More Punjabi Kahaniya  Posts
ਮੰਮੀ ਦੇ ਫੁੱਲ


ਤੇਰਾਂ ਸਾਲ ਦੀ ਨੌਕਰੀ ਦੌਰਾਨ ਮੈਥੋਂ ਇਕ ਹੀ ਗਲਤੀ ਹੋਈ ਤੇ ਉਹ ਮੈਨੂੰ ਸਾਰੀ ਉਮਰ ਯਾਦ ਰਹੂ ।ਮੇਰੇ ਲਈ ਉਹ ਭੁੱਲਣਯੋਗ ਨਹੀਂ ।
ਕਰੋਨਾ ਕਾਲ ਦੌਰਾਨ ਸਕੂਲ ਬੰਦ ਰਹਿਣ ਕਰਕੇ ਬੱਚਿਆਂ ਨਾਲ ਬਹੁਤੀ ਜਾਣ ਪਛਾਣ ਨਹੀਂ ਸੀ ।ਹਾਂ, ਫੋਨ ਤੇ ਤਾਂ ਬੱਚੇ ਹਮੇਸ਼ਾਂ ਸੰਪਰਕ ਵਿੱਚ ਰਹਿੰਦੇ ਸਨ ਪਰ ਮੂੰਹ ਰੂਪ ਵਿੱਚ ਨਹੀਂ ।
ਫਿਰ ਅਚਾਨਕ ਕਲਾਸਾਂ ਸ਼ੁਰੂ ਹੋਈਆਂ ਤੇ ਹੌਲੀ ਹੌਲੀ ਸਾਰੀਆਂ ਕਲਾਸਾਂ ਦੇ ਬੱਚੇ ਸਕੂਲ ਆਉਣ ਲੱਗ ਪਏ ।
ਮੈਂ ਬੱਚਿਆਂ ਨੂੰ ਕਦੇ ਕੁੱਟਦੀ ਨਹੀਂ ਤੇ ਨਾ ਹੀ ਡਰਾ ਕੇ ਰੱਖਦੀ ਹਾਂ । ਪਰ ਮੇਰੇ ਵਿਦਿਆਰਥੀ ਮੇਰੇ ਵਿਸ਼ੇ ਵਿੱਚੋ ਬਹੁਤ ਵਧੀਆ ਅੰਕ ਲੈ ਲੈਂਦੇ ਹਨ।
ਦੂਜੇ ਪੀਰੀਅਡ ਦੀ ਘੰਟੀ ਵੱਜੀ।ਛੇਵੀਂ ਕਲਾਸ ਦੇ ਬੱਚੇ ਮੇਰੀ ਲੈਬ ਵਿੱਚ ਕਲਾਸ ਲਾਉਣ ਆ ਗਏ ਸਨ।ਪਰ ਪਿਛਲੇ ਪੰਜ ਛੇ ਕੁ ਦਿਨਾਂ ਤੋਂ ਸੱਤ ਅੱਠ ਬੱਚੇ ਸਕੂਲ ਨਹੀਂ ਆ ਰਹੇ ਸਨ।
ਬੱਚਿਆਂ ਹੱਥ ਸੁਨੇਹੇ ਭੇਜੇ,ਫੋਨ ਕੀਤੇ ਪਰ ਕੋਈ ਅਸਰ ਨਹੀਂ ਸੀ ਹੋਇਆ ।
ਅੱਜ ਕੁਦਰਤੀ ਗੈਰਹਾਜ਼ਰ ਬੱਚਿਆਂ ਵਿਚੋਂ ਕਾਫੀ ਹਾਜ਼ਰ ਸਨ। ਥੋੜਾ ਗੁੱਸਾ ਦਿਖਾਉਂਦਿਆਂ ਹੋਇਆ ਮੈਂ ਇਕ ਇਕ ਨੂੰ ਸਕੂਲ ਨਾ ਆਉਣ ਦਾ ਕਾਰਨ ਪੁੱਛਿਆ ।
ਅਖੀਰ ਤੇ ਇਕ ਰਹਿ ਗਏ ਬੱਚੇ ਨੂੰ ਖੜਾ ਕੀਤਾ, ” ਹਾਂ ਬਈ, ਤੂੰ ਕਿਓਂ ਨਹੀਂ ਆਇਆ ਸਕੂਲ? ਕਿੰਨੇ ਦਿਨ ਹੋਗੇ?”
“ਮੈਡਮ ਜੀ, ਅਸੀਂ ਹਰਦੁਆਰ ਗਏ ਸੀ ।” ਬੱਚਾ ਹੌਲੀ ਜਿਹੀ ਅਵਾਜ਼ ਵਿੱਚ ਬੋਲਿਆ ।
“ਗਏ ਸੀ ਹਰਦੁਆਰ । ਪਹਿਲਾਂ ਜਾ ਆਉਂਦੇ, ਐਨੀਆਂ ਛੁੱਟੀਆਂ ਸਨ। ਜਦੋਂ ਸਕੂਲ ਲਗਦੇ ਓਦੋਂ ਹੀ ਜਾਣਾ ਯਾਦ ਆਉਂਦਾ?” ਮੈਂ ਗੁੱਸੇ ਵਿੱਚ ਕਿਹਾ ।
“ਮੰਮੀ ਦੇ ਫੁੱਲ ਪਾਉਣ ਗਏ ਸੀ ਜੀ।” ਹੌਲੀ ਜਿਹੀ ਭਰੀਆਂ ਅੱਖਾਂ ਨਾਲ ਉਹ ਬੋਲਿਆ।
ਇਕ ਦਮ ਮੈਂ ਸੁਚੇਤ ਹੋ ਗਈ ।
“ਕੀ?”ਮੈਂ ਫੇਰ ਪੁੱਛਿਆ
” ਮੰਮੀ ਦੇ ਫੁੱਲ ਪਾਉਣ ਗਏ ਸੀ ਜੀ।” ਉਹ ਮੇਰੇ ਵੱਲ ਭਰੀਆਂ ਅੱਖਾਂ ਨਾਲ ਦੇਖ ਰਿਹਾ ਸੀ ।
ਮੈਂ ਬਹੁਤ ਸ਼ਰਮਿੰਦਾ ਹੋ ਗਈ ਸੀ । ਇਹ ਮੈਂ ਕੀ ਕਹਿ ਦਿੱਤਾ ਸੀ । ਉਸ ਵਕਤ ਸ਼ਰਮਿੰਦਾ ਹੋਣਾ ਵੀ ਬਹੁਤ ਥੋੜ੍ਹਾ ਸੀ।
ਮੇਰੇ ਤਾਂ ਚੇਤਿਆਂ ਵਿੱਚ ਵੀ ਹਰਦੁਆਰ ਯਾਦ ਨਹੀਂ ਸੀ।
ਮੈਨੂੰ ਸਮਝ ਨਹੀਂ ਸੀ ਆ ਰਹੀ। ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ।
ਅਗਲੇ ਹੀ ਪਲ ਬੱਚੇ ਨੂੰ ਕੋਲ ਬੁਲਾਇਆ ।ਪਿਆਰ ਨਾਲ ਮੂੰਹ ਥਪਥਪਾਇਆ ਤੇ ਪੁਛਿਆ ਕਿ ਪੁੱਤਰ ਕੀ ਹੋਇਆ ਸੀ ਮਾਂ ਨੂੰ? ਮੈਨੂੰ ਨਹੀਂ ਸੀ ਪਤਾ ਬੱਚੇ ।
ਉਸਦੀ ਮਾਂ ਦੇ ਸਿਰ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

One Comment on “ਮੰਮੀ ਦੇ ਫੁੱਲ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)