ਨਵੇਂ ਆਏ ਐੱਸ ਐੱਸ ਪੀ ਨੇ ਥਾਨੇ ਦਾ ਦੌਰਾ ਕਰਨ ਦਾ ਪ੍ਰੋਗਰਾਮ ਤਹਿ ਕਰਦਿਆਂ ਥਾਨਾ ਮੁਖੀ ਨੂੰ ਹਦਾਇਤ ਕੀਤੀ ਕਿ ਸੋਮਵਾਰ ਵਾਲੇ ਦਿਨ ਥਾਨੇ ਨਾਲ ਸਬੰਧਤ ਬਦਮਾਸ ਅਪਰਾਧੀ ਬੁਲਾਏ ਜਾਣ ਉਹਨਾਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਉਸਤੋਂ ਬਾਅਦ ਪਤਵੰਤੇ ਵਿਅਕਤੀਆਂ ਨੂੰ ਸੱਦਾ ਭੇਜਿਆ ਜਾਵੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਸੁਝਾਅ ਲਏ ਜਾਣਗੇ।
ਮਿਥੇ ਸਮੇਂ ਤੇ ਐੱਸ ਐੱਸ ਪੀ ਸਾਹਿਬ ਪਹੁੰਚ ਗਏ, ਥਾਨੇ ਦੇ ਵਿਹੜੇ ਵਿੱਚ ਵਿਛਾਈਆਂ ਦਰੀਆਂ ਤੇ ਅਪਰਾਧੀ ਕਿਸਮ ਦੇ ਲੋਕ ਬੈਠੇ ਸਨ, ਮੂਹਰੇ ਕੁਰਸੀ ਡਾਹੀ ਹੋਈ ਸੀ। ਐੱਸ ਐੱਸ ਪੀ ਸਾਹਿਬ ਕੁਰਸੀ ਤੇ ਸਸੋਭਤ ਹੋਏ ਅਤੇ ਕਹਿਣ ਲੱਗੇ,‘‘ਮੈਂ ਇਸ ਥਾਨੇ ਦੇ ਖੇਤਰ ਵਿੱਚ ਸਾਂਤੀ ਦੇਖਣੀ ਚਾਹੁੰਦਾ ਹਾਂ, ਆਪਣੇ ਆਪ ਅਪਰਾਧਿਕ ਕੰਮਾਂ ਤੋਂ ਪਾਸਾ ਵੱਟ ਲਓ, ਜੇਕਰ ਕਿਸੇ ਨੇ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਪਣਾ ਭਾਸ਼ਣ ਖਤਮ ਕਰਨ ਉਪਰੰਤ ਐੱਸ ਐੱਸ ਪੀ ਸਾਹਿਬ ਖਾਣਾ ਖਾਣ ਚਲੇ ਗਏ ਅਤੇ ਦੁਜੀ ਮੀਟਿੰਗ ਲਈ ਪ੍ਰਬੰਧ ਸੁਰੂ ਕਰ ਦਿੱਤੇ ਗਏੇ।
ਐੱਸ ਐੱਸ ਪੀ ਸਾਹਿਬ ਮੁੜ ਆਏ ਤਾਂ ਦਰੀਆਂ ਚੁੱਕ ਕੇ ਕੁਰਸੀਆਂ ਡਾਹ ਦਿੱਤੀਆਂ ਗਈਆਂ ਸਨ, ਜੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ