ਅੱਜ ਦਾ ਦਿਨ ਬਹੁਤ ਹੀ ਵਧੀਆ ਰਿਹਾ ਸ਼ਾਈਦ ਅੱਜ ਖੁਸ਼ੀ ਹਰ ਇੱਕ ਦੇ ਮੁੱਖ ਉੱਤੇ ਸੀ | ਮੈਂ ਕੰਮ ਕਰਦਿਆਂ ਆਪਣੀ ਥਕਾਵਟ ਨੂੰ ਹੋਰ ਜ਼ੋਰ ਨਾਲ ਅੰਦਰ ਲਿਆ ਰਿਹਾ ਅਤੇ ਕਹਿ ਰਿਹਾ ਰੱਬਾ ਮਿਹਰ ਕਰੀਂ | ਭੁੱਖ ਦਾ ਸ਼ੋਰ ਅੰਦਰ ਮੇਰੇ ਬਹੁਤ ਮੱਚਦਾ ਰਿਹਾ | ਮੈਂ ਨਾਲ-ਨਾਲ ਇਹ ਵੀ ਸੋਚਦਾ ਰਹਿੰਦਾ ਕਦੋਂ ਜ਼ਲਦੀ ਬ੍ਰੇਕ ਹੋਵੇ ਅਤੇ ਮੈਂ ਨਾਲ ਲੱਗਦੇ tim hortons ਜਾ ਕੇ ਇੱਕ ਕੱਪ ਚਾਹ ਦਾ ਪੀ ਆਵਾਂ | ਚਾਹ ਸਿਰਫ ਸਵਾਦ ਅਤੇ ਜਾਨ ਪਾਉਣ ਲਈ ਪਰ ਜੋ ਮੇਰੇ ਸ਼ਰੀਰ ਦੇ ਥੱਕੇ ਅੰਗ ਹਨ, ਹਮੇਸ਼ਾ ਉਹ ਪਹਿਲ ਮੰਗਦੇ ਹਨ | ਖੈਰ ਪਹਿਲੇ ਪਹਿਰ ਦਾ ਕੰਮ ਕਰ ਰਿਹਾ ਅਤੇ ਦੂਜਾ ਪਹਿਰ ਚੜ੍ਹਦਾ ਰਿਹਾ | ਮੈਂ ਆਪਣੇ ਕੰਮ ਵਿੱਚ ਮਸਤ ਹੁੰਦਾ ਅਤੇ ਆਪਣੀ ਘੜੀ ਦੀ ਸੂਈਆਂ ਵੱਲ ਵੇਖਦਾ ਰਿਹਾ | ਅਜੇ ਗਿਆਰਾਂ ਵੱਜਣ ਹੀ ਵਾਲੇ ਸੀ ਕਿ ਮੇਰਾ ਮਿੱਤਰ ਅੰਗਦ ਭਾਜੀ ਉਹ ਮੇਰੇ ਕੋਲ ਖੁਸ਼ੀ-ਖੁਸ਼ੀ ਆਏ ਅਤੇ ਮੈਨੂੰ ਕਹਿਣ ਲੱਗੇ :
ਅੰਗਦ : ਭਾਜੀ ਇੱਕ ਖੁਸ਼ਖ਼ਬਰੀ ਸੁਣਾਵਾਂ ?
ਜਿਤੇਸ਼ : ਹਾਂਜੀ, ਬੇਝਿਜਕ ਜਲਦੀ ਸੁਣਾਵੋਂ |
ਅੰਗਦ ਭਾਜੀ : ਭਾਜੀ ਆਪਣੇ ceva ਵਾਲਿਆਂ ਨੇ ਪੀਜਾ ਅਤੇ ਕੋਲ੍ਡ ਡਰਿੰਕ ਦਾ ਲੰਗਰ ਲਗਾਉਣਾ ਹੈ, ਅਗਲੀ ਬ੍ਰੇਕ ਵਿੱਚ ਅਤੇ ਆਪਣੇ ਕੋਲ ਸਿਰਫ ਅੱਧਾ ਘੰਟਾ ਰਹਿ ਚੁਕਿਆ ਹੈ |
ਜਿਤੇਸ਼ : ਅੱਛਾ ਜੀ, ਇਹ ਤਾ ਖੁਸ਼ੀ ਵਾਲੀ ਗੱਲ ਹੋਈ ਅਤੇ ਮੇਰੀ ਕਿ ਸਬ ਦੀ ਭੁੱਖ ਵੀ ਜਲਦ ਮਿੱਟ ਜਾਵੇਗੀ, ਪਿੱਜਾ ਵੀ ਇੱਕ ਤਰਾਂ ਦੀ ਰੋਟੀ ਹੀ ਹੈ |
ਅੰਗਦ ਭਾਜੀ : ਹਾਂਜੀ ਭਾਜੀ, ਤੁਸੀਂ ਬੱਸ ਸਾਢੇ ਗਿਆਰਾਂ ਵੱਜਣ ਦਿਓ, ਅੱਪਾਂ ਸਬ ਨੇ ਉਹ ਸਾਹਮਣੇ ਬਾਹਰ ਵੱਲ ਨੂੰ ਤੁਰ ਪੈਣਾ |
ਜਿਤੇਸ਼ : ਉਹ ਤਾਂ ਬਹੁਤ ਚੰਗੀ ਗੱਲ ਹੈ, ਇੱਕ ਸਵਾਲ ਹੈ ਜੋ ਮੇਰੇ ਮੰਨ ਅੰਦਰ ਆਇਆ |
ਅੰਗਦ ਭਾਜੀ : ਹਾਂਜੀ ਭਾਜੀ ਤੁਸੀਂ ਪੁਛੋ |
ਜਿਤੇਸ਼ : ਇਹ ਕਿਸ ਖੁਸ਼ੀ ਵਿੱਚ ਪੀਜਾ ਵੰਡ ਰਹੇ ਹਨ ?
ਅੰਗਦ ਭਾਜੀ : ਇਹ ਨਹੀਂ ਪਤਾ ਸ਼ਾਈਦ ਇਹਨਾਂ ਦਾ ਕੰਮ ਜੋਰਾਂ ਉੱਤੇ ਚੱਲ ਪਿਆ ਹੋਣਾ |
ਜਿਤੇਸ਼ : ਗੱਲ ਤਾ ਸਹੀ ਹੈ, ਮੈਨੂੰ ਲੱਗਦਾ ਕਿ ਇਹ ਜੇਠ ਮਹੀਨੇ ਮੀਂਹ ਦੇ ਲਈ ਰੱਬ ਅੱਗੇ ਕਿਸੀ ਨੇ ਜਰੂਰ ਅਰਦਾਸ ਕਰਵਾਈ ਹੋਣੀ ਸ਼ਾਈਦ ਤਾਂਹੀਓ ਇਹ ਸਬ ਕਰ ਰਹੇ ਹਨ |
ਅੰਗਦ ਭਾਜੀ : ਮੈਨੂੰ ਵੀ ਇਹੀ ਲੱਗਦਾ ਪਰ ਇਥੇ ਤਾਂ ਅੱਪਾਂ ਬਾਹਰਲੇ ਮੁਲਖ ਵਿੱਚ ਰਹਿੰਦੇ ਹਾਂ | ਇੱਥੇ ਇਹ ਸਬ ਕੌਣ ਕਰਵਾਉਗਾ ?
ਜਿਤੇਸ਼ : ਉਹ ਹੋ , ਮੈਂ ਤਾਂ ਸੋਚਿਆ ਕਿ ਇਹ ਇੰਡੀਆ, ਲੈ ਦੱਸ ਇਹ ਤਾਂ ਕਨੈਡਾ ਪਾਈ | ਮੇਰਾ ਹੀ ਧਿਆਨ ਬੱਦਲ ਗਿਆ ਕਿਉਂਕਿ ਇੱਥੇ ਮੈਨੂੰ ਸਾਰੇ ਆਪਣੇ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ