ਫੁਲਕਾਰੀ ਪਾਕੇ ਦਿੱਤੀ ਬੂਰੀ ਮੱਝ , ਜਿਸ ਤੋਂ ਕਦੀ ਮੱਖੀ ਤਿਲਕਦੀ ਸੀ …ਸੁੱਕੀ ਕੰਗੌੜ ,ਅੰਦਰ ਧੱਸੀਆਂ ਅੱਖਾਂ ਤੇ ਝੋਲਮਾਰਦੀ ਨੂੰ ਵੀਰ ਨੇ ਵਿਹੜੇ ਲਿਆ ਬੱਧਾ।
ਵੰਨ ਸਵੰਨੀਆਂ ਨਵੀਆਂ ਨਿਕੋਰ ਲਿਸ਼ਕਦੀਆਂ ਕੀਮਤੀ ਵਸਤਾਂ ਜਿਨ੍ਹਾਂ ਨੂੰ ਚਾਈਂ ਚਾਈੰ ਮੌਲੀਆਂ ਬੰਨ , ਸ਼ਗਨਾਂ ਸਾਰਥਾਂ ਨਾਲ ਦਹੇਜ਼ ਦੇ ਰੂਪ ਵਿੱਚ ਗੱਡਿਆਂ ਤੇ ਲੱਧ ਤੋਰਿਆ ਸੀ ..ਉਨ੍ਹਾਂ ਚਿੱਬ-ਖੜੀਬੀਆਂ ਟੁੱਟੀਆਂ -ਭੱਜੀਆਂ ਨੂੰ ਰੇਹੜਿਆਂ ਤੋਂ ਉਤਾਰ ਵਰਾਂਡੇ ਵਿੱਚ ਲਿਆ ਰੱਖਿਆ।
ਛੁੱਟ-ਛੁੱਡਾਵੇ ਤੋਂ ਬਾਅਦ ਵਾਪਿਸ ਆਏ ਦਹੇਜ਼ ਨੂੰ ਵੇਖ ਜਿਥੇ ਆਂਡ-ਗੁਆਂਢ ਤੇ ਸ਼ਰੀਕੇ ਨੇ ਰੱਜਕੇ ਛੱਜ ‘ਚ’ ਪਾ ਛੁੱਟਿਆ …ਉਥੇ ਲੋਕਾਂ ਮੂੰਹ ਜੋੜ ਜੋੜ ਭਾਂਤ-ਭਾਂਤ ਦੀਆਂ ਊਜਾਂ ਲਾਉਣ ਵਾਲੀ ਕਸਰ ਨਾ ਛੱਡੀ।
ਅੰਮੜੀ !! ਕੋਲੋਂ ਧੀ ਦੀ ਬਰਬਾਦੀ ਸਹਿ ਨਾ ਹੋਈ। ਜਿਸ ਮੰਦੜੇ ਦਿਨ ਦਹੇਜ਼ ਘਰ ਮੁੜਿਆ, ਉਸੇ ਰਾਤ ਉਹ ਸੁੱਤੀ ਸੋੰ ਗਈ।
ਬਾਪੂ ਜੋ ਪਰੇ ਪੰਚਾਇਤਾਂ ਵਿੱਚ ਲੋਕਾਂ ਦੇ ਝਗੜੇ ਛਿੰਨਾਂ ਪਲਾਂ ਵਿੱਚ ਨਿਬੇੜਣ ਦੀ ਮੁਹਾਰਤ ਰੱਖਦਾ ਸੀ ….ਆਪਣੀ ਲਾਡਲੀ ਧੀ ਦਾ ਕੇਸ ਭਰੀ ਕਚਹਿਰੀ ਹਾਰ ਗਿਆ।
ਇਸ ਨਿਮੋਸ਼ੀ ਦੇ ਮਾਰੇ ਉਸ ਪਰੇ ਵਿੱਚ ਜਾਣਾ ਛੱਡ ਦਿੱਤਾ । ਹੁਣ ਤੇ ਉਹ ਖੁਸ਼ੀ-ਗਮੀ ਦੇ ਆਏ ਸੱਦੇ ਤੇ ਵੀ ਨਾ ਜਾਂਦਾ । ਜੇ ਮੈਂ ਕਹਿੰਦੀ , “ਬਾਪੂ ਹਿੰਮਤ ਨਹੀਂ ਹਾਰੀਦੀ , ਰਾਜਿਆਂ ਰਾਣਿਆਂ ਦੀਆਂ ਧੀਆਂ ਨਾਲ ਵੀ ਇਸ ਤਰ੍ਹਾਂ ਦੇ ਕਹਿਰ ਹੋ ਜਾਂਦੇ , ਫੇਰ ਅਸੀਂ ਕੇਹਦੇ ਪਾਣੀ ਹਾਰ ਹਾਂ । ਤੂੰ ਆਪ ਕਹਿੰਦਾ ਹੁੰਦਾ ਸੀ , “ਮਾੜੇ -ਚੰਗੇ ਵਕਤ ਵਿੱਚ ਵੀ ਸਮਾਜ ਦਾ ਹਿੱਸਾ ਬਣੇ ਰਹਿਣਾ ਚਾਹੁੰਦਾ । ਫਿਰ ਹੁਣ ਤੂੰ ਕਿਉਂ ਅੰਦਰ ਪੈਕੇ ਮੁੱਕੀ ਜਾਨਾ । ਇਸ ਹੋਏ ਅਨਰਥ ਲਈ ਨਾ ਤੇਰੀ ਧੀ ਤੇ ਨਾ ਤੂੰ ਗੁਨਾਹਗਾਰ ਏ । ਦੋਸ਼ੀ ਤਾਂ ਉਹ ਨੇ ਜਿਨ੍ਹਾਂ ਸਾਡੇ ਨਾਲ ਧੋਖਾ ਕੀਤਾ । .ਜੇ ਕੋਈ ਸੱਦਾ ਦੇਣ ਆਉਂਦਾ ਤਾਂ ਦਿਲ ਵੱਡਾ ਕਰਕੇ ਹਾਜ਼ਰੀ ਭਰ ਆਇਆ ਕਰ।”
“ਪੁੱਤ ਦਾਤਰੀ ਨੂੰ ਇਕ ਪਾਸੇ ਦੰਦੇ ਹੁੰਦੇ ਨੇ ਪਰ ਇਸ ਦੁਨੀਆ ਨੂੰ ਦੋਵੀਂ ਪਾਸੇ ਦੰਦੇ ਆ। ਜਿਹੜੀ ਧਿਰ ਨਾਲ ਧੱਕਾ ਹੋਇਆ ਹੋਵੇ ਉਹ ਹਮਦਰਦੀ ਦੀ ਪਾਤਰ ਹੁੰਦੀ ਪਰ ਇਹ ਲੋਕ ਹਮਦਰਦੀ ਦੀ ਥਾਂ ਟਿੱਚਰਾਂ ਕਰਨੋ ਬਾਜ ਨਹੀਂ ਆਉਂਦੇ ।
ਉਸ ਦਿਨ ਜੈਲਦਾਰ ਦੇ ਘਰ ਅਖੰਡ ਪਾਠ ਤੇ ਗਿਆ ਸਾਂ । ਮਿੰਦਰ ਸਿਉੰ ਕਹਿੰਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ