ਮਹਾਨ ਕੋਸ਼ ਦੀ ਲਿਖਤ ਦੇ ਰਚੇਤਾ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦੀ ਇਤਿਹਾਸਕ ਅਤੇ ਵਿਰਾਸਤੀ ਨਗਰੀ ਨੇੜੇ ਪੈਂਦੇ ਕਈ ਪਿੰਡਾਂ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਜਿਥੇ ਅੱਜ ਇਤਿਹਾਸਿਕ ਅਸਥਾਨ ਸੁਸ਼ੋਭਿਤ ਹਨ | ਇਨ੍ਹਾਂ ਪਿੰਡਾਂ ਵਿਚੋਂ ਇਕ ਪਿੰਡ ਹੈ ਥੂਹੀ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਵਸਿਆ ਹੋਇਆ ਹੈ ਅਤੇ ਸ਼ਹਿਰ ਤੋਂ ਤਕਰੀਬਨ 2 ਮੀਲ ਦੀ ਦੂਰੀ ‘ਤੇ ਹੈ | ਇਥੇ ਗੁਰੂ ਸਾਹਿਬ ਪਿੰਡ ਰੋਹਟਾ ਤੋਂ ਹੁੰਦੇ ਹੋਏ 13 ਕੱਤਕ 1722 ਸੰਮਤ ਬਿਕਰਮੀ ਨੂੰ ਪਹੁੰਚੇ ਸਨ | ਗੁਰੂ ਜੀ ਨਾਲ ਉਸ ਸਮੇਂ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਮਾ ਕਿ੍ਪਾਲ ਚੰਦ, ਭਾਈ ਸੁਖਨੰਦਾ, ਭਾਈ ਉਦੈ, ਭਾਈ ਸੰਗਤੀਆ, ਭਾਈ ਸਾਹਿਬ ਚੰਦ, ਭਾਈ ਗੁਰਬਖ਼ਸ਼ ਦਾਸ ਉਦਾਸੀ, ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ ਜੈਤਾ, ਭਾਈ ਨੱਥੂ ਰਾਮ ਦਾ ਰਬਾਬੀ ਜਥਾ ਗੱਡਿਆਂ ਵਿਚ ਉਨ੍ਹਾਂ ਕੋਲ ਲੰਗਰ ਦਾ ਸਾਮਾਨ, ਭਾਂਡੇ, ਬਿਸਤਰੇ, ਛਾਇਆ-ਮਾਨ ਕਨਾਤਾ ਆਦਿ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ