More Punjabi Kahaniya  Posts
ਬਹਾਦਰ ਬੀਬੀ ਸ਼ਰਨ ਕੌਰ ਜੀ ਸ਼ਹੀਦ


ਬਹਾਦਰ ਬੀਬੀ ਸ਼ਰਨ ਕੌਰ ਜੀ ਸ਼ਹੀਦ ।
ਬੀਬੀ ਸ਼ਰਨ ਕੌਰ ਉਹ ਮਹਾਨ ਸ਼ਹੀਦ ਸਿੰਘਣੀ ਹੋਈ ਹੈ ਜਿਸ ਨੇ ਚਮਕੌਰ ਦੇ ਮੈਦਾਨੇ ਜੰਗ ਵਿਚ ਅੱਧੀ ਰਾਤੀ ਬਰਫੀਲੀ ਰਾਤ ਵਿੱਚ ਵੈਰੀ ਦਲ ਦੇ ਲਸ਼ਕਰ ਦੇ ਪਹਿਰੇਦਾਰਾਂ ਨੂੰ ਚੀਰਦੀ ਆਈ । ਸਿੰਘਾਂ ਦੀਆਂ ਲੋਥਾਂ ਇਕੱਠੀਆਂ ਕਰਕੇ ਉਨ੍ਹਾਂ ਦਾ ਸਤਿਕਾਰ ਸਹਿਤ ਸਸਕਾਰ ਕਰ ਕੇ ਮਹਾਨ ਕਰਤੱਵ ਨਿਭਾਇਆ । ਸ਼ਰਨ ਕੌਰ ਹਰੀ ਦੀ ਸ਼ਰਨ ਵਿਚ ਬਿਰਾਜ ਗਈ । ਆਪਣੇ ਪੰਥਕ ਭਰਾਵਾਂ ਦੀ ਅੰਤਮ ਸੇਵਾ ਨਿਭਾਉਂਦੀ ਸੱਚਖੰਡ ਜਾ ਪੁੱਜੀ । ਮਹਾਨ ਕਰਤੱਵ ਕਰ ਦਸ ਗਈ ਕਿ ਸਿੱਖ ਇਸਤਰੀਆਂ ਦੇ ਦਿਲਾਂ ਵਿੱਚ ਕੌਮ ਪ੍ਰਤੀ ਕਿੰਨੀ ਸ਼ਰਧਾ ਤੇ ਪਿਆਰ ਹੋਣਾ ਚਾਹੀਦਾ ਹੈ । ਆਪਣੀ ਸੂਰਮਤਾ , ਨਿਰਭੈਅਤਾ ਤੇ ਜੁਰਅਤ ਦਾ ਆਦਰਸ਼ ਬਣ ਕੇ ਸ਼ਹੀਦੀ ਜਾਮ ਪੀਤਾ ਤੇ ਆਉਣ ਵਾਲੀਆਂ ਪੀੜੀਆਂ ਨੂੰ ਦੱਸ ਗਈ ਕਿ ਸਿੱਖ ਇਸਤਰੀਆਂ ਕਿੰਨੀਆਂ ਦਲੇਰ , ਬਹਾਦਰ , ਨਿਡਰ ਤੇ ਦ੍ਰਿੜ ਸੰਕਲਪ ਹੋਣੀਆਂ ਚਾਹੀਦੀਆਂ ਹਨ ਤੇ ਦਸ਼ਮੇਸ਼ ਪਿਤਾ ਦੀਆਂ ਅੰਮ੍ਰਿਤਧਾਰੀ ਪੁੱਤਰੀਆਂ ਪੰਥਕ ਆਨ ਤੇ ਸ਼ਾਨ ਲਈ ਕੁਰਬਾਨ ਹੋਣ ਵਿੱਚ ਮਰਦਾਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹੁੰਦੀਆਂ । ਜਿਸ ਦੀ ਉਦਾਹਰਨ ਕੁਝ ਦਹਾਕਿਆਂ ਬਾਅਦ ਬੀਬੀਆਂ ਨੇ ਮੀਰ ਮੰਨੂੰ ਦੇ ਤਸੀਹੇ ਤੇ ਕਸ਼ਟ ਖਿੜੇ ਮੱਥੇ ਝਲ ਕੇ ਪੇਸ਼ ਕਰ ਦਿੱਤੀ ।
ਚਮਕੌਰ ਦੀ ਗੜੀ ਵਿੱਚੋਂ ਗੁਰੂ ਜੀ ਪੰਜਾਂ ਪਿਆਰਿਆਂ ਦਾ ਗੁਰਮਤਾ ਮੰਨ ਕੇ ਗੁਰੂ ਜੀ ਆਪਣਾ ਬਾਣਾ ਤੇ ਕਲਗੀ ਭਾਈ ਸੰਗਤ ਸਿੰਘ ਨੂੰ ਪਹਿਣਾ ਕੇ ਇਥੇ ਭਾਈ ਆਲਮ ਸਿੰਘ , ਝੰਡਾ ਬਰਦਾਰ ਤੇ ਸੰਗਤ ਸਿੰਘ ਨੂੰ ਏਥੇ ਛੱਡ ਗਏ । ਭਾਈ ਦਯਾ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਤਿੰਨਾਂ ਦਿਸ਼ਾਵਾਂ ਵਿਚ ਜਾ ਤਾੜੀ ਵਜਾਈ ਤੇ ਵਾਰੀ ਵਾਰੀ ਕਹੀ ਗਏ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਫੜ ਲਓ ! ਨਾਲ ਜੈਕਾਰੇ ਛੱਡੀ ਗਏ ਬੋਲੇ ਸੋ ਨਿਹਾਲ ! ਜੈਕਾਰਿਆਂ ਦਾ ਉਤਰ ਗੜੀ ਵਾਲੇ ਸਿੰਘ ਵੀ ਦੇਂਦੇ ਸਨ । ਰਾਤ ਚੁਪ ਚਾਪ ਵਿਚ ਗੂੰਜਾਂ ਪੈਣ ਨਾਲ ਮੁਗਲ ਸੈਨਾ ਘਾਬਰੀ ਤੇ ਅਬੜਵਾਹੀ ਉੱਠੀ ਜੋ ਹੱਥ ਵਿਚ ਆਇਆ ਹਨੇਰੇ ਵਿਚ ਇਕ ਦੂਜੇ ਦੀ ਵਾਢੀ ਕਰਨ ਲੱਗੇ ਪਤਾ ਨਾ ਲੱਗਾ ਕਿ ਵੈਰੀ ਕਿਹੜਾ ਹੈ ਆਪਣਾ ਕਿਹੜਾ ਹੈ।ਉਧਰ ਇਨ੍ਹਾਂ ਦੀ ਤਬਾਹੀ ਮੱਚੀ ਹੋਈ ਸੀ । ਹਾਰ ਕੇ ਇਨ੍ਹਾਂ ਨੂੰ ਪਤਾ ਲੱਗਾ ਤਾਂ ਸਮਝ ਕੇ ਹੱਟ ਗਏ । ਸਿਆਲ ਦੀ ਸਭ ਤੋਂ ਲੰਮੀਆਂ ਰਾਤਾਂ ਫਿਰ ਸੌਂ ਗਏ ।
ਇਕ ਮੁਟਿਆਰ ( ਸ਼ਰਨ ਕੌਰ ) ਹੱਥ ਵਿੱਚ ਦੀਵਾ ਲਈ ਫਿਰਦੀ ਹੈ । ਮੀਲਾਂ ਵਿਚ , ਹੁਣ ਅਧੀ ਕੁ ਰਾਤ ਤੋਂ ਜ਼ਿਆਦਾ ਦਾ ਸਮਾਂ ਸੀ।ਚੌਹੀਂ ਪਾਸੀ ਘੁੱਪ ਹਨੇਰਾ ਸੀ । ਜਿਥੇ ਸਾਰਾ ਦਿਨ ਤਲਵਾਰਾਂ ਦੀ ਛਨਕਾਰ ਦਾ ਬਰਛਿਆਂ ਦਾ ਟੁੱਟ – ਭੱਜਣ ਦਾ ਖੜਕਾ ਹੁੰਦਾ ਰਿਹਾ । ਜ਼ਖਮੀਆਂ ਤੇ ਮਰਨ ਵਾਲਿਆਂ ਦੀਆਂ ਚੀਖਾਂ ਘੋੜਿਆਂ ਦੀਆਂ ਟਾਪਾਂ ਦਾ ਖੜਕਾ ਬੰਦ ਹੋ ਚੁੱਪ ਚਾਪ ਦਾ ਵਾਤਾਵਰਨ ਸੀ । ਸਵਾਏ ਲੋਥਾਂ ਦੇ ਢੇਰਾਂ ਤੋਂ ਹੋਰ ਕੁਝ ਨਹੀਂ ਦਿੱਸਦਾ । ਇਕ ਮੁਟਿਆਰ ਸ਼ਰਨ ਕੌਰ ਹੱਥ ਵਿੱਚ ਦੀਵਾ ਲਈ ਫਿਰਦੀ ਹੈ ।ਮੀਲਾਂ ਵਿੱਚ ਖਿਲਰੀਆਂ ਲੋਥਾਂ ਨੂੰ ਚੀਰ ਕੇ ਲੰਘ ਚਮਕੌਰ ਦੀ ਗੜੀ ਆ ਪੁੱਜੀ । ਇਸ ਲਹੂ ਭਿਜੀ ਰਣ ਭੂਮੀ ਵਿਚ ਇਸ ਵੇਲੇ ਇਕ ਇਕੱਲੀ ਔਰਤ ? ਫਿਰ ਪਸ਼ੂਆਂ ਤੇ ਮੁਰਦਿਆਂ ਦੀਆਂ ਲੋਥਾਂ ਦੇ ਅੰਬਾਰ ਲੱਗੇ ਹੋਣ । ਜਿਨ੍ਹਾਂ ਲੋਥਾਂ ਨੂੰ ਵੇਖ ਕੇ ਮਨੁੱਖਾਂ ਦਾ ਦਿਲ ਧੜਕਣ ਲੱਗ ਪੈਂਦਾ ਹੈ । ਉਥੇ ਰਾਤ ਸ਼ਾਹੀ ਲਸ਼ਕਰ ਦੇ ਕਰੜੇ ਪਹਿਰੇ ਨੂੰ ਆਦਮੀ ਕੀ ਪੰਛੀ ਲਈ ਚੀਰਨਾ ਮੁਸ਼ਕਲ ਹੈ ਇਸ ਬਹਾਦਰ ਇਸਤਰੀ ਦਾ ਹੀ ਕੰਮ ਏਵੇ ਰਾਤ ਦੇ ਹਨੇਰੇ ਵਿਚੋਂ ਵੈਰੀਆਂ ਦੇ ਦਲਾਂ ਵਿਚੋਂ ਨਿਰਭੈ ਹੋ ਕੇ ਲੰਘ ਕੇ ਆਉਣਾ ।
ਕਚੀ ਗੜੀ ਕੋਲ ਪੁਜਦਿਆਂ ਲੋਥਾਂ ਫੋਲਣੀਆਂ ਸ਼ੁਰੂ ਕਰ ਦਿੱਤੀਆਂ । ਹਰ ਵਾਲਾਂ ਵਾਲੀ ਲੋਥ ਨੂੰ , ਕੜੇ ਵਾਲੀ ਬਾਹ ਨੂੰ ਲੱਭਦੀ ਹੈ । ਇਸ ਥਾਂ ਲਾਗੇ ਇਕ ਆਜੜੀਆਂ ਦਾ ਵਾੜਾ ਸੀ । ਜਿਥੇ ਸੈਂਕੜੇ ਮਣ ਕੰਡਿਆਂ ਵਾਲੇ ਛਾਪੇ ਇਕੱਠੇ ਕਰਕੇ ਭੇਡਾਂ ਦਾ ਵਾੜਾ ਬਣਾਇਆ ਹੋਇਆ । ਉਨ੍ਹਾਂ ਵਿੱਚ ਜੰਗਲੀ ਜਾਨਵਰ ਬਹੁਤ ਹੁੰਦੇ ਸਨ ਇਸ ਲਈ ਬਹੁਤ ਛਾਪੇ ਤੇ ਕੰਡੇਦਾਰ ਰੁਖ਼ ਵੱਢ ਕੇ ਸੁਟੇ ਹੋਏ ਸਨ । ਇਸ ਤਰ੍ਹਾਂ ਸਾਰੇ ਸਿੱਖਾਂ ਦੀਆਂ ਲੋਥਾਂ ਇਕੱਠੀਆਂ ਕਰਦੀ ਤੇ ਨਾਲ ਕਹਿੰਦੀ “ ਹੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)