ਇਹ ਪਵਿੱਤਰ ਅਸਥਾਨ ਨੌਵੇਂ ਪਾਤਸ਼ਾਹ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ, ਇੱਥੇ ਮਾਤਾ ਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਨੂੰ ਲਿਆ ਕੇ ਅਸਥ ਕੀਤਾ ਸੀ | ਨੌਵੇਂ ਪਾਤਸ਼ਾਹ ਇਸ ਸਥਾਨ ‘ਤੇ 18 ਕੱਤਕ 1722 (3 ਨਵੰਬਰ 1665 ਈ:) ਨੂੰ 300 ਸੰਗਤ ਦੀ ਗਿਣਤੀ ਵਿਚ ਪਿੰਡ ਆਲੋਅਰਖ਼ ਦੀ ਜੰਗਲੀ ਝਿੜੀ ਵਿਚ ਪਿੰਡ ਕਾਕੜਾ ਦੇ ਖੱਤਰੀ ਦੀਵਾਨ ਟੋਡਰ ਦੀ ਜ਼ਮੀਨ ਵਿਚ ਨਿੰਮ ਹੇਠ ਅੱਠ ਪਹਿਰ ਯਾਨੀ 24 ਘੰਟੇ ਬਿਰਾਜਮਾਨ ਹੋਏ | ਕਿਹਾ ਜਾਂਦਾ ਹੈ ਕਿ ਜਿਸ ਨਿੰਮ ਹੇਠ ਗੁਰੂ ਸਾਹਿਬ ਜੀ ਦਾ ਆਸਣ ਸੀ, ਉਸ ਨਿੰਮ ਦੇ ਪੱਤੇ ਮਿੱਠੇ ਹੋ ਗਏ | ਗੁਰੂ ਜੀ ਦੇ ਆਉਣ ਦਾ ਪਤਾ ਲੱਗਦਿਆਂ ਹੀ ਦੀਵਾਨ ਟੋਡਰ ਮੱਲ ਪਿੰਡ ਕਾਕੜਾ ਤੋਂ ਇੱਥੇ ਆਏ, ਉਨ੍ਹਾਂ ਆਪਣੇ ਪਰਿਵਾਰ ਅਤੇ ਸੰਗਤ ਸਮੇਤ ਗੁਰੂ ਜੀ ਦੀ ਸੇਵਾ ‘ਚ ਹਾਜ਼ਰ ਹੋਏ | ਦੀਵਾਨ ਟੋਡਰ ਮੱਲ ਪੂਰਾ ਦਿਨ ਅਤੇ ਰਾਤ ਗੁਰੂ ਜੀ ਅਤੇ ਸੰਗਤ ਦੀ ਸੇਵਾ ‘ਚ ਲੱਗੇ ਰਹੇ | ਗੁਰੂ ਸਾਹਿਬ ਜੀ ਨੇ ਦੀਵਾਨ ਟੋਡਰ ਮੱਲ ਨੂੰ ਇਸ ਅਸਥਾਨ ‘ਤੇ ਨਾਮ ਦਾਨ ਅਤੇ ਗੁਰਮੰਤਰ ਜਾਮ ਦੀ ਬਖ਼ਸ਼ੀਸ਼ ਕੀਤੀ | ਗੁਰੂ ਜੀ ਨੇ ਇੱਥੋਂ ਚਾਲੇ ਪਾਉਂਦਿਆਂ ਵੱਖ-ਵੱਖ ਪਿੰਡਾਂ ਵਿਚ ਦੀ ਹੁੰਦਿਆਂ ਪਟਨਾ ਸਾਹਿਬ ਪਹੁੰਚ ਕੇ ਜੌਹਰੀ ਸਾਲਸ ਰਾਏ ਦੀ ਹਵੇਲੀ ‘ਚ ਨਿਵਾਸ ਕੀਤਾ | ਦੀਵਨ ਟੋਡਰ ਮੱਲ ਵਲੋਂ ਛੋਟੇ ਸ਼ਹਿਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹੀਦੀ ਉਪਰੰਤ ਉਨ੍ਹਾਂ ਦਾ ਸਸਕਾਰ ਮੋਹਰਾਂ ਵਿਛਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ