ਹਰ ਦਿਹਾੜੀ ਨੌਜਵਾਨਾਂ ਦੇ ਨਸ਼ਿਆਂ ਨਾਲ ਧੁੱਤ ਹੋ ਮਰਨ ਮਰਾਉਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ।ਕੁਝ ਲੋਕ ਇਸਦੇ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ,ਕੋਈ ਕਹਿੰਦਾ ਹੈ ਔਲਾਦ ਦੇ ਵਿਗੜਨ ਦੇ ਜ਼ਿੰਮੇਵਾਰ ਉਹਨਾਂ ਦੇ ਮਾਤਾ-ਪਿਤਾ ਹੁੰਦੇ ਹਨ ਤੇ ਕੋਈ ਲੋਕਾਂ ਨੂੰ ਜ਼ਿੰਮੇਵਾਰ ਮੰਨਦਾ ਹੈ।ਜਿੰਨ੍ਹੇ ਮੂੰਹ ਉੰਨੀਆਂ ਗੱਲਾਂ।ਹਰ ਕਿਸੇ ਦਾ ਨਜ਼ਰੀਆਂ ਵੱਖ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕੇ ਦੇਸ਼ ਦਾ ਨੌਜਵਾਨ ਜੇਕਰ ਅਠਾਰਾਂ ਵਰ੍ਹਿਆਂ ਦੀ ਉਮਰ ਚ ਵੋਟ ਪਾ ਸਰਕਾਰ ਚੁਣ ਸਕਦਾ ਹੈ ਤਾਂ ਆਪਣਾ ਭਲਾ-ਬੁਰਾ ਕਿਉਂ ਨਹੀਂ ਸਮਝ ਸਕਦਾ।
ਕੋਈ ਧੱਕੇ ਨਾਲ ਗਲਤ ਰਾਹੇ ਨਹੀਂ ਪਾ ਸਕਦਾ ਜਿੰਨੀ ਦੇਰ ਤੱਕ ਆਪਣੀ ਸਹਿਮਤੀ ਨਾ ਹੋਵੇ।
ਕੋਈ ਧੱਕੇ ਨਾਲ ਨਸ਼ੇ ਕਰਨ ਨਹੀਂ ਲਗਾ ਸਕਦਾ ਜਦੋਂ ਤੱਕ ਆਪਣਾ ਮਨ ਨਾ ਹੋਵੇ।
ਬਹੁਤੇ ਮੁੰਡੇ ਦੇਖੇ ਹਨ ਜਿੰਨ੍ਹਾ ਦੇ ਮਿੱਤਰ ਸ਼ਰਾਬੀ ਹੁੰਦੇ ਹਨ ਤੇ ਪਾਰਟੀ-ਪ੍ਰੋਗਰਾਮ ਤੇ ਦਾਰੂ ਪੀਂਦੇ ਹਨ ਪਰ ਉਹ ਪਾਣੀ ਦਾ ਗਿਲਾਸ ਪੀ ਸਾਰ ਲੈਂਦੇ ਹਨ।
ਇੱਕ ਵਾਰ ਦੋ ਭਰਾ ਸਨ।ਉਨ੍ਹਾਂ ਦਾ ਪਿਤਾ ਨਸ਼ੇੜੀ ਅਤੇ ਨਿੱਤ ਦਾ ਸ਼ਰਾਬੀ ਸੀ।ਉਹ ਉਨ੍ਹਾਂ ਦੀ ਮਾਂ ਨੂੰ ਮਾਰਦਾ-ਕੁੱਟਦਾ ਤੇ ਜਵਾਕਾਂ ਤੋਂ ਚੋਰੀਆਂ ਤੱਕ ਕਰਵਾ ਆਪਣੇ ਨਸ਼ਿਆਂ ਦੀ ਪੂਰਤੀ ਕਰਦਾ।ਉਨ੍ਹਾਂ ਦੇ ਘਰ ਕਲੇਸ਼ ਹੋਣਾ ਆਮ ਗੱਲ ਸੀ।ਗਲੀ ਵਿੱਚ ਗਾਲੀ ਗਲੋਚ ਹੁੰਦਿਆਂ ਨੂੰ ਦੇਖ ਗੁਆਂਢੀ ਵੀ ਦੁਖੀ ਹੋ ਜਾਂਦੇ।ਮਾਂ ਬਥੇਰਾ ਆਪਣੇ ਬੱਚਿਆਂ ਨੂੰ ਪਿਉ ਦੇ ਮਾੜੇ ਵਿਵਹਾਰ ਤੋਂ ਬਚਾਅ ਕੇ ਰੱਖਦੀ ਪਰ ਕਿਤੇ ਨਾ ਕਿਤੇ ਅਸਫ਼ਲ ਹੋ ਹੀ ਜਾਂਦੀ।ਸਮਾਂ ਬੀਤਦਾ ਗਿਆ।ਉਹ ਮੁੰਡੇ ਜਵਾਨ ਹੋਏ ਤੇ ਮਾਪੇ ਬੁੱਢੇ।
ਜਿਸ ਗੱਲ ਦਾ ਡਰ ਸੀ ਉਹੋ ਹੋਇਆ।ਵੱਡਾ ਮੁੰਡਾ ਨਸ਼ਿਆਂ ਦੀ ਗ੍ਰਿਫਤ ਚ ਆ ਗਿਆ ਤੇ ਸੁੱਕ ਕੇ ਤਾਂਬਾ ਬਣ ਗਿਆ ਤੇ ਛੋਟਾ ਮੁੰਡਾ ਪੜ੍ਹ-ਲਿਖ ਕੇ ਕਾਲਜ ਚ ਲੈਕਚਰਾਰ ਲੱਗ ਗਿਆ ਤੇ ਵਧੀਆ ਸਾਹਿਤਕਾਰ ਬਣ ਗਿਆ।
ਉਸਨੂੰ ਚੰਗੇ ਸਾਹਿਤਕਾਰ ਦੇ ਤੌਰ ਇੱਕ ਅਵਾਰਡ ਦੇਣ ਲਈ ਬੁਲਾਇਆ ਗਿਆ ਤੇ ਉੱਥੇ ਉਸਨੇ ਆਪਣੇ ਭਰਾ ਤੇ ਆਪਣੀ ਕਹਾਣੀ ਸਭ ਨੂੰ ਸੁਣਾਈ।ਉਸਦੇ ਬੋਲ ਸਨ,’ਮੇਰਾ ਤੇ ਮੇਰੇ ਭਰਾ ਦਾ ਇੱਕ ਪਿਉ ਸੀ।ਅਸੀਂ ਦੋਨੋ ਇੱਕ ਘਰ ਚ,ਇੱਕੋ ਜਿਹੇ ਮਾਹੌਲ ਚ,ਇੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ