ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ, ਯਮੁਨਾਨਗਰ (ਹਰਿਆਣਾ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਹੈ | ਇਹ ਅਸਥਾਨ ਜ਼ਿਲ੍ਹਾ ਯਮੁਨਾਨਗਰ ਅਤੇ ਜ਼ਿਲ੍ਹਾ ਕੁਰੂਕਸ਼ੇਤਰ ਦੀ ਹੱਦ ਤੇ ਬਣੇ ਪਿੰਡ ਝੀਵਰਹੇੜੀ ਵਿਖੇ ਸੁਸ਼ੋਭਿਤ ਹੈ | ਇਤਿਹਾਸ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਆਸਾਮ-ਬਿਹਾਰ ਵੱਲ ਨੂੰ ਜਾ ਰਹੇ ਸਨ ਤਾਂ ਪਿੰਡ ਬਨੀ ਬਦਰਪੁਰ ਤੋਂ ਹੁੰਦੇ ਹੋਏ ਗੁਰੂ ਸਾਹਿਬ ਪਿੰਡ ਝੀਵਰਹੇੜੀ ਵਿਖੇ ਪੁੱਜੇ | ਜਿੱਥੇ ਉਨ੍ਹਾਂ ਨੇ ਡੇਰਾ ਸਰਸਵਤੀ ਦੇ ਕਿਨਾਰੇ ਸੰਤ ਭਿਖਾਰੀ ਦਾਸ ਨੂੰ ਦਰਸ਼ਨ ਦਿੱਤੇ | ਡੇਰੇ ਪਹੁੰਚਣ ‘ਤੇ ਸੰਤ ਭਿਖਾਰੀ ਦਾਸ ਨੇ ਗੁਰੂ ਜੀ ਦਾ ਆਦਰ ਕੀਤਾ | ਇਸ ਤੋਂ ਬਾਅਦ ਗੁਰੂ ਸਾਹਿਬ ਇਕ ਸੁੱਕੇ ਪਿੱਪਲ ਥੱਲੇ ਬੈਠ ਗਏ, ਜੋ ਮੁੱਦਤਾਂ ਤੋਂ ਸੁੱਕਾ ਸੀ | ਸੰਤ ਭਿਖਾਰੀ ਦਾਸ ਨੇ ਗੁਰੂ ਸਾਹਿਬ ਨੂੰ ਛਾਂ ਵਾਲੇ ਰੁੱਖ ਥਲੇ ਬੈਠਣ ਦੀ ਬੇਨਤੀ ਕੀਤੀ | ਕਿਉਂਕਿ ਸੁੱਕੇ ਪਿੱਪਲ ਦੀ ਛਾਂ ਨਹੀਂ ਸੀ | ਗੁਰੂ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਇਹ ਵਚਨ ਨਿਕਲਿਆ ਕਿ ਸੰਤ ਜੀ ਅਕਾਲ ਪੁਰਖ ਨੂੰ ਮਨਜ਼ੂਰ ਹੋਇਆ ਤਾਂ ਇਹ ਪਿੱਪਲ ਵੀ ਹਰਾ ਹੋ ਜਾਵੇਗਾ | ਗੁਰੂ ਜੀ ਦੇ ਪਵਿੱਤਰ ਮੁੱਖ ‘ਚੋਂ ਗੁਰਬਾਣੀ ਦੀ ਇਹ ਤੁਕ ਨਿਕਲੀ ਕਿ ਸੁੱਕੇ ਹਰੇ ਕੀਏ ਖਿਨ ਮਾਹੇ, ਬਚਨਾਂ ਨਾਲ ਪਿੱਪਲ ਹਰਾ-ਭਰਾ ਹੋ ਗਿਆ | ਅੱਜ ਵੀ ਇਹ ਪਿੱਪਲ ਹਰਾ-ਭਰਾ ਹੈ ਅਤੇ ਸੰਗਤਾਂ ਇਸ ਦੇ ਦਰਸ਼ਨ ਕਰਕੇ ਨਿਹਾਲ ਹੰੁਦੀਆਂ ਹਨ | ਇਤਿਹਾਸ ਮੁਤਾਬਿਕ ਅਗਲੇ ਦਿਨ ਮੱਸਿਆ ਦਾ ਸ਼ੁੱਭ ਦਿਹਾੜਾ ਸੀ | ਸੰਤ ਭਿਖਾਰੀ ਦਾਸ ਹਰ ਮੱਸਿਆ ਨੂੰ ਹਰਿਦਵਾਰ ਵਿਖੇ ਹਰ ਦੀ ਪੌੜੀ ਤੇ ਇਸ਼ਨਾਨ ਕਰਨ ਜਾਂਦਾ ਸੀ | ਭਿਖਾਰੀ ਦਾਸ ਨੇ ਜਾਣ ਦੀ ਤਿਆਰੀ ਕੀਤੀ ਤਾਂ ਗੁਰੂ ਸਾਹਿਬ ਜੀ ਦੇ ਪੁੱਛਿਆ ਕਿ ਸਾਧ ਜੀ ਤੁਸੀਂ ਕਿਥੇ ਜਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ