ਬੁਢਾਪਾ ਆਉਣ ਤੋਂ ਪਹਿਲਾਂ, ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ, ਪਹਿਲਾਂ ਬੁੱਢਿਆਂ ਨੂੰ ਪੁੱਤ ਪੋਤਰੇ, ਨਹੁੰਆਂ, ਧੀਆਂ, ਪੋਤਰੀਆਂ, ਸਭ ਹੱਥਾਂ ਤੇ ਚੁੱਕੀ ਫਿਰਦੇ ਸਨ। ਬਿਰਧ ਆਸ਼ਰਮ ਨਹੀਂ ਸੀ। ਉਹ ਆਪਣੇ ਵੱਡਿਆਂ ਛੋਟਿਆਂ ਬੱਚਿਆਂ ਵਿੱਚ ਖੁਸ਼ ਰਹਿੰਦੇ ਸਨ। ਬੇਸ਼ੱਕ ਦਵਾਈਆਂ ਘੱਟ ਸਨ ਪਰ ਘਰ ਦੇ ਓਹੜ-ਪੋਹੜ ਚਲਦੇ ਸਨ। ਖਾਣ ਪੀਣ ਵੀ ਤਾਜ਼ਾ ਤੇ ਵਧੀਆ ਸੀ।
ਹੁਣ ਜ਼ਮਾਨਾ ਬਦਲ ਗਿਆ, ਪੜ੍ਹ ਲਿਖ ਕੇ ਬੱਚੇ ਵਿਦੇਸਾਂ ਨੂੰ ਤੁਰੇ ਜਾਂਦੇ, ਰੁਜ਼ਗਾਰ ਦੀ ਕਮੀਂ ਸਮਝੋ ਜਾਂ ਸ਼ੌਂਕ। ਮਾਪੇ ਵੀ ਬੱਚਿਆਂ ਨੂੰ ਵਿਦੇਸ਼ ਵਿਚ ਸੈਟਲ ਹੋਇਆ ਦੇਖਣਾ ਚਾਹੁੰਦੇ। ਬੱਚੇ ਸਘੰਰਸ਼ ਕਰਦੇ ਮਾਪਿਆਂ ਨੂੰ ਕਹਿੰਦੇ ਰਹਿੰਦੇ, ਥੋੜਾ ਚਿਰ ਰੁਕੋ, ਫਿਰ ਤੁਹਾਨੂੰ ਵੀ ਲੈ ਜਾਵਾਂਗੇ। ਉਨੇ ਚਿਰ ਨੂੰ ਹੋਰ ਰਾਜੇ ਦੀ ਪਰਜਾ ਆ ਜਾਂਦੀ, ਸਾਥੀ ਦੀ ਵੀ ਮੰਨਣੀ ਪੈਂਦੀ, ਤਰ੍ਹਾਂ-ਤਰ੍ਹਾਂ ਦੇ ਖਰਚੇ, ਮਜਬੂਰੀਆਂ। ਇਧਰ ਮਾਪੇ ਬੁੱਢੇ ਹੋ ਜਾਂਦੇ, ਉਡੀਕਾਂ ਕਰਦੇ। ਕੁਝ ਪੇਸ਼ ਨਹੀਂ ਜਾਂਦੀ ਦੋਹਾਂ ਧਿਰਾਂ ਦੇ।
ਜਦੋਂ ਬੱਚੇ ਪੈਰਾਂ ਤੇ ਖੜ੍ਹੇ ਹੋ ਜਾਣ, ਉਨ੍ਹਾਂ ਨੂੰ ਅਜ਼ਾਦ ਕਰ ਦੇਣਾ ਚਾਹੀਦਾ, ਤੇ ਆਪਣੇ ਆਉਣ ਵਾਲੇ ਬੁਢਾਪੇ ਬਾਰੇ ਫ਼ਿਕਰਮੰਦ ਹੋ ਜਾਣਾਂ ਚਾਹੀਦਾ। ਬੁਢਾਪਾ ਆਉਣ ਤੋਂ ਪਹਿਲਾਂ, ਆਪਣੇ ਆਪ ਨੂੰ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਤਿਆਰ ਕਰ ਲੈਣਾ ਚਾਹੀਦਾ ਹੈ। ਲੋਕ ਕਲਿਆਣ ਅਤੇ ਲੋਕ ਸੇਵਾ ਵਿੱਚ ਦਿਲਚਸਪੀ ਲੈਣੀ ਚਾਹੀਦੀ ਹੈ। ਉਦਾਸੀਨਤਾ ਤੋਂ ਬਚੇ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਆਪ ਨੂੰ ਕੁਦਰਤੀ ਨਿਯਮਾਂ ਅਨੁਸਾਰ ਢਾਲ ਲੈਣਾ ਚਾਹੀਦਾ। ਨਸ਼ੇ ਅਤੇ ਨਾ ਖਾਣ ਵਾਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ