ਤਾਇਆ ਅਮਰ ਸਿੰਘ ਦੀ ਆਪਣੀ ਕੋਈ ਔਲਾਦ ਨਹੀਂ ਸੀ। ਇਸ ਕਮੀ ਨੂੰ ਪੂਰਾ ਕਰਨ ਲਈ,ਉਹ ਨਾ ਕਿਸੇ ਸਾਧ-ਸੰਤ ਦੇ ਮਗਰ ਲੱਗੇ ਤੇ ਨਾ ਕਿਸੇ ਵਹਿਮ-ਭਰਮ ਵਿਚ ਪਏ। ਨਾ ਹੀ ਕਿਸੇ ਜੋਤਿਸ਼ੀ ਨੂੰ ਪੁੱਛਿਆ। ਤੇ ਨਾ ਕਦੇ ਕਿਸੇ ਤਾਂਤਰਿਕ ਦੇ ਮਗਰ ਲੱਗੇ।
ਮੇਰੇ ਪਿਤਾ ਜੀ ਦੇ ਛੋਟੀ ਉਮਰ ਵਿਚ ਹੀ ਅਕਾਲ ਚਲਾਣਾ ਕਰ ਜਾਣ ਮਗਰੋਂ (1943-44) ਤਾਇਆ ਜੀ ਮੈਨੂੰ ਤਿੰਨ ਸਾਲ ਦੇ ਨੂੰ ਸਾਡੇ ਜੱਦੀ ਪਿੰਡ, ਸੀਲੋਂ(ਲੁਧਿਆਣਾ) ਤੋਂ ਆਪਣੇ ਨਾਲ ਡੱਬਵਾਲੀ ਲੈ ਆਏ ਸਨ।
ਦਸ-ਗਿਆਰਾਂ ਸਾਲ ਦੀ ਉਮਰ ਤਕ ਪਹੁੰਚਦਿਆਂ ਮੇਰੇ ਨਾਲ ਦੋ-ਤਿੰਨ ਘਟਨਾਵਾਂ ਅਜਿਹੀਆਂ ਵਾਪਰ ਗਈਆਂ ਕਿ ਤਾਏ ਦਾ ਮਨ ਡੋਲ ਗਿਆ। ਸਭ ਤੋਂ ਵੱਡੀ ਘਟਨਾ ਸੀ ਮੇਰੇ ਦਸ ਫੁਟ ਡੂੰਘੀ ਡਿੱਗੀ ਵਿਚ ਡਿਗ ਪੈਣ ਦੀ (ਉਸੇ ਵੇਲੇ ਕਿਸੇ ਨੇ ਡਿੱਗੀ ਵਿਚ ਛਾਲ ਮਾਰ ਕੇ ਮੈਨੂੰ ਬਚਾ ਲਿਆ ਸੀ)। ਤਾਏ ਨੂੰ ਲੱਗਿਆ ਕਿ ਜੇ ਕੁਝ ਹੋ ਜਾਂਦਾ ਤਾਂ ਲੋਕਾਂ/ਰਿਸ਼ਤੇਦਾਰਾਂ ਨੇ ਕਹਿਣਾ ਸੀ,” ਇਸਦੀ ਆਪਣੀ ਔਲਾਦ ਨਹੀਂ...
ਸੀ, ਇਸ ਕਰਕੇ ਪਰਵਾਹ ਨਹੀਂ ਕੀਤੀ।” ਤਾਇਆ ਇਸੇ ਗੱਲੋਂ ਡੋਲ ਗਿਆ।
ਜੋ ਜੋ ਕਿਸੇ ਨੇ ਕਿਹਾ, ਤਾਏ ਨੇ ਮੇਰੇ ਵਾਸਤੇ ਪੁੰਨ-ਦਾਨ ਆਦਿ ਸਭ ਕੁਝ ਕੀਤਾ। ਸਾਡੇ ਨਾਲ ਦਾ ਘਰ ਪੁਜਾਰੀ ਜੀ ਦਾ ਸੀ।ਪੁਜਾਰੀ ਜੀ ਨੇ ਮੇਰੀ ਜਨਮ-ਪੱਤਰੀ ਬਣਵਾਉਣ ਦੀ ਸਲਾਹ ਵੀ ਦੇ ਦਿੱਤੀ ਤਾਂ ਤਾਇਆ ਪਿਹੋਏ ਜਾ ਕੇ ਕਿਸੇ ਜੋਤਿਸ਼ੀ ਨੂੰ ਜਨਮ-ਪੱਤਰੀ ਬਣਾਉਣ ਲਈ ਕਹਿ ਆਇਆ।
ਮਹੀਨੇ ਕੁ ਬਾਅਦ ਜਨਮ-ਪੱਤਰੀ ਡਾਕ ਵਿਚ ਆ ਗਈ,ਹਿੰਦੀ ਵਿਚ ਸੀ। ਮੈਂ ਤਾਏ ਨੂੰ ਪੜ੍ਹ ਕੇ ਸੁਣਾਈ ਤਾਂ ਇੱਕ ਜਗ੍ਹਾ ਲਿਖਿਆ ਹੋਇਆ ਸੀ, ” पिता को सुख मिलेगा।” ਤਾਏ ਨੇ ਸੁਣਦੇ ਸਾਰ ਜੋਤਿਸ਼ੀ ਨੂੰ ਗਾਲ੍ਹ ਕੱਢੀ ਤੇ “ਸਭ ਬਕਵਾਸ ਹੈ”ਕਹਿ ਕੇ ਜਨਮ-ਪੱਤਰੀ ਮੇਰੇ ਹੱਥੋਂ ਫੜ ਲਈ।…
Access our app on your mobile device for a better experience!