ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਟਿਆਲਾ ਸ਼ਹਿਰ ਦੇ ਦੱਖਣ ਵਾਲੇ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ (ਐਨ.ਆਈ.ਐਸ.) ਦੇ ਬਿਲਕੁਲ ਨਾਲ ਸਥਿਤ ਹੈ | ਸ੍ਰੀ ਗੁਰੂ ਤੇਗ ਬਹਾਦਰ ਜੀ 11 ਹਾੜ 1732 ਬਿਕ੍ਰਮੀ (1675 ਈ.) ਨੂੰ ਦੀਵਾਨ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ ਉਦਾ ਰਾਠੌਰ ਆਦਿ ਸ਼ਰਧਾਲੂਆਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਭਰਤਗੜ੍ਹ, ਰੋਪੜ, ਮਕਾਰੋਪੁਰ ਆਦਿ ਥਾਵਾਂ ਤੋਂ ਹੁੰਦੇ ਹੋਏ ਉਨ੍ਹਾਂ ਦੇ ਸ਼ਰਧਾਲੂ ਨਵਾਬ ਸੈਫ ਖ਼ਾਨ ਦੀ ਬੇਨਤੀ ‘ਤੇ ਸੈਫਾਬਾਦ ਬਹਾਦਰਗੜ੍ਹ ਪਹੁੰਚੇ | ਉਨ੍ਹਾਂ ਦੀ ਯਾਦ ਵਿਚ ਇਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਸਸ਼ੋਭਿਤ ਹੈ | ਇੱਥੋਂ ਅੱਗੇ ਲਗਪਗ 7 ਕਿੱਲੋਮੀਟਰ ਦੀ ਦੂਰੀ ‘ਤੇ ਸਥਿਤ ਗੁਰੂ ਸਾਹਿਬ 17 ਅੱਸੂ 1732 ਬਿਕ੍ਰਮੀ (1675 ਈ.) ਨੂੰ ਜਿੱਥੇ ਅੱਜ ਗੁਰਦੁਆਰਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ