ਅਵਤਾਰ ਸਿੰਘ ਰਾਏ ਬਰਮਿੰਘਮ
ਮੈਂ 1958 ਤੋਂ 1963 ਦੇ ਵਿਚਕਾਰ।
ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਮੋਰਾਂਵਾਲੀ ਵਿਖੇ ਪੜ੍ਹਿਆ ਸਾਂ। ਮਾਣਯੋਗ ਮਾਸਟਰ ਸ੍ਰੀ ਬਖ਼ਸ਼ੀ ਰਾਮ ਸਿਧੂ ਜੀ ਹੋਰਾਂ ਨੇ ਸਾਨੂੰ ਮੁਢਲੀ ਵਿੱਦਿਆ ਪ੍ਰਦਾਨ ਕੀਤੀ। ਸ੍ਰੀ ਬਖ਼ਸ਼ੀ ਰਾਮ ਜੀ ਡਸਿਪਲਿਨ ਦੇ ਬੜੇ ਪੱਕੇ ਸਨ। ਪਰ ਹਰ ਗੱਲ ਬੜੇ ਪਿਆਰ ਨਾਲ ਸਮਝਾਇਆ ਕਰਦੇ ਸਨ। ਇਸੇ ਕਰਕੇ ਉਹ ਮੈਨੂੰ ਬੜੇ ਚੰਗੇ ਲੱਗਦੇ ਸਨ। ਉਹ ਮੋਰਾਂਵਾਲੀ ਦੇ ਹੋਣ ਕਰਕੇ ਸਦਾ ਆਪਣੇ ਆਪਣੇ ਲੱਗਦੇ।
1963 ਵਿੱਚ ਮੈਂ ਸੰਤ ਘਨਈਆ ਸਿੰਘ ਖਾਲਸਾ ਹਾਈ ਸਕੂਲ ਪਠਲਾਵਾ ਮੋਰਾਂਵਾਲੀ ਵਿਖੇ ਛੇਵੀਂ ਜਮਾਤ ਵਿੱਚ ਦਾਖਲਾ ਲੈ ਲਿਆ। 1968 ਵਿੱਚ ਦਸਵੀਂ ਪਾਸ ਕੀਤੀ ‘ਤੇ ਮੈਂ ਇੰਗਲੈਂਡ ਆ ਗਿਆ। ਸਾਲ ਆਉਂਦੇ ਗਏ, ਸਾਲ ਜਾਂਦੇ ਗਏ। ਜ਼ਿੰਦਗੀ ਆਪਣੀ ਤੋਰੇ ਤੁਰਦੀ ਗਈ। ਕਈ ਯਾਦਾਂ ਵਿੱਚੋਂ ਵਿੱਸਰ ਗਏ। ਕਈ ਮੀਲ ਪੱਥਰਾਂ ਵਾਂਗ ਉਵੇਂ ਦੇ ਉਵੇਂ ਚੇਤਿਆ ਦੀ ਧਰਤੀ ਵਿੱਚ ਗੱਡੇ ਰਹੇ। ਉਹਨਾਂ ਚੇਹਰਿਆਂ ਵਿੱਚੋਂ ਇੱਕ ਚੇਹਰਾ ਸਿੱਧੂ ਸਾਹਿਬ ਦਾ ਵੀ ਸੀ। ਜਿਨਾਂ ਲਈ ਮੇਰੇ ਮਨ ਵਿੱਚ ਹਮੇਸ਼ਾ ਇੱਜ਼ਤ ਅਤੇ ਮਾਣ ਬਣਿਆ ਰਿਹਾ।
ਇੰਡੀਆ ਦੀਆਂ ਫੇਰੀਆਂ ਸਮੇਂ ਮੇਰੀ ਬੜੀ ਤਮੰਨਾ ਰਹਿੰਦੀ ਕਿ ਮੈਂ ਸਿਧੂ ਸਾਹਿਬ ਹੋਰਾਂ ਨੂੰ ਮਿਲਾਂ। ਅਤੇ ਉਹਨਾਂ ਨੂੰ ਉਹਨਾਂ ਦਾ ਬਣਦਾ ਸਰਦਾ ਸਤਿਕਾਰ ਦੇਵਾਂ। ਗੁਰੂ ਤਾਂ ਆਖਰ ਗੁਰੂ ਹੀ ਹੁੰਦਾ ਹੈ ਨਾ। ਉਹ ਵੀ ਮੇਰਾ ਪਹਿਲਾ ਗੁਰੂ…
ਪਰ ਅਫ਼ਸੋਸ ਉਹਨਾਂ ਦਿਨਾਂ ਵਿੱਚ ਉਹ ਸ਼ਾਇਦ ਲੁਧਿਆਣੇ ਰਹਿੰਦੇ ਸਨ। ਬਹੁਤ ਵਾਰ ਸੋਚਣ ਦੇ ਬਾਵਜੂਦ ਵੀ ਮੈਂ ਮਿਲਣ ਨਾ ਜਾ ਸਕਿਆ।
ਮੋਹਰਲੇ ਤੋਂ ਮੋਹਰਲੇ ਸਾਲ ਸਮਾਂ ਲੰਘਦਾ ਗਿਆ। ਮੈਂ ਮਿਲਣ ਨਾ ਜਾ ਸਕਿਆ। ਫਿਰ ਉਹਨਾਂ ਨੂੰ ਕਿਸੇ ਘਰੇਲੂ ਝਗੜੇ ਦੇ ਕਾਰਨ ਜੇਲ੍ਹ ਹੋ ਗਈ। ਮੇਰਾ ਉਹਨਾਂ ਨਾਲ਼ ਮੇਲ਼ ਹੋਣਾ ਹੋਰ ਵੀ ਮੁਸ਼ਕਿਲ ਹੋ ਗਿਆ।
ਮੈਂ ਜਦੋਂ ਵੀ ਪਿੰਡ ਆਉਂਦਾ ਮੇਰੇ ਨਾਲ ਮੇਰੇ ਤਿੰਨ ਵੱਡੇ ਭਰਾਵਾਂ ਵਿੱਚੋਂ ਕੋਈ ਨਾ ਕੋਈ ਮੇਰੇ ਨਾਲ ਹੁੰਦਾ।
ਇਸ ਵਾਰ ਮੇਰੇ ਨਾਲ ਮੇਰੇ ਸਭ ਤੋਂ ਵੱਡੇ ਭਾਜੀ ਨਿਰਮਲ ਸਿੰਘ ਹੋਰੀ ਸੀ। ਸਾਡੀ ਜਦੋਂ ਵੀ ਬੰਗਿਆਂ ਦੀ ਫੇਰੀ ਲਗਦੀ। ਭਾਜੀ ਨੇ ਆਪਣਾ ਕੰਮ ਮੁਕਾ ਕੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਗੇਟ ਕੋਲ ਚੁੰਨੀਆਂ ਰੰਗਣ ਵਾਲ਼ਿਆਂ ਦੀ ਹੱਟੀ ‘ਤੇ ਗੱਪ ਛੱਪ ਲਈ ਆ ਬਹਿਣਾ। ਅਸੀਂ ਖ਼ਰੀਦਾਰੀ ਕਰਕੇ ਅਖੀਰ ਵਿੱਚ ਉਹਨਾਂ ਨੂੰ ਚੁੱਕਣਾ ਹੁੰਦਾ ਸੀ।
ਹਾਰਨ ਵੱਜਣ ‘ਤੇ ਭਾਜੀ ਹੋਰੀ ਗੱਡੀ ‘ਚੇ ਬੈਠ ਜਾਣਾ ਤੇ ਚਲੋ ਚਲੀ ਹੋ ਜਾਣੀ। ਕਿਉਂਕਿ ਉਸ ਜਗ੍ਹਾ ਬਹੁਤ ਦੇਰ ਰੁਕਣਾ ਮੁਨਾਸਬ ਨਹੀਂ ਸੀ।
ਇਸ ਵਾਰੀ ਭਾਜੀ ਹੋਰੀ ਦੁਕਾਨ ‘ਤੇ ਬੈਠੇ ਇੱਕ ਸ਼ਖ਼ਸ ਨਾਲ ਐਸੇ ਗੱਲੀਂ ਰੁੱਝੇ ਕਿ ਤੁਰਨ ਦਾ ਨਾਂ ਹੀ ਨਾ ਲੈਣ। ਦੋ ਤਿੰਨ ਹਾਰਨਾ ਬਾਅਦ ਮੈਨੂੰ ਹਾਰ ਕੇ ਗੱਡੀ ‘ਚੋਂ ਉਤਰ ਕੇ ਜਾਣਾ ਪਿਆ, ਤਾਂ ਕਿਧਰੇ ਤੁਰੇ। ਗੱਡੀ ਵਿੱਚ ਬੈਠ ਐਧਰ ਉਧਰ ਦੀਆਂ ਗੱਲਾਂ ਕਰਨ ਲਗ ਪਏ।
ਗੱਲਾਂ ਕਰਦਿਆਂ ਮੈਂ ਗਿਲੇ ਵਜ੍ਹੋ ਕਿਹਾ, ਤੁਸੀ ਚੰਗੇ ਬੰਦੇ ਹੋ। ਤੁਹਾਨੂੰ ਚੰਗਾ ਭਲਾ ਪਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ