ਗੱਲ 1956-57 ਦੀ ਹੈ।
ਡੱਬਵਾਲੀ ਵਿਚ ਇੱਕ ਠਾਣੇਦਾਰ ਬਦਲੀ ਹੋ ਕੇ ਆਇਆ ।ਉਹਨਾਂ ਦਿੱਨਾਂ ਵਿੱਚ ਠਾਣਾ ਗੋਲ ਬਜ਼ਾਰ ਦੇ ਨੇੜੇ ਹੁੰਦਾ ਸੀ। ਉਸ ਨੇ ਠਾਣੇ ਦੀ ਪਿਛਲੀ ਗਲੀ ਵਿਚਲੀ ਧਰਮਸ਼ਾਲਾ ਦੇ ਚੁਬਾਰਿਆਂ ਵਿਚ ਕੁਝ ਦਿਨਾਂ ਲਈ ਡੇਰਾ ਲਾ ਲਿਆ।
ਸਮਾਂ ਲੰਘਦਾ ਗਿਆ, ਠਾਣੇਦਾਰ ਧਰਮਸ਼ਾਲਾ ਖਾਲੀ ਕਰਨ ‘ਤੇ ਨਾ ਆਵੇ। ਹੌਲੀ ਹੌਲੀ ਉਸਨੇ ਬਾਕੀ ਖਾਲੀ ਪਏ ਕਮਰਿਆਂ ਉਪਰ ਵੀ ਕਬਜਾ ਕਰ ਲਿਆ। ਇਲਾਕੇ ਦੇ ਲੋਕ ਬਹੁਤ ਦੁਖੀ। ਠਾਣੇਦਾਰ ਨੂੰ ਮੋਹਤਬਰ ਬੰਦਿਆਂ ਨੇ ਕਈ ਵਾਰ ਬੇਨਤੀ ਵੀ ਕੀਤੀ, ਪਰ ਉਹ ਹਰ ਵਾਰ ਟਾਲ ਜਾਇਆ ਕਰੇ।
ਫੇਰ ਅਚਾਨਕ ਇੱਕ ਲੜਕੇ, ਹੇਮ ਰਾਜ , ਵਿਚ ਦੇਵੀ “ਪ੍ਰਗਟ” ਹੋਣ ਦੀਆਂ ਖਬਰਾਂ ਆਉਣ ਲੱਗੀਆਂ । ਮੈਂ ਦਸਵੀਂ ਵਿਚ ਪੜ੍ਹਦਾ ਸਾਂ ਤੇ ਹੇਮ ਰਾਜ ਮੇਰਾ ਜਮਾਤੀ ਸੀ।ਕੁਝ ਲੋਕਾਂ ਨੇ ਹੇਮ ਰਾਜ ਨੂੰ ਉਸੇ ਧਰਮਸ਼ਾਲਾ ਦੇ ਬਾਹਰ ਸਟੇਜ ਬਣਾ ਕੇ ਬਿਠਾਉਣਾ ਸ਼ੁਰੂ ਕਰ ਦਿੱਤਾ।ਤੇ ਨਾਲ ਭਜਨ-ਕੀਰਤਨ ਚੱਲਦਾ ਰਹਿੰਦਾ।
ਭੀੜ ਵਧਣ ਲੱਗੀ। ਭੀੜ ਤੋਂ ਦੁਖੀ ਥਾਣੇਦਾਰ ਅੰਦਰ ਹੀ ਅੰਦਰ ਦੁਖੀ ਹੁੰਦਾ ਰਿਹਾ, ਪਰ ਆਪਣੀ ਅੜੀ ਨਹੀਂ ਛੱਡੀ। ਹੌਲੀ ਹੌਲੀ ਭੀੜ ਨੇ ਆਪਣੀ ਸਟੇਜ ਧਰਮਸ਼ਾਲਾ ਦੇ ਅੰਦਰ ਵਿਹੜੇ ਵਿਚ ਲਾਉਣੀ ਸ਼ੁਰੂ ਕਰ ਦਿੱਤੀ। ਦੇਵੀ ਠੀਕ ਟਾਈਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ