ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਪੰਦਰਵਾਂ ਭਾਗ ਪੜੋ ਜੀ ।
ਬਾਣੀ :-
ਗੁਰੂ ਨਾਨਕ ਸਾਹਿਬ ਨੇ ਬਾਣੀ ਨੂੰ ਗੁਰੂ ਮੰਨਿਆ ਹੈ ਤੇ (ਸੰਗੀਤ) ਕੀਰਤਨ ਨੂੰ (ਬਾਣੀ ਤੇ ਸੰਗੀਤ ਦੇ ਸੁਮੇਲ ਨੂੰ) ਪਰਮਾਤਮਾ ਤਕ ਪਹੁੰਚਣ ਦਾ ਸੌਖਾ ਰਸਤਾ। ਉਨ੍ਹਾਂ ਨੇ ਉਸ ਵੇਲੇ ਸੰਗੀਤ ਨੂੰ ਪਰਧਾਨਤਾ ਦਿੱਤੀ ਜਦ ਕਿ ਮੁਗਲ ਹਕੂਮਤ ਵਿਚ ਇਸਦੀ ਸਖਤ ਮਨਾਹੀ ਸੀ। ਗੁਰੂ ਅਰਜਨ ਦੇਵ ਜੀ ਨੇ ਬਾਣੀ ਨੂੰ ਸੰਕਲਨ ਕਰਕੇ ਇਸ ਨੂੰ ਮਹਾਨ ਤੇ ਸਤਿਕਾਰਤ ਥਾਂ ਦਿੱਤੀ। ਹਰਿਮੰਦਰ ਸਾਹਿਬ ਵਿਚ ਸਥਾਪਤ ਕਰਕੇ ਮਨੁਖਤਾ ਨੂੰ ਗੁਰਬਾਣੀ ਤੇ ਸੰਗੀਤ ਦੇ ਸਮੇਲ ਦੁਆਰਾ ਆਤਮਿਕ ਸ਼ਾਂਤੀ ਦਾ ਤੋਹਫਾ ਦਿੱਤਾ। ਗੁਰੂ ਅਰਜਨ ਦੇਵ ਜੀ ਖੁਦ ਇਕ ਮਹਾਨ ਸਾਹਿਤਕਾਰ, ਸੰਗੀਤਕਾਰ, ਚਿਤ੍ਰਕਾਰ, ਸੰਪਾਦਕ, ਸਾਇਰ ਤੇ ਬਾਣੀ ਦੇ ਮਹਾਨ ਰਚਨਕਾਰ ਸੀ। ਉਨ੍ਹਾਂ ਦੀ ਬਾਣੀ ਦਾ ਹਰ ਬੋਲ ਦਿਲਾਂ ਨੂੰ ਧੂਹ ਪਾਉਂਦਾ ਸੀ। ਆਪਜੀ ਦੀ ਬਾਣੀ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਅਜ ਵੀ ਚੰਦਨ ਵਰਗੀ ਖੁਸ਼ਬੂ ਖਿਲੇਰਦੀ ਹੈ । ਸੁਖਮਨੀ ਸਾਹਿਬ ਗਿਆਨ ਦਾ ਸਮੁੰਦਰ ਹੈ । ਉਹ ਅਕਸਰ ਨਦੀਆਂ , ਛੰਭਾ ਕਿਨਾਰੇ ਬਹਿਕੇ ਸੰਰਿਦੇ ਨਾਲ ਗਾ ਗਾ ਲੋਕਾ ਨੂੰ ਸ਼ਾਂਤੀ ਦਾ ਸੁਨੇਹਾ ਦਿੰਦੇ ਸੀ। ਨੇਕ ਧਾਰਮਿਕ, ਸੂਫੀ, ਸੰਤ ਤੇ ਫਕੀਰਾਂ ਦੀਆਂ ਕਥਾ ਕਹਾਣੀਆਂ ਉਨ੍ਹਾਂ ਦਾ ਮਨ ਭਾਉਂਦਾ ਮਜ਼ਮੂਨ ਸੀ। ਆਵਾਜ਼ ਇਤਨੀ ਮਿਠੀ ਕੀ ਦਿਲਾਂ ਨੂੰ ਖਿੱਚ ਪਾਉਂਦੀ। ਬਾਣੀ ਰਚਨ ਦਾ ਹੁਨਰ ਉਨ੍ਹਾਂ ਦਾ ਬਚਪਨ ਤੇ ਹੀ ਸੀ ਤਾਂ ਹੀ ਗੁਰੂ ਅਮਰਦਾਸ ਉਹਨਾਂ ਨੂੰ ਬਾਣੀ ਦਾ ਬੋਹਿਥਾ ਤੇ ਵੱਡਾ ਪੁਰਖ ਕਿਹਾ ਕਰਦੇ ਸੀ। ਜਦ ਪਿਤਾ ਦੀ ਆਗਿਆ ਨਾਲ ਲਾਹੌਰ ਗਏ ਕਈ ਮਹੀਨੇ ਨਿਕਲ ਗਏ ਨਾ ਕਿਸੇ ਚਿੱਠੀ ਦਾ ਉੱਤਰ ਤੇ ਨਾ ਹੀ ਸਦਾ ਆਇਆ। ਪਿਤਾ ਦਾ ਵਿਛੋੜਾ ਜਦ ਅਸਿਹ ਹੋ ਗਿਆ ਤਾਂ ਤਿੰਨ ਚਿਠੀਆਂ ਜੋ ਕਾਵ ਰੂਪ ਵਿਚ ਲਿਖੀਆਂ ਸਨ , ਜਿਸ ਵਿਚ ਉਦਾਸੀ ਤੇ ਵਿਛੋੜੇ ਦੀ ਤਾਂਘ ਸਾਫ ਝਲਕਦੀ ਹੈ, ਜਿਨਾਂ ਦਾ ਗੁਰੂ ਰਾਮਦਾਸ ਤੇ ਬਹੁਤ ਡੂੰਘਾ ਅਸਰ ਹੋਇਆ।
ਮੇਰਾ ਮਨ ਲੋਚੇ ਗੁਰ ਦਰਸਨ ਤਾਇ ।
ਬਿਲਿਪ ਕਰੇ ਚਾਤ੍ਰਿਕ ਕੀ ਨਿਆਂਇ ।
ਉਨ੍ਹਾਂ ਦੀ ਵਧੇਰੀ ਰਚਨਾ ਸੰਤ ਭਾਸਾ ਵਿਚ ਹੈ। ਜਿਸਤੇ ਪੰਜਾਬ ਨਾਲੋ ਪੂਰਬੀ ਭਾਰਤੀ ਵਿਚਾਰਧਾਰਾ ਦਾ ਜਿਆਦਾ ਅਸਰ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਵੱਧ ਬਾਣੀ ਆਪਜੀ ਦੀ ਹੈ। 5894 ਵਿਚੋਂ 2218 ਆਪਜੀ ਦੇ ਸ਼ਬਦ ਹਨ।ਜਿਸ ਵੰਨ-ਸੰਵਨਤਾ, ਸਾਂਝੀਵਾਲਤਾ ਤੇ ਸਰਲਤਾ ਦੀ ਝਲਕ ਹੈ, ਹਰ (ਭਾਸ਼ਾ) ਬੋਲੀ ਨੂੰ ਸੰਭਾਲਣ ਦਾ ਯਤਨ ਕੀਤਾ ਹੈ। ਜਿਵੇਂ ਹਿੰਦੀ, ਸੰਤ ਭਾਸ਼ਾ, ਬ੍ਰਿਜ ਭਾਸ਼ਾ, ਰੇਖਤਾ, ਗਾਥਾ, ਸਹਸਕ੍ਰਿਤੀ, ਪੰਜਾਬੀ ਤੇ ਲਹਿੰਦੀ। ਸੰਤ ਭਾਸ਼ਾ ਵਿਚ ਸੁਖਮਨੀ ਸਾਹਿਬ ਸਭ ਤੋਂ ਉਤਮ ਰਚਨਾ ਹੈ। ਜਿਸ ਨੂੰ ਸਿੱਖਾਂ ਤੋਂ ਇਲਾਵਾ ਗੈਰਸਿੱਖਾਂ ਵਿਚ ਵੀ ਬੜੀ ਸ਼ਰਧਾ ਨਾਲ ਪੜਿਆ ਜਾਂਦਾ ਹੈ। ਆਪਨੇ ਬਾਣੀ ਲਿਖੀ ਵੀ ਤੇ ਹੋਰ ਮਹਾਨ ਸੂਫੀ, ਸੰਤਾਂ ਤੇ ਗੁਰੂ ਸਾਹਿਬਾਨਾਂ ਦੀ ਬਾਣੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ