More Punjabi Kahaniya  Posts
ਦੋ ਫ਼ੌਜੀ ਖ਼ਾਨ ਭਰਾਵਾਂ ਦੀ ਸੱਚੀ ਦਾਸਤਾਨ


ਲੈਫਟੀਨੈਂਟ- ਜਨਰਲ ਸਾਹਿਬਜਾਦਾ ਯਾਕੂਬ ਖ਼ਾਨ ਪਾਕਿਸਤਾਨੀ ਫ਼ੌਜੀ, ਡਿਪਲੋਮੈਟ ਸੀ,ਜਦੋਂਕਿ ਉਸਦਾ ਸਕਾ ਭਰਾ ਕਰਨਲ ਸਾਹਿਬਜਾਦਾ ਯੂਨਿਸ ਖ਼ਾਨ,ਭਾਰਤੀ ਫ਼ੌਜ ਦੀ ਗੜ੍ਹਵਾਲ ਰੈਜੀਮੈਂਟ ਵਿੱਚ ਸੀ, ਕਸ਼ਮੀਰ ਦੇ ਜੰਗ ਦੇ ਮੈਦਾਨ ਚ ਦੋਨੋ ਭਰਾ ਇੱਕ ਦੂਜੇ ਵਿਰੁੱਧ ਲੜੇ।
ਅਪਣੇ ਚੇਹਰੇ ਤੇ ਇੱਕ ਹਮੇਸ਼ਾ ਮੁਸਕਰਾਹਟ ਰੱਖਣ ਵਾਲੇ ਸਾਹਿਬਜਾਦਾ ਯਾਕੂਬ ਖ਼ਾਨ 95 ਸਾਲਾਂ ਦੀ ਉਮਰ ਚ ਇਸ ਜਹਾਨ ਤੋਂ ਰੁਖ਼ਸਤ ਕਰ ਗਏ ਸਨ।ਪਰ ਸ਼ਾਇਦ ਬਹੁਤੇ ਲੋਕਾਂ ਨੂੰ ਉਹਨਾਂ ਦੀ ਮੁਸਕਰਾਹਟ ਪਿਛਲੇ ਦਰਦ ਦਾ ਇਲਮ ਨਹੀਂ ਹੋਣਾ।
ਫ਼ੌਜੀ ਹੋਣ ਦੇ ਬਾਵਜੂਦ ਸਾਬ ਨੂੰ ਜੰਗ ਤੋਂ ਖ਼ਾਸ ਨਫਰਤ ਸੀ। ਕੁੱਝ ਵਰ੍ਹੇ ਪਹਿਲਾਂ ਇਸਲਾਮਾਬਾਦ ਵਿਸ਼ਵਵਿਦਿਆਲਿਆਂ ਚ ਫ਼ੌਜੀ ਜੀਵਨ ਬਾਰੇ ਇੱਕ ਭਾਸ਼ਣ ਦਿੰਦਿਆ ਉਹਨਾਂ ਦੱਸਿਆ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਬਦਕਿਸਮਤੀ ਨਾਲ ਜਾਪਾਨੀ ਫ਼ੌਜ ਦੇ ਇੱਕ ਹਮਲੇ ਚ ਅਮਰੀਕਨ ਬੇੜ ਚ ਸਵਾਰ ਪੰਜ ਸੁਲੀਵਾਨ ਭਰਾਵਾ ਦੀ ਇੱਕਠਿਆ ਦੀ ਮੌਤ ਹੋਈ ਸੀ। ਫ਼ੇਰ ਇੱਕ ਹੌਕਾ ਜਾ ਭਰਕੇ ਯਾਕੂਬ ਸਾਬ ਨੇ ਕਿਹਾ ਕਿ ਸ਼ਾਇਦ ਉਹ ਬਦਕਿਸਮਤ ਨਹੀਂ, ਖੁਸ਼ਕਿਸਮਤ ਸਨ ਕਿ ਪੰਜੇ ਇਕੋ ਮੁਲਕ ਦੀ ਰਾਖੀ ਕਰ ਰਹੇ ਸਨ।
ਅਸਲ ਚ ਜਨਰਲ ਸਾਬ ਨੇ ਅਪਣੀ ਜਿੰਦਗੀ ਦੀ ਉਸ ਨਿੱਜੀ ਜੰਗ ਬਾਰੇ ਕਦੇ ਗੱਲ ਨਾਂ ਕੀਤੀ, ਜਿਹੜੀ ਇੱਕ ਡਰਾਵਣੇ ਸੁਪਨੇ ਵਾਂਗ ਮੌਤ ਤੱਕ ਉਹਨਾਂ ਨਾਲ ਚੱਲੀ।
ਦੂਜੀ ਆਲਮੀ ਜੰਗ ਵੇਲੇ ਯੂਨਸ ਅਤੇ ਯਾਕੂਬ ਦੋਨੋਂ ਭਰਾਵਾ ਨੇ ਬ੍ਰਿਟਿਸ਼ ਆਰਮੀ ਚ ਸੇਵਾਵਾਂ ਨਿਭਾਈਆਂ। ਦੋਨਾਂ ਨੂੰ ਅਪਣੀ ਸ਼ਾਨਦਾਰ ਨੌਕਰੀ ਕਰਦਿਆਂ ਇੰਡੀਅਨ ਜਨਰਲ ਸਰਵਿਸਿਜ਼ ਮੈਡਲ ਮਿਲਿਆ।
1942 ਚ ਯਾਕੂਬ ਨੂੰ ਮਿਸ਼ਰ – ਲਿਬਨਾਨ ਬਾਰਡਰ ਤੇ ਇਟਲੀ ਅਤੇ ਜਰਮਨ ਫੌਜੀਆਂ ਨੇ ਫੜ੍ਹ ਲਿਆ ਗਿਆ। ਅਪਣੀ ਕੈਦ ਦੇ ਦਿਨਾਂ ਚ ਖ਼ਾਨ ਸਾਬ ਨੇ ਜਰਮਨ ਅਤੇ ਰੋਮਨ ਭਾਸ਼ਾਵਾਂ ਸਿੱਖ ਲਾਈਆ । ਜੰਗ ਖਤਮ ਹੋਣ ਤੋਂ ਬਾਅਦ, ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ।
1947 ਦੀ ਵੰਡ ਨੇ ਸਾਹੀ ਰਾਮਪੁਰ ਖਾਨਦਾਨ ਇਹਨਾ ਦੋਨਾਂ ਭਰਾਵਾਂ ਨੂੰ ਵੀ ਵੰਡ ਦਿੱਤਾ। ਮੇਜਰ ਯਾਕੂਬ ਨੇ ਪਾਕਿਸਤਾਨੀ ਅਤੇ ਮੇਜਰ ਯੂਨਿਸ ਨੇ ਭਾਰਤੀ ਫ਼ੌਜ ਚ ਨੌਕਰੀ ਕਰਨ ਦਾ ਫ਼ੈਸਲਾ ਕੀਤਾ।
ਅਗਲੇ ਸਾਲ ਦੋਨੋ ਭਰਾ ਅਪਣੀ ਅਪਣੀ ਬਟਾਲੀਅਨ ਦੀ ਅਗਵਾਈ ਕਰਦੇ ਹੋਏ, ਕਸ਼ਮੀਰ ਦੇ ਪਹਾੜਾਂ ਚ ਇੱਕ ਦੂਜੇ ਦੇ ਆਹਮਣੇ ਸਾਹਮਣੇ ਖੜੇ ਸਨ। ਦੋਨੋ ਨੇ ਇੱਕ ਦੂਜੇ ਨੂੰ ਹੱਥਾਂ ਚ ਬੰਦੂਕਾਂ ਫੜੇ ਦੇਖਿਆ। ਗੋਲੀਆਂ ਦਾ ਮੀਂਹ ਵਰਨ ਲੱਗ ਪਿਆ, ਵੱਡੇ ਭਰਾ ਮੇਜ਼ਰ ਯੂਨਿਸ ਖ਼ਾਨ ਦੀ ਬੰਦੂਕ ਚੋ ਚੱਲੀ ਗੋਲੀ, ਛੋਟੇ ਭਰਾ ਦੀ ਛਾਤੀ ਚ ਧਸ ਗਈ। ਜਦੋ ਯੂਨਿਸ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉੱਚੀ ਆਵਾਜ਼ ਚ ਕਿਹਾ, ” ਉਦਾਸ ਨਾ ਹੋ, ਛੋਟੇ”, ਅਸੀਂ ਫ਼ੌਜੀ ਆ, ਦੋਨੋ ਅਪਣੇ ਫ਼ਰਜ਼ ਪੂਰੇ ਕਰ ਰਹੇ ਹਾ।
ਕਹਿੰਦੇ ਬਾਅਦ ਚ ਭਾਰਤੀ ਫੌਜ ਦੇ ਜਨਰਲ ਮਾਨਿਕਸਾਹ, ਅਤੇ ਕਰਨਲ ਜਸਬੀਰ ਸਿੰਘ ਨੇ,ਯੂਨਿਸ ਖ਼ਾਨ ਦੀ ਇਸ ਬਹਾਦਰੀ ਲਈ ਤਾਰੀਫ਼ ਵੀ ਕੀਤੀ, ਅਤੇ ਨਾਲ ਹੀ ਉਸਦੇ ਭਰਾ ਵਾਸਤੇ, ਹਮਦਰਦੀ ਵੀ ਜ਼ਾਹਿਰ ਕੀਤੀ।
ਕਿਉੰਕਿ ਦੋਨੋ ਭਰਾ ਅਲੱਗ ਅਲੱਗ ਫ਼ੌਜ ਦੇ ਅਫਸਰ ਸਨ, ਇਸ ਕਰਕੇ ਪ੍ਰੋਟੋਕਾਲ ਦਾ ਸਨਮਾਨ ਕਰਦਿਆਂ,ਇੱਕ ਦੂਜੇ ਨਾਲ ਕਦੇ ਵੀ ਗੱਲ ਨਾ ਕੀਤੀ।
ਸੰਨ 1960 ਚ ਯਾਕੂਬ ਖ਼ਾਨ ਨੇ ਕੋਲਕਾਤਾ ਦੀ ਰਹਿਣ ਵਾਲ਼ੀ ਇੱਕ ਕੁੜੀ ਤੂਬਾ ਖਲੀਲੀ ਨਾਲ ਵਿਆਹ ਕਰਵਾ ਲਿਆ। ਯੂਨਿਸ ਖ਼ਾਨ ਇਸ ਵਿਆਹ ਚ ਵੀ ਸ਼ਾਮਿਲ ਨਾ ਹੋਇਆ ਤੇ ਅਪਣੇ ਭਰਾ ਨੂੰ ਇੱਕ ਚਿੱਠੀ ਲਿੱਖਕੇ ਸੁਭਕਾਮਨਾਵਾ ਭੇਜੀਆਂ।
1965 ਦੀ ਭਾਰਤ – ਪਾਕਿਸਤਾਨ ਜੰਗ ਚ ਪਾਕਿਸਤਾਨੀ ਫ਼ੌਜ ਨੇ ਫਿਰ ਯਾਕੂਬ ਖ਼ਾਨ ਦੀ ਅਗਵਾਈ ਚ ਜੰਗ ਲੜੀ, ਜਦੋਕਿ ਦੂਜੇ ਪਾਸੇ ਉਹਨਾਂ ਦਾ ਭਰਾ, ਹੁਣ ਭਾਰਤੀ ਸੈਨਾ ਚੋ ਸੇਵਾਮੁਕਤ ਹੋ ਚੁੱਕਾ ਸੀ।
ਸਾਹਿਬਜਾਦਾ ਯਾਕੂਬ ਖ਼ਾਨ 1971 ਚ ਪਾਕਿਸਤਾਨੀ ਫੌਜ ਚ ਜਨਰਲ ਬਣ ਗਏ। ਉਹ ਢਾਕਾ ਚ ਪੂਰਬੀ ਕਮਾਂਡ ਦਾ ਕਮਾਂਡਰ ਬਣਾਏ ਗਏ। ਮਾਰਚ 1971 ਚ ਉਹਨਾਂ ਨੂੰ ਸੇਖ਼ ਮੁਜੀਬਰ ਰਹਿਮਾਨ ਦੀ ਅਗਵਾਈ ਚ ਲੜ੍ਹ ਰਹੀ ਅਵਾਮੀ ਲੀਗ ਵਿਰੁੱਧ ਫ਼ੌਜੀ ਕਾਰਵਾਈ ਕਰਨ ਲਈ ਕਿਹਾ ਗਿਆ। ਫ਼ੌਜੀ ਰਿਕਾਰਡ ਦੱਸਦਾ ਹੈ ਕਿ ਉਹਨਾਂ ਨੇ ਤਾਨਾਸ਼ਾਹ ਯਾਹੀਆ ਖ਼ਾਨ ਨੂੰ ਲੋਕਤੰਤਰੀ ਢੰਗ ਨਾਲ ਚੁਣੇ ਲੋਕਾਂ ਵਿਰੁੱਧ ਹਥਿਆਰਬੰਦ ਕਾਰਵਾਈ ਨਾ ਕਰਨ ਦੀ ਸਲਾਹ ਦਿੱਤੀ ਸੀ। ਆਪਣੇ ਲਿਖੇ ਪੱਤਰ ਚ ਉਹਨਾਂ ਸਾਫ਼ ਸਾਫ਼ ਲਿੱਖਕੇ ਦਿੱਤਾ ਕਿ ਸੱਤਾ ਦਾ ਪਰਿਵਰਤਨ ਹੀ ਇੱਕੋ ਇੱਕ ਹੱਲ ਹੈ। ਯਾਕੂਬ ਖ਼ਾਨ ਨੇ ਆਖ਼ਿਰ ਅਸਤੀਫ਼ਾ ਦੇ ਦਿੱਤਾ, ਪਹਿਲਾ ਪਹਿਲ ਤਾਨਾਸ਼ਾਹ ਦੇ ਇਸ਼ਾਰਿਆਂ ਤੇ ਜਨਰਲ ਸਾਬ ਨੂੰ ਪ੍ਰੇਸ਼ਾਨ ਕੀਤਾ ਗਿਆ,ਪਰ ਉਹਨਾ ਦੀ ਭਵਿੱਖਬਾਣੀ ਸਹੀ ਸਾਬਿਤ ਹੋਈ, ਏਸੇ ਕਰਕੇ ਖ਼ਾਨ ਸਾਬ ਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਗਿਆ, ਭਾਵੇ ਉਸਨੇ ਯਾਹੀਆ ਖ਼ਾਨ ਦੀ ਹੁਕਮਅਦੂਲੀ ਕੀਤੀ ਸੀ, ਪਰ ਘੱਟੋ ਘੱਟ ਉਹਦੇ ਹੱਥ ਨਿਹੱਥੇ ਲੋਕਾਂ ਦੇ ਖੂਨ ਨਾਲ ਲਾਲ਼ ਨਹੀਂ ਸਨ।
ਜ਼ੁਲਫੀਕਾਰ ਅਲੀ ਭੁੱਟੋ ਨੂੰ ਪਤਾ ਸੀ ਕਿ ਯਕੂਬ ਖ਼ਾਨ ਨੂੰ ਫਰਾਂਸੀਸੀ, ਜਰਮਨ, ਰੋਮਨ, ਰੂਸੀ, ਫ਼ਾਰਸੀ, ਅਰਬੀ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)