ਵੱਡੀ ਭੂਆ (ਦਾਦੇ ਦੀ ਭੈਣ) ਮੈਨੂੰ ਭੋਰਾ ਵੀ ਚੰਗੀ ਨਾ ਲੱਗਦੀ ਸੀ। ਸਾਡੇ ਪਿੰਡ ਦਾ ਇੱਕ ਬੰਦਾ ਸਾਈਕਲ ਤੇ ਲੀੜ੍ਹੇ-ਕੱਪੜੇ ਵੇਚਣ ਜਾਦਾਂ ਸੀ। ਉਹ ਲਾਗਲੇ-ਲਾਗਲੇ ਪਿੰਡਾਂ ਤੱਕ ਜਾਦਾਂ ਸੀ। ਭੂਆ ਅਕਸਰ ਹੀ ਉਸਦੇ ਹੱਥ ਆਵਦੇ ਅਉਣ ਦਾ ਸੁਨੇਹਾ ਭੇਜਦੀ ਜਾਂ ਮਿੱਥੇ ਦਿਨ ਤੇ ਲੈ ਕੇ ਜਾਣ ਦੀ ਤਾਕੀਦ ਕਰਦੀ। ਜਦੋ ਵੀ ਉਸਦੇ ਅਉਣਾ ਹੁੰਦਾ, ਮੇਰੀ ਬੀਬੀ ਹੋਰੀਆਂ ਭੱਜੀਆਂ ਫਿਰਦੀਆਂ। ਬਿਸਤਰੇ ਧੋਅ, ਸਫਾਈਆਂ ਕਰ, ਸਾਰਾ ਘਰ ਸ਼ਿੰਗਾਰ ਦਿੰਦੀਆਂ। ਦੋਨੇ ਵੱਡੀਆਂ ਭੈਣਾਂ ਵੀ ਨਾਲ ਕੰਮ ਕਰਾਉਦੀਆਂ। ਪਰ ਮੈਨੂੰ ਨਿੱਕੀ ਹੋਣ ਕਰਕੇ ਤਾਇਆ ਤੇ ਬਾਪੂ ਕੰਮ ਨਾ ਲੱਗਣ ਦਿੰਦੇ। ਪਰ ਭੂਆ ਨੂੰ ਇਹ ਗੱਲ ਉੱਕਾ ਚੰਗੀ ਨਾ ਲੱਗਦੀ।
ਵੀਰ ਹੋਰੀਂ ਵੀ ਚੁੱਪਚਾਪ ਬਾਪੂ ਨਾਲ ਕੰਮ ਕਰਾਉਦੇ। ਸਾਡਾ ਦਾਦਾ ਹਾਸੇ ਹਾਸੇ ਵਿੱਚ ਕਹਿੰਦਾ, “ਵੇਖ ਕਿਵੇ ਠਾਣੇਦਾਰ ਤੋ ਡਰਦੇ ਭੱਜੇ ਫਿਰਦੇ ਆ” ਅਤੇ ਸਾਰਾ ਟੱਬਰ ਬੱਸ ਹੱਸ ਕੇ ਹੀ ਸਾਰ ਦਿੰਦਾ।
ਮੈਨੂੰ ਹੈਰਾਨੀ ਹੁੰਦੀ ਕਿ ਜਦੋ ਨਿੱਕੀ ਭੂਆ ਅਉਦੀ ਹੈ ਤਾਂ ਉਦੋ ਤਾਂ ਅਸੀ ਬਹੁਤ ਹਾਸਾ-ਠੱਠਾ ਕਰਦੇ ਹਾਂ ਪਰ ਵੱਡੀ ਭੂਆ ਤਾਂ ਸੱਚੀ ਮੈਨੂੰ ਠਾਣੇਦਾਰ ਹੀ ਲੱਗਦੀ। ਉਹ ਆ ਕੇ ਅੰਦਰ-ਬਾਹਰ ਸਭ ਦੇਖਦੀ। ਜੇ ਕੋਈ ਕੰਮ ਬੀਬੀ ਹੋਰਾਂ ਤੋ ਨਾ ਹੋਇਆ ਹੁੰਦਾ ਜਾਂ ਉਸਨੂੰ ਪਸੰਦ ਨਾ ਅਉਦਾਂ ਤਾਂ ਉਹ ਕਹਿੰਦੀ ਕਿ “ਇਹਨਾਂ ਕੁੱਡਰਾਂ ਨੇ ਤਾਂ ਘਰ ਉਜਾੜ ਦੇਣਾ, ਭੋਰਾ ਅਕਲ ਨੀ ਦੇ ਕੇ ਭੇਜੀਆਂ”। ਬੀਬੀ ਤੇ ਤਾਈ ਤਾਂ ਚੁੱਪਚਾਪ ਜਰ ਜਾਂਦੀਆਂ ਪਰ ਮੇਰਾ ਬਹੁਤ ਦਿਲ ਦੁੱਖੀ ਹੁੰਦਾਂ। ਜੇ ਮੈਂ ਬੀਬੀ ਜਾਂ ਤਾਈ ਨੂੰ ਪੁੱਛਦੀ ਕਿ ਤੁਸੀ ਭੂਆ ਨੂੰ ਜਵਾਬ ਕਿਉ ਨਹੀ ਦਿੰਦੀਆਂ ਤਾਂ ਉਹ ਮੈਨੂੰ ਇਹ ਕਹਿ ਕੇ ਚੁੱਪ ਕਰਵਾ ਦਿੰਦੀਆਂ ਕਿ “ਉਹ ਕਿਹੜਾ ਵਿਚਾਰੀ ਇੱਥੇ ਬੈਠੀ ਰਹਿੰਦੀ ਆ, ਚਾਰ ਦਿਨ ਤਾਂ ਅਉਦੀ ਆ। ਨਾਲੇ ਪੁੱਤ ਧੀਆਂ ਨੂੰ ਪੇਕਿਆਂ ਦੀ ਮੇਰ ਹੁੰਦੀ ਆ”। ਉਹਨਾਂ ਦੀ ਕੋਈ ਗੱਲ ਮੇਰੇ ਪੱਲੇ ਨਾ ਪੈਦੀ।
ਮੈ ਵੱਡੀ ਹੁੰਦੀ ਗਈ ਅਤੇ ਭੂਆ ਬਜੁਰਗ ਪਰ ਉਸਦਾ ਦਬਕਾ ਸਾਡੇ ਘਰ ਉਵੇਂ ਹੀ ਰਿਹਾ। ਆਖਰ ਮੇਰਾ ਵਿਆਹ ਵੀ ਹੋ ਗਿਆ। ਵੀਰ ਅਤੇ ਭੈਣਾਂ ਤਾਂ ਪਹਿਲਾਂ ਹੀ ਵਿਆਹੇ ਗਏ ਸਨ। ਸੁੱਖ ਨਾਲ ਮੈਂ ਭੂਆ ਵੀ ਬਣ ਗਈ ਸੀ, ਸਭ ਤੋ ਨਿੱਕੀ ਭੂਆ। ਪਰ ਮੈਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ