ਦੀ ਟੈੰਕੀ ਨੂੰ ਵੇਖ ਟੂੱਟੀ ਥੱਲੇ ਰੱਜ ਨਹਾਉਣ ਦੀ ਰੀਝ ਦਿਲ ‘ਚ’ ਗੁੱਦ-ਗੁੱਦੀਆਂ ਕਰਦੀ।
“ਨਿੱਕੀਏ !! ਜਦੋਂ ਤੂੰ ਛੁੱਟੀਆਂ ਵਿੱਚ ਮਿਲਣ ਆਉੰਦੀ ਏ ਤਾਂ ਸਾਨੂੰ ਵੀ ਪੀੰਘ ਪਾਉਣ ਦਾ ਚਾਅ ਚੜ੍ਹ ਜਾਂਦਾ । ਤੇਰੇ ਬਹਾਨੇ ਅਸੀਂ ਵੀ ਸਾਰਾ ਟੱਬਰ ਹੂਟੇ ਲੈਂਦੇ ਹਾਂ ।” ਮਾਮੇ ਨੇ ਸਿਰ ਪਲੋਸਦਿਆਂ ਪੀੰਘ ਦੀ ਯਾਦ ਤਾਜਾ ਕਰਵਾ ਦਿੱਤੀ। ਜੋ ਪਹਿਲਾਂ ਹੀ ਮੇਰੇ ਚਾਵਾਂ ਦੀ ਲਿਸਟ ਵਿੱਚ ਸੀ।
ਸਾਰੇ ਭੈਣ -ਭਰਾਵਾਂ ਤੋਂ ਨਿੱਕੀ ਹੋਣ ਕਰਕੇ ਘਰ ਵਿੱਚ ਤੇ ਨਾਨਕੇ ਮੈਨੂੰ ਨਿੱਕੀ ਕਹਿ ਕੇ ਸੱਦਦੇ ਤਾਂ ਸੱਚੀ !! ਮੈਂ ਫੁੱਲੀ ਨਾ ਸਮਾਉੰਦੀ।
ਨਿੱਕੀ ਹੋਣ ਦਾ ਇਕੋ ਵਿਗੋਚਾ ਰਹਿੰਦਾ , ਵੱਡੀ ਭੈਣ ਦੇ ਪੁਰਾਣੇ
ਲੱਥੇ ਕਪੜੇ ਬੀਬੀ ਮੈਨੂੰ ਪਵਾ ਦੇੰਦੀ । ਮੈਂ ਨਾਂਹ- ਨੁੱਕਰ ਕਰਦੀ ਤਾਂ ਅਗੋੰ ਕਹਿੰਦੀ , ” ਵੱਡੇ ਭੈਣ ਭਰਾਵਾਂ ਦੇ ਉਤਾਰੇ ਕਪੜੇ ਪਾਉਣ ਨਾਲ ਪਿਆਰ ਵੱਧਦਾ ।” ਕੀ ਵਾਕਿਆ ਹੀ ਪਿਆਰ ਵੱਧਦਾ ਹੋਵੇਗਾ ? ਜਾਂ ਬੀਬੀ ਮੈਨੂੰ ਨਿਆਣੀ ਸਮਝ ਛੱਲ ਜਾਂਦੀ । ਇਹ ਤਾਂ ਬੀਬੀ ਜਾਣਦੀ ਹੋਊ । ਪਰ ਇਕ ਗੱਲ ਪੱਕੀ ਹੈ , ਨਿੱਕਿਆਂ ਦੇ ਹਿੱਸੇ ਪਿਆਰ ਵੱਧ ਆਉਂਦਾ । ਨੀਵਾਂ ਰਹਿਕੇ ਜਿਉਣ ਵਾਲਿਆਂ ਦੀਆਂ ਝੋਲੀਆਂ ਹਮੇਸ਼ਾ ਪਿਆਰ ਸਤਿਕਾਰ ਨਾਲ ਭਰੀਆਂ ਰਹਿੰਦੀਆਂ , ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ