ਤੇਹਰਵਾਂ——
ਰਵਿੰਦਰ ਹੈ ਤਾਂ ਮੇਰਾ ਦੂਰ ਦਾ ਰਿਸ਼ਤੇਦਾਰ,ਪਰ ਮੇਰੇ ਸ਼ਹਿਰ ਚ ਰਹਿੰਦਾ ਹੋਣ ਕਰਕੇ ਮੈਨੂੰ ਭੈਣਾਂ ਤੋਂ ਵੀ ਵੱਧ ਸਮਝਦਾ ਰਿਹਾ। ਹਰ ਦਿਨ-ਤਿਹਾਰ ਪੂਰੇ ਟੱਬਰ ਨਾਲ ਪਹੁੰਚਦਾ ਰਿਹਾ।ਉਸ ਸ਼ਹਿਰ ਤੋਂ 20 ਸਾਲ ਹੋ ਗਏ ਨਿਕਲਿਆਂ।ਘੱਟ ਵੱਧ ਹੀ ਮੁੜ ਜਾ ਹੋਇਆ। ਕਲ ਪਤਾ ਲਗਾ ਕਰੋਨਾ ਨੇ ਉਹਦੀ ਮਾਂ ਤੇ ਭੈਣ ਨੂੰ 2 ਦਿਨਾਂ ਚ ਵਾਰੋ ਵਾਰੀ ਨਿਗਲ ਲਿਆ।
ਅਜ ਫੋਨ ਤੇ ਉਹ ਭੂਬਾਂ ਮਾਰ ਰੋ ਪਿਆ। ਕਿਵੇਂ ਹੋਇਆ ਪੁੱਛਣ ਤੇ ਦਸਣ ਲੱਗਾ
” ਦੀਦੀ! ਲੁੱਟਿਆ ਗਿਆ ਮੈਂ। ਛੋਟੀ ਲੁਧਿਆਣੇ ਕਈ ਦਿਨ ਹਸਪਤਾਲ ਰਹਿ ਕੇ ਦਮ ਤੋੜ ਗਈ। ਉਹਨੂੰ ਵੇਖ ਕੇ ਆਏ ਤਾਂ ਦੂਜੇ ਦਿਨ ਮਾਂ ਨੇ ਆਪਣੇ ਲਾਡਲੇ ਨੂੰ ਧੋਖਾ ਦੇ ਦਿੱਤਾ। ਇਕ ਦਿਨ ਭੈਣ ਨੰ ਤੋਰਿਆ ਦੂਜੇ ਦਿਨ ਮਾਂ ਨੂੰ। ਛੋਟੀ ਦੇ ਫੁਲ ਚੁਗਣ ਗਏ ਤੇ ਆਕੇ ਫਿਰ ਮਾਂ ਦੇ। ਹੁਣ ਉਹਦੀ ਅੰਤਮ ਅਰਦਾਸ ਤੇ ਚੱਲੇ ਆ ਕਲ ਨੂੰ ਆਕੇ ਮਾਂ ਦਾ ਭੋਗ ਪਾਣਾ। ਅਸੀਂ ਸਾਰਾ ਟੱਬਰ ਜੰਲਧਰ ਲੁਧਿਆਣੇ ਦੇ ਚਕਰ ਲਾਈ ਜਾਂਦੇ ਆ। ਦੀਦੀ! ਲਗਦਾ ਮੈਂ ਤਾਂ ਪਾਗਲ ਹੋ ਗਿਆਂ, ਕੁੱਝ ਸੁਝਦਾ ਨੀ।”
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ