” ਬੇਬੇ !! ਕਿੰਨੀ ਵਾਰੀ ਕਿਹਾ , ਦਾਬੜਾ ਘੱਟ ਭਰਿਆ ਕਰ … ਤੁਰਦਿਆਂ ਗਿੱਲਾ ਗੋਹਿਆ ਉਪਰੋਂ ਡਿੱਗ -ਡਿੱਗ ਗਲੀ ਵਿੱਚ ਖਿਲਰਦਾ ਤਾਂ ਲੰਘਣਵਾਲੇ ਗਾਲਾਂ ਕੱਢਦੇ …ਨਾਲੇ ਮੂੰਹ ਵੀ ਲਿੱਬੜ ਜਾਂਦਾ।” ਰਾਣੀ ਨੇ ਗੋਹੇ ਨਾਲ ਲਿੱਬੜੇ ਮੂੰਹ ਨੂੰ ਚੁੰਨੀ ਨਾਲ ਪੂੰਝਦਿਆਂ ਕਿਹਾ।
“ਆਪਣੀ ਗਲਤੀ ਨਾ ਮੰਨੀ …ਦਾਬੜਾ ਸਿਰ ਤੇ ਰੱਖਦਿਆਂ ਸਾਰ ਦੜੰਗੇ ਮਾਰਦੀ ਰੂੜ੍ਹੀਆਂ ਨੂੰ ਭੱਜ ਉੱਠਦੀ ਏੰ…ਹੌਲੀ ਤੁਰੇਂ ਤੇ ਮਜਾਲ ਆ ਦਾਬੜੇ ਚੋਂ ਭੋਰਾ ਗੋਹਾ ਡਿੱਗੇ… ਮੇਰੀ ਸਾਰੀ ਉਮਰ ਲੰਘੀ ਏ ਦਾਬੜੇ ਢੋੰਹਦਿਆਂ..ਮੇਰੇ ਤੇ ਦਾਬੜੇ ਚੋਂ ਕਦੀ ਗੋਹਾ ਨਹੀਂ ਡਿੱਗਿਆ ।” ਸ਼ਰੀਫਾਂ ਨੇ ਦਾਬੜੇ ਦੀਆਂ ਟੀਸੀਆਂ ਕੱਢਣ ਵਾਲਾ ਕਸੂਰ ਮੰਨਣ ਦੀ ਬਜਾਏ , ਧੀ ਦੇ ਛੋਹਲੇ ਪੈਰੀਂ ਤੁਰਨ ਨੂੰ ਹੀ ਕਸੂਰਵਾਰ ਗਰਦਾਨ ਸੁੱਟਿਆ ।
ਡੰਗਰਾਂ ਦੇ ਵਰਾਂਡੇ ਚੋਂ ਬੌਕਰ ਫੇਰਦੀ ਮੁਮਤਾਜ਼ ਬੋਲ ਪਈ , ” ਬੇਬੇ !! ਰਾਣੀ ਠੀਕ ਤੇ ਕਹਿੰਦੀ …ਤੂੰ ਦਾਬੜੇ ਦੀ ਬੋਦੀ ਕੱਢ ਦੇਨੀ ….ਮੇਰੇ ਵੀ ਮੂੰਹ ਤੇ ਬੜੀ ਵਾਰੀ ਗੋਹੇ ਦੀਆਂ ਘਰਾਲਾਂ ਵਗੀਆਂ।”
ਮਾਵਾਂ ਧੀਆਂ ਦੀ ਹੁੰਦੀ ਬਹਿਸਬਾਜ਼ੀ ਸੁਣ ਘਰ ਦੀ ਮਾਲਕਨ ਤੇਜ ਕੌਰ ਨੇ ਵਰਜਦਿਆਂ ਕਿਹਾ, “ਸ਼ਰੀਫਾਂ !! ਦੋ ਗੇੜੇ ਵੱਧ ਲਗ ਜਾਣਗੇ …ਦਾਬੜੇ ਊਣੇ ਭਰਿਆ ਕਰ…ਕਿਉਂ ਧੀਆਂ ਨੂੰ ਕੋੰਹਦੀੰ ਏੰ …ਵੇਖ ਤਾਂ ਸਹੀ ਹੀਰੇ ਵਰਗੀ ਧੀ ਰਾਣੀ ਦਾ ਸਿਰ ਮੂੰਹ ਗੋਹੇ ਨਾਲ ਲੇਥੂ-ਪੇਥੂ ਹੋਇਆ ਪਿਆ …ਅੱਖਾਂ ਗੋਹਾ ਪੈਣ ਨਾਲ ਲਹੂ ਵਰਗੀਆਂ ਲਾਲ ਹੋਈਆਂ ਪਈਆਂ।”
“”ਸਰਦਾਰਨੀਏ !! ਜਦੋਂ ਸਾਡੇ ਲੋਕਾਂ ਦੇ ਕਰਮਾਂ ਵਿੱਚ ਗੋਹੇ ਨਾਲ ਘੁਲਣਾ ਲਿਖਿਆ ਤਾਂ ਇੰਨਾਂ ਦੇ ਸਿਰ ਵਿੱਚ ਗੋਹਾ ਈ ਪੈਣਾ , ਹੋਰ ਫੁੱਲ ਪੈਣੇ ਨੇ …ਤੂੰ ਇੰਨਾਂ ਨੂੰ ਹੋਰ ਨਾ ਮਸ਼ਰਾ , ਅਗੇ ਬਥੇਰਾ ਚੱਵੜ-ਚੱਵੜ ਕਰਦੀਆਂ ਰਹਿੰਦੀਆਂ।” ਗਰੀਬੀ ਦੇ ਹਲਾਤਾਂ ਦੀ ਸਤਾਈ ਸ਼ਰੀਫਾਂ ਨੇ ਮਾਲਕਨ ਨੂੰ ਰੁੱਖਾ ਜਵਾਬ ਦੇ ਚੁੱਪ ਕਰਵਾ ਦਿੱਤਾ।
ਜਦੋਂ ਸ਼ਰੀਫਾਂ ਹੁਰੀਂ ਮੂੰਹ ਹੱਥ ਧੋ ਜਾਣ ਲਗੀਆਂ ਤਾਂ ਤੇਜ ਕੌਰ ਨੇ ਅਵਾਜ਼ ਮਾਰੀ , “ਨੀ ਕੁੱੜੇ ਰਾਣੋ !! ਚਾਹ ਬਣ ਗਈ ਪੀ ਕੇ ਜਾਇਓ ।” ਸ਼ਰੀਫਾਂ ਚੌੰਕੇ ਤੋਂ ਹਟਵੀਂ ਭੁੰਜੇ ਬਹਿੰਦਿਆਂ ਬੋਲੀ , ” ਸਰਦਾਰਨੀਏ !! ਥੋੜ੍ਹਾ ਛੇਤੀ ਕਰੀਂ..ਹਾਲੇ ਪੰਜਾਂ ਘਰਾਂ ਦਾ ਗੋਹਾ ਕੂੜਾ ਕਰਨ ਵਾਲਾ ਪਿਆ …ਜਿਹਦੇ ਘਰ ਕਵੇਲੇ ਜਾਂਦੀਆਂ ਉਹੋ ਆਡਾ ਲਾ ਲੜ੍ਹਨ ਬਹਿ ਜਾਂਦੀ ਆ।”
ਤੇਜ ਕੌਰ ਰੱਬ ਨੂੰ ਮੰਨਣ ਵਾਲੀ ਦਿਆਲੂ ਅੌਰਤ ਸੀ ਉਹ ਆਪਣੀ ਵਿੱਤ ਅਨੁਸਾਰ ਗਰੀਬ-ਗੁੱਰਬੇ ਦੀ ਮਦਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Tarsem Singh
véry good
ਹਰਪ੍ਰੀਤ ਸਿੱਧੂ
bhut vadiya veer