ਨਾਭਾ- ਹਲਕਾ ਨਾਭਾ ਦੇ ਨੇੜਲੇ ਪਿੰਡ ਰੋਹਟਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਰਿਵਾਰ ਅਤੇ ਸਿੰਘਾਂ ਸਮੇਤ ਸੰਨ 1665 ‘ਚ ਸ੍ਰੀ ਅਨੰਦਪੁਰ ਸਾਹਿਬ ਤੋਂ ਪਿੰਡ ਘਨੋਲੀ, ਰੋਪੜ, ਨੰਦਪੁਰ, ਘਲੋੜ, ਟਹਿਲਪੁਰਾ, ਨੌ ਲੱਖਾ, ਲੰਘ, ਸਿੰਬੜੋ, ਧੰਗੇੜਾ, ਅਗੋਲ ਹੁੰਦੇ ਹੋਏ ਪਿੰਡ ਰੋਹਟਾ ਪਹੁੰਚੇ ਜਿੱਥੇ ਉਨ੍ਹਾਂ ਨਾਲ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਮਾਮਾ ਕਿ੍ਪਾਲ ਚੰਦ ਜੀ, ਭਾਈ ਸੰਗਤੀਆ ਜੀ, ਭਾਈ ਸਾਹਿਬ ਚੰਦ ਜੀ, ਭਾਈ ਕਿ੍ਪਾਲ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ, ਭਾਈ ਉਧੇ ਜੀ, ਭਾਈ ਜੈਤਾ ਜੀ, ਭਾਈ ਨੱਥੂ ਰਾਮ ਜੀ ਰਬਾਬੀ ਨਾਲ ਸਨ | ਇਸ ਪਿੰਡ ‘ਚ ਗੁਰੂ ਸਾਹਿਬ ਨੇ 2 ਦਿਨ ਡੇਰਾ ਲਗਾਇਆ, ਇਤਿਹਾਸ ਮੁਤਾਬਿਕ ਗੁਰੂ ਸਾਹਿਬ ਨੇ ਪਹਿਲੀ ਰਾਤ ਇਸ ਪਿੰਡ ‘ਚ ਰੁਕਣ ਦਾ ਨਗਰ ਵਾਸੀਆਂ ਨੂੰ ਨਹੀਂ ਪਤਾ ਚੱਲਿਆ ਅਗਲੇ ਦਿਨ ਗੁਰੂ ਸਾਹਿਬ ਨੇ ਪਿੰਡ ‘ਚ ਮੱਝਾਂ ਚਾਰਦੇ ਪਾਲੀਏ ਨੂੰ ਪਿੰਡ ‘ਚ ਕਿਸੇ ਗੁਰਸਿੱਖ ਦਾ ਘਰ ਹੋਣ ਬਾਰੇ ਪੁੱਛਿਆ ਤਾਂ ਗੁਰੂ ਸਾਹਿਬ ਦੇ ਕਹਿਣ ਉਪਰੰਤ ਪਾਲੀਏ ਨੇ ਪਿੰਡ ਦੇ ਝੰਡਾ ਸਿੰਘ ਦੇ ਘਰ ਸੁਨੇਹਾ ਪਹੁੰਚਾ ਆਇਆ, ਭਾਈ ਝੰਡਾ ਸਿੰਘ ਆਪਣੇ ਪਿਤਾ ਜੀ ਸਮੇਤ ਕੁਝ ਪ੍ਰਸ਼ਾਦੇ ਲੈ ਗੁਰੂ ਸਾਹਿਬ ਨੂੰ ਮਿਲਣ ਲਈ ਪਹੁੰਚੇ, ਗੁਰੂ ਸਾਹਿਬ ਨੇ ਪ੍ਰਸ਼ਾਦਾ ਛੱਕਣ ਉਪਰੰਤ ਝੰਡਾ ਸਿੰਘ ਨੂੰ ਕੀਰਤਨ ਕਰਨ ਲਈ ਕਿਹਾ, ਝੰਡਾ ਸਿੰਘ ਅਤੇ ਉਸ ਦੇ ਪਿਤਾ ਵਲੋਂ ਕੀਤੇ ਕੀਰਤਨ ਦੌਰਾਨ ਗੁਰੂ ਸਾਹਿਬ ਖ਼ੁਸ਼ ਹੋਏ, ਝੰਡਾ ਸਿੰਘ ਵਲੋਂ ਨੇੜਲੇ ਪਿੰਡਾਂ ਦੇ ਕੁਝ ਲੋਕਾਂ ਨੂੰ ਪ੍ਰੇਰਕੇ ਗੁਰੂ ਸਾਹਿਬ ਕੋਲ ਦਰਸ਼ਨਾਂ ਲਈ ਲੈ ਆਇਆ ਅਤੇ ਰਾਤ ਦਾ ਦੀਵਾਨ ਸਜਿਆ ਕੁਝ ਪਰਿਵਾਰਾਂ ਨੇ ਗੁਰੂ ਸਾਹਿਬ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Gurpreet Singh
Waheguru ji