ਕਰੀਬ ਅੱਧੀ ਸਦੀ ਹੋਣ ਲਗੀ ਹੈ ਉਹ ਮਨ ਕੰਬਾਊ ਘਟਨਾ ਬੀਤਿਆਂ। ਉਨਾਂ ਪਲਾਂ ਦੀ ਯਾਦ ਅੱਜ ਵੀ ਮੇਰੇ ਲੂੰ ਕੰਡੇ ਖੜੇ ਕਰ ਦੇਂਦੀ ਹੈ। ਚੇਤਾ ਆਉਂਦੇ ਈ ਦੋਵੇਂ ਹੱਥ ਰੱਬ ਦੇ ਸ਼ੁਕਰਾਨੇ ‘ਚ ਜੁੜ ਜਾਂਦੇ ਨੇ । ਜੇ ਕਹਾਂ ਦੂਜੇ ਜਨਮ ਵਾਲੀ ਗਲ ਹੋਈ ਸੀ ਉਸ ਦਿਨ, ਤਾਂ ਕੁਝ ਗਲਤ ਨਹੀਂ ਹੋਵੇਗਾ। ਕਿੰਨਾਂ ਵਡਾ ਚਮਤਕਾਰ ਹੋ ਗਿਆ ਸੀ ਅੱਖ ਦੇ ਫੋਰ ਵਿਚ। ਦੋ ਘਰ ਬਰਬਾਦ ਹੋ ਜਾਣੇ ਸੀ। ਕਿੰਨੇ ਵੱਡੇ ਧੱਬੇ ਲਗ ਜਾਣੇ ਸਨ ਪਰਵਾਰਾਂ ਤੇ। ਨਿਆਣੇ ਤੇ ਈ ਤਰਸ ਕਰ ਲੈਂਦਾ, ਵਰਗੀਆਂ ਕਹਾਣੀਆਂ ਜਾਣਕਾਰ ਲੋਕਾਂ ਦੀ ਜਬਾਨ ਤੇ ਹੋਣੀਆਂ ਸੀ। ਦੋ ਦੇਸ਼ਾਂ ਦੀਆਂ ਅਖਬਾਰਾਂ ਦੀ ਸੁਰਖੀ ਬਣਨਾ ਸੀ ਇਸ ਘਟਨਾ ਨੇ। ਅੱਜ ਵੀ ਹੱਥ ਕੰਬਦੇ ਨੇ ਅਤੀਤ ਦੀ ਇਹ ਦੁਖਾਂਤਕ ਹੱਡਬੀਤੀ ਲਿਖਦਿਆਂ।
ਪੰਜਾਬ ਵਿਚ ਭਾਰਤ ਦੀ ਪੱਛਮੀ ਸਰਹੱਦ ਸੱਪ ਦੀ ਤਰਾਂ ਵਲੇਵੇਂਦਾਰ ਹੈ। ਮਾਧੋਪੁਰ ਤੋਂ ਹੀ ਕਦੇ ਰਾਵੀ ਦੇ ਆਰ ਤੇ ਕਦੇ ਕਾਫੀ ਪਾਰ ਤਕ ਚਲੇ ਜਾਂਦੀਆਂ ਨੇ ਸਰਹੱਦੀ ਬੁਰਜੀਆਂ। ਹੁਣ ਤਾਂ ਕੰਡੇਦਾਰ ਤਾਰ ਲਗ ਗਈ ਹੈ, ਪਰ ਉਦੋਂ ਇਹ ਇਕ ਆਮ ਜਿਹੀ ਵੱਟ ਹੁੰਦੀ ਸੀ। ਬਲਦਾਂ ਨਾਲ ਖੇਤ ਵਾਹੁੰਦਿਆਂ ਬੰਨੇ ਦੇ ਨਾਲ ਵਾਲੇ ਪਹਿਲੇ ਇਕ ਦੋ ਸਿਆੜਾਂ ਮੌਕੇ ਉਪਰਲੇ (ਸੱਜੇ) ਬਲਦ ਨੂੰ ਸਰਹੱਦ ਅਖਵਾਉਂਦੀ ਉਸ ਸਾਂਝੀ ਵੱਟ ਉਤੇ ਤੁਰਨਾ ਪੈਂਦਾ ਸੀ। ਡੇਰਾ ਬਾਬਾ ਨਾਨਕ ਤੋਂ ਰਾਵੀ ਦੇ ਲਹਿੰਦੇ ਵਹਾਅ ਵਲ ਤਿੰਨ ਕੁ ਮੀਲ ਜਾਕੇ ਭਾਰਤ ਦੇ ਕੁਝ ਪਿੰਡ ਰਾਵੀ ਪਾਰ ਹਨ। 1965 ਤੇ 1971 ਦੀਆਂ ਲੜਾਈਆਂ ਦੌਰਾਨ ਪਾਕਿਸਤਾਨੀ ਫੌਜ ਦੇ ਕਬਜੇ ਹੇਠ ਰਹੇ ਤੇ ਉਨ੍ਹਾਂ ਉਹੀ ਕੁਝ ਕੀਤਾ ਜੋ ਕੋਈ ਵੀ ਆਪਣੇ ਦੁਸ਼ਮਣ ਨਾਲ ਕਰਦਾ। ਉਹ ਪਿੰਡ ਮਲੀਆ ਮੇਟ ਹੋਗੇ ਸੀ। ਬਾਦ ਵਿਚ ਸਰਕਾਰ ਨੇ ਮਦਦ ਦੇਕੇ ਲੋਕਾਂ ਨੂੰ ਫਿਰ ਤੋਂ ਉਥੇ ਅਬਾਦ ਹੋਣ ਲਈ ਪ੍ਰੇਰਤ ਕੀਤਾ। ਪਰ ਦੋ ਵਾਰ ਦੇ ਉਜਾੜੇ ਤੋਂ ਡਰਦੇ ਕਿਸਾਨਾਂ ਨੇ ਉਥੇ ਅਸਥਾਈ ਰਿਹਾਇਸ਼ਾਂ ਹੀ ਬਣਾਈਆਂ। ਖਦਸ਼ਾ ਰਹਿੰਦਾ , ਪਤਾ ਨਹੀਂ ਕਦੋ ਫਿਰ ਲੜਾਈ ਲਗ ਗਈ ਤਾਂ ਉਜੜਨਾ ਪਊ। ਕੱਚੇ ਘਰ, ਕਾਨਿਆਂ ਦੇ ਛੱਪਰ ਪਾਉਂਦੇ ਸਨ ਬਹੁਤੇ ਲੋਕ। ਅਸਥਾਈ ਰਿਹਾਇਸ਼ ਬਣਾਉਂਦੇ ਸਨ ਪਾਰਲੇ ਘਰਾਂ ਨੂੰ। ਫਸਲ ਬੀਜਕੇ ਵਾਪਸ ਆਪਣੇ ਆਰਲੇ ਪਿੰਡਾਂ ਵਾਲੇ ਸਥਾਈ ਘਰੀਂ ਆ ਜਾਂਦੇ।
ਸਾਡੇ ਰਿਸ਼ਤੇਦਾਰਾਂ ਦੀ ਕਾਫੀ ਜਮੀਨ ਸੀ, ਰਾਵੀ ਪਾਰਲੇ ਪਿੰਡ ਘਣੀਏਕੇ ਬੇਟ। ਉਨ੍ਹਾਂ ਕਈ ਵਾਰ ਕਿਹਾ ਸੀ ਉਧਰ ਦਾ ਚੱਕਰ ਲਾਉਣ ਨੂੰ। ਕਿਸੇ ਹੋਰ ਰਿਸ਼ਤੇਦਾਰੀ ਚੋਂ 15 ਕੁ ਸਾਲ ਦਾ ਮੁੰਡਾ ਬੜਾ ਮਾਣ ਸਤਿਕਾਰ ਕਰਦਾ ਸੀ ਉਦੋਂ। ਕਿਤੇ ਗਲ ਕਰਦਿਆਂ ਉਸਨੇ ਸੁਣ ਲਿਆ। ਕਹਿੰਦਾ ਇਕੱਠੇ ਜਾਵਾਂਗੇ। ਰਾਜਦੂਤ ਮੋਟਰ ਸਾਈਕਲ ਸੀ ਮੇਰੇ ਕੋਲ। ਗਲ 1974 ਦੇ ਇੰਨਾਂ ਦਿਨਾਂ ਯਨੀ ਜੂਨ ਦੀ ਹੈ। ਪਾਰਲੇ ਪਿੰਡ ਦੁਪਿਹਰ ਕਟਕੇ ਸ਼ਾਮ ਨੂੰ ਵਾਪਸ ਮੁੜਨ ਦੇ ਪ੍ਰੋਗਰਾਮ ਤਹਿਤ ਅਸੀਂ 10 ਕੁ ਵਜੇ ਘੋਨੇਵਾਲ ਪਿੰਡ ਕੋਲ ਰਾਵੀ ਤੇ ਬਣਿਆ ਬੇੜੀਆਂ ਦਾ ਪੁੱਲ ਪਾਰ ਕੀਤਾ। ਅਗੇ ਵਲ ਵਲੇਵੇਂ ਖਾਂਦੀ ਰੇਤਾ / ਭੁੱਬਲ ਭਰੀ ਸੜਕ। ਦੋਹੇਂ ਪਾਸੇ ਉੱਚੀ ਉੱਚੀ ਕਾਹੀ ਦੇ ਬੂਝੇ । ਰਿਸ਼ਤੇਦਾਰਾਂ ਦਸਿਆ ਸੀ ਮੀਲ ਡੇਢ ਮੀਲ ਬਾਦ ਪਿੰਡ ਆ ਜਾਊ। ਅਸੀਂ ਦੋ ਮੀਲ ਚਲੇ ਗਏ। ਅਗੇ ਦੂਰ ਤਕ ਕੁਝ ਨਾ ਦਿਸੇ। ਬੌਂਦਲ ਜਿਹੇ ਗਏ। ਥੋੜਾ ਅਗੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ