(ਮੁਹੱਬਤ ਬਨਾਮ ਨਫਰਤ )
ਮੁਹੱਬਤ,,, ਇਕ ਖੁਸ਼ਨੁਮਾ ਅਹਿਸਾਸ,, ਇਕ ਅਜਿਹਾ ਸ਼ਬਦ ਜਿਸਨੂੰ ਸੋਚਦੇ ਹੀ ਦਿਲ ਵਿਚ ਖੁਸ਼ੀ ਦੀਆਂ ਤਰੰਗਾਂ,, ਹਿਲੋਰੇ ਲੈਣ ਲਗ ਜਾਂਦੀਆਂ ਹਨ ਅਤੇ ਇਕ ਮੁਸਕਾਨ ਤੁਹਾਡੇ ਬੁਲਾਂ ਤੇ ਖੁਦ ਬ ਖੁਦ ਆ ਜਾਂਦੀ ਹੈ,,
“ਯੂ ਤੋਂ ਮੁਝੇ ਸ਼ਾਇਰੀਓਂ ਮੈਂ ਪੜ੍ਹਤੇ ਹੈਂ ਕਈ ਲੋਗ,, ਪਰ ਤੁਮ ਕੋ ਹੈ, ਯੇਹ ਪਤਾ ਮੈਂ ਮੁਖ਼ਾਤਿਬ ਤੁਮਹੀ ਸੇ ਹੁੰ,”
ਪਤਾ ਨਹੀਂ ਕੀ ਜਾਦੂ ਸੀ ਓਹਦੀ ਆਵਾਜ਼ ਵਿਚ ਜਦੋਂ ਓਹਨੇ ਇਹ ਸ਼ੇਅਰ ਪੜ੍ਹਿਆ ਸਭ ਦੇ ਦਿਲ ਕੀਲ ਕੇ ਲੈ ਗਿਆ, ਕਾਲਜ ਦੇ ਸਟੇਜ ਤੇ ਬੋਲੀਆਂ ਓਹਦੀਆਂ ਇਹ ਲਾਈਨਾਂ ਸਭ ਕੁੜੀਆਂ ਨੂੰ ਭੁਲੇਖਾ ਪਾ ਗਈਆਂ ਕੀ ਇਹ ਸ਼ੇਅਰ ਓਹਦੇ ਲਈ ਹੈ,, ਪਰ ਸਭ ਦਾ ਦਿਲ ਉਦੋਂ ਟੁੱਟਾ ਜਦੋ ਕਾਲਜ ਪਾਰਟੀ ਤੋਂ ਬਾਅਦ ਓਹਨੇ ਬੜੇ ਰੋਮਾਂਟਿਕ ਅੰਦਾਜ਼ ਚ ਮੈਨੂੰ ਪ੍ਰਪੋਜ਼ ਕੀਤਾ ਉਹ ਵੀ ਸਭ ਦੇ ਸਾਮਣੇ, ਮੇਰਾ ਤਾਂ ਜਿੱਦਾਂ ਸਾਹ ਰੁਕ ਗਿਆ,, ਕੁੜੀਆਂ ਮੈਨੂੰ ਈਰਖਾ ਨਾਲ ਦੇਖ ਰਹੀਆਂ ਸਨ,, ਈਰਖਾ ਹੁੰਦੀ ਵੀ ਕਿਉਂ ਨਾ ਉਹ ਕਾਲਜ ਦਾ ਬੈਸਟ ਮੁੰਡਾ ਸੀ ਹਰ ਪੱਖ ਤੋਂ,, ਮੇਰੀ ਤਾਂ ਜਿੱਦਾਂ ਲਾਟਰੀ ਨਿਕਲ ਆਈ,,, ਖੈਰ ਸਾਡਾ ਰਿਸ਼ਤਾ ਹੌਲੀ ਹੌਲੀ ਅੱਗੇ ਵੱਧ ਰਿਹਾ ਸੀ,,ਇਕੱਠੇ ਟਾਈਮ ਬਿਤਾਨਾ,, ਘੰਟਿਆਂ ਬਧੀ ਗੱਲਾਂ ਕਰਨੀਆਂ,, ਸਭ ਕੁਛ ਠੀਕ ਸੀ, ਪਰ ਕਦੀ ਕਦੀ ਮੈਨੂੰ ਲਗਦਾ ਉਹ ਮੇਰੇ ਤੋਂ ਨਜ਼ਰ ਚੁਰਾਂਦਾ ਸੀ ਝਿਜਕਦਾ ਸੀ ਇਹ ਉਦੋਂ ਹੁੰਦਾ ਜਦੋਂ ਓਹਨੂੰ ਉਹ ਕਾਲ ਆਉਂਦੀ,, ਪਤਾ ਨਹੀਂ ਕੀਹਦੀ,, ਪੁੱਛਣ ਤੇ ਕਹਿੰਦਾ ਫ੍ਰੈਂਡ ਹੈ ਮੇਰੀ ਸਿਸ ਬਣੀ ਹੋਈ,, ਮੈਂ ਵੀ ਇੰਨੀ ਪੁਰਾਣੇ ਖਿਆਲਾਂ ਦੀ ਨਹੀਂ ਸੀ,ਕਿ ਕੋਈ ਸ਼ੱਕ ਕਰਦੀ ਜਾ ਗ਼ਲਤ ਸੋਚਦੀ ਕੁਝ ਵੀ,, ਵੈਸੇ ਵੀ ਰੱਬ ਜਿੱਡਾ ਯਕੀਨ ਸੀ ਓਹਦੇ ਤੇ ਅਤੇ ਆਪਣੇ ਪਿਆਰ ਤੇ,,
, ਇਕ ਦਿਨ ਉਹ ਕਹਿਣ ਲੱਗਾ ਮੇਰੀ ਸਿਸ ਘਰ ਬੇਟਾ ਹੋਇਆ ਮੈਂ ਓਥੇ ਜਾਣਾ ,, ਕੁਝ ਦਿਨ ਮੈਨੂੰ ਮੈਸਜ ਕਾਲ ਨਾ ਕਰੀ,,, ਜਦੋਂ ਤਕ ਮੈਂ ਨਾ ਕਰਾਂ,, ਮੈਂ ਕਿਹਾ ਓਕੇ ਮੈਂ ਵੇਟ ਕਰਾਂਗੀ,,
ਭਰੇ ਮਨ ਨਾਲ ਓਹਨੂੰ ਵਿਦਾ ਕੀਤਾ ਉਹ ਦੋ ਤਿੰਨ ਦਿਨ ਦਾ ਕਹਿ ਕੇ ਚਲਾ ਗਿਆ,,
ਇਹ ਦਿਨ ਕਿਦਾਂ ਬੀਤੇ ਮੈਂ ਜਾਣਦੀ,,, ਇਕ ਹਫਤਾ ਹੋ ਗਿਆ ਉਹ ਨਹੀਂ ਆਇਆ,, ਮੈਨੂੰ ਘਬਰਾਹਟ ਹੋਣ ਲੱਗੀ ਨਾ ਕਾਲ ਨਾ ਮੈਸਜ,, ਓਹਦੀ ਫੇਸਬੁੱਕ ਆਈ ਡੀ ਚੈੱਕ ਕੀਤੀ ਮੈਂ ਬਲੋਕ ਸੀ, ਮੇਰਾ ਦਿਲ ਬੈਠ ਗਿਆ, ਦਿਲ ਚ ਬੁਰੇ ਬੁਰੇ ਖਿਆਲ ਆਉਣ ਲਗ ਪਏ ਹਰ ਵੇਲੇ ਓਹਦੀ ਸਲਾਮਤੀ ਦੀ ਦੁਆ ਮੰਗਦੀ,ਕਾਲਜ ਚ ਸਭ ਮੈਨੂੰ ਤਰਸ ਨਾਲ ਵੇਖਦੇ, ਜ਼ਿੰਦਾਂ ਲਾਸ਼ ਬਣ ਕੇ ਰਹਿ ਗਈ ਸੀ ਮੈਂ,,, ਫਿਰ ਇਕ ਦਿਨ ਅਚਾਨਕ ਓਹਦਾ ਫੋਨ ਆਇਆ,,, ਮੈਂ ਕਾਹਲੀ ਨਾਲ ਚੁੱਕਿਆ,, ਕਿੱਥੇ ਹੋ ਤੁਸੀ,, ਕਿਦਾਂ ਹੋ,,,ਮੈਂ ਜਲਦੀ ਜਲਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ