ਜਲੇਬੀਆਂ ਬਨਾਮ ਚਾਹ ☕☕
ਨੇੜੇ ਦੀ ਰਿਸ਼ਤੇਦਾਰੀ ਵਿਚ ਮਰਗਤ ਦਾ ਭੋਗ ਸੀ ਮੈਂ ਵੀ ਸੱਸ ਮਾਤਾ ਅਤੇ ਚਾਚੀਆਂ ਨਾਲ ਉੱਥੇ ਪਹੁੰਚ ਗਈ ।ਭੋਗ ਪੈਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਰੋਟੀ ਖਾ ਰਹੇ ਸਨ।ਰੋਟੀ ਵਿੱਚ ਜਲੇਬੀਆਂ ਵੀ ਸਨ।ਮੇਰੀ ਸੱਸ ਮਾਤਾ ਸ਼ੂਗਰ ਦੀ ਮਰੀਜ਼ ਹੈ ।ਘਰ ਉਹ ਮਿੱਠੀਆਂ ਚੀਜ਼ਾਂ ਖਾਣ ਪੀਣ ਦਾ ਬਹੁਤ ਜ਼ਿਆਦਾ ਪਰਹੇਜ਼ ਰੱਖਦੇ ਹਨ। ਚਾਹ ਵੀ ਫਿੱਕੀ ਹੀ ਪੀਂਦੇ ਹਨ ।
ਉਸ ਦਿਨ ਮੰਮੀ ਅਤੇ ਚਾਚੀ ਨੇ ਰਲ ਕੇ ਜਲੇਬੀਆਂ ਨੂੰ ਚੰਗਾ ਗੇੜਾ ਦਿੱਤਾ ।ਮੈਂ ਹੈਰਾਨ ਹੋਈ ਦੇਖਾਂ ਤੇ ਨਾਲ ਹੀ ਮੈਥੋਂ ਮੰਮੀ ਨੂੰ ਕਹਿ ਹੋ ਗਿਆ ਕਿ ਅੱਜ ਤਾਂ ਤੁਸੀਂ ਜਲੇਬੀਆਂ ਨੂੰ ਚੰਗਾ ਈ ਗੇੜਾ ਦੇ ਦਿੱਤਾ ।ਅੱਗੋਂ ਮਾਤਾ ਸ੍ਰੀ ਭੋਲਾ ਜਿਹਾ ਮੂੰਹ ਬਣਾ ਕੇ ਕਹਿਣ ਲੱਗੇ ਕਦੇ ਕਦੇ ਤਾਂ ਦਿਲ ਕਰੇ ਜਾਂਦਾ ਹੈ ।ਮੈਂ ਵੀ ਸੋਚਿਆ ,ਹੈਗਾ ਤਾਂ ਵੈਸੇ ਔਖਾ ਹੀ ਹੈ ਮੂੰਹ ਬੰਨ੍ਹ ਕੇ ਰੱਖਣਾ ਕੁਝ ਵੀ ਮਿੱਠਾ ਨਾ ਖਾਣਾ।ਕਦੇ ਕਦੇ ਤਾਂ ਦਿਲ ਕਰਦਾ ਹੀ ਹੈ ਚਲ ਕੋਈ ਨਾ।
ਕੁਝ ਸਮੇਂ ਬਾਅਦ ਘਰ ਦੀ ਨੂੰਹ ਚਾਹ ਦੇ ਕੱਪ ਲੈ ਆਈ ।ਚਾਚੀ ਅਤੇ ਮੰਮੀ ਇੱਕ ਹੀ ਸੁਰ ਵਿੱਚ ਬੋਲਣ ਲੱਗੀਆਂ ਕਿ ਅਸੀਂ ਤਾਂ ਭਾਈ ਫਿੱਕੀ ਚਾਹ ਪੀਂਦੀਆਂ ਹਾਂ ਅਸੀਂ ਨਹੀਂ ਮਿੱਠੇ ਵਾਲੀ ਚਾਹ ਲੈਣੀ ਸਾਡੇ ਲਈ ਫਿੱਕੀ ਲਿਆ ਦਿਓ ।ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ