2 ਸਾਲ ਪਹਿਲਾਂ ਕਿਸੇ ਕੁੜੀ ਦੀ ਜੁਬਾਨੀ ਦੱਸੀ
ਸਤਿਕਾਰ ਯੋਗ ਬੀਜੀ
ਸ ਸ ਆਕਾਲ।
ਉਮੀਦ ਆ ਵਾਹਿਗੁਰੂ ਦੀ ਆਪਾਰ ਕਿਰਪਾ ਸਦਕੇ ਸਭ ਠੀਕ ਹੋਵੋਗੇ। ਥੋੜੇ ਲਫਜ਼ਾਂ ਚ ਤੁਹਾਨੂੰ ਕੁੱਝ ਦਸਣਾ ਚਾਹੁੰਦੀ ਆ।ਬਹੁਤ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਆਪਣੀ ਨਿੱਕੀ ਨੇ ਸੋਹਣੇ ਨੰਬਰ ਲੈਕੇ ਪੰਜਾਬ ਚ ਚੌਥਾ ਦਰਜਾ ਹਾਸਿਲ ਕੀਤਾ। ਉਹਨੇ ਦੱਸਿਆ ਕਈ ਕਾਲਜਾਂ ਚੋਂ ਉਹਨੂੰ ਦਾਖਲੇ ਲਈ ਸੱਦੇ ਆਏ।ਫੀਸਾਂ ਤੇ ਹੋਸਟਲ ਫਰੀ। ਉਹਦਾ ਸੁਪਨਾ ਵੀ ਤਾਂ ਇੰਜੀਨੀਅਰ ਬਣਨ ਦਾ ਈ ਆ।
ਪਰ ਭਾਪਾ ਜੀ ਉਹਨੂੰ ਮੇਰੇ ਵਾਂਗ ਨੈਨੀ ਦਾ ਕੋਰਸ ਕਰਵਾ ਕੇ ਕੈਨੇਡਾ ਭੇਜਣਾ ਚਾਹੰਦੇ ਆ। ਬੀਜੀ ਇਹ ਗਲਤੀ ਕਦੇ ਨ ਕਰਿਓ। ਮੈਂ ਆਪਣੀ ਹੱਡ ਬੀਤੀ ਕਦੇ ਨੀ ਦੱਸੀ ਕਿਉਂਕਿ ਭਾਪਾ ਜੀ ਤੇ ਚੜਿਆ ਕਰਜਾ ਤੇ ਵੀਰੇ ਦੇ ਨਸ਼ੱਈ ਹੋਣ ਨੇ ਮੇਰੀ ਜੁਬਾਨ ਤੇ ਕਲਮ ਨੂੰ ਰੋਕ ਰੱਖਿਆ ਸੀ।ਪ੍ਰੀਵਾਰ ਲਈ ਮੈਂ ਸਹਿ ਰਹੀਂ ਆ।
ਮਾਂ ਮੇਰੇ ਲਈ ਤਾਂ ਬਚਪਨ ਦੇ ਸੋਹਣੇ ਦਿਨ ੳਹੀ ਸੀ ਜਿਹੜੇ ਮੈਂ ਤੇਰੀ ਤੇ ਦਾਦੀ ਦੀ ਬੁੱਕਲ ਚ ਗੁਜਾਰੇ। ਜੁਆਨੀ ਦੀ ਦਹਿਲੀਜ਼ ਤੇ ਪੈਰ ਰੱਖਦਿਆਂ ਈ ਮੂਧੇ ਮੁੰਹ ਡਿਗ ਗਈ ਆਂ।
ਸੁਣੋ! ਏਜੰਟ sponsership ਕਿਸੇ ਤੋ ਮੰਗਵਾ ਕੇ, ਇੱਥੇ ਰਖਵਾਦੇਂ ਕਿਸੇ ਹੋਰ ਕੋਲ। 2 ਸਾਲ ਤਾਂ ਉਹਨਾ ਕੋਲ ਪੱਕਾ ਰਹਿਣਾ ਪੈਂਦਾਂ। ਕੰਮ ਦਾ cheque ਦੇਕੇ ਵਾਪਸ ਲੈ ਲੈਂਦੇ। ਖਾਣ ਤੇ ਰਹਿਣ ਦੇ ਖਰਚੇ ਵਿੱਚ ਬੱਚੇ ਤੋਂ ਲੈਕੇ ਬੁੱਢਿਆਂ ਦੀ ਮੁਥਾਜਗਿਰੀ ਕਰਨੀ ਪੈਂਦੀ। ਸਵੇਰ ਤੋਂ ਸ਼ਾਮ ਤੱਕ ਸਿਰ ਖੁਰਕਣ ਦੀ ਵਿਹਲ ਨੀ ਲਗਦੀ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ